ਕਾਂਗਰਸ ਪਾਰਟੀ ਵੱਲੋ ਵਿਧਾਨ ਸਭਾ ਦੀਆ ਚੋਣਾਂ ਲਈ ਉਮੀਦਵਾਰਾਂ ਐਲਾਨਣ ਲਈ ਹੋ ਰਹੇ ਸਰਵੇ ‘ਚ ਰਾਜਬਲਵਿੰਦਰ ਸਿੰਘ ਮਰਾੜ੍ਹ ਇੱਕ ਨੰਬਰ ‘ਤੇ : ਸੂਤਰ
ਸ਼੍ਰੀ ਮੁਕਤਸਰ ਸਾਹਿਬ, 16 ਦਸੰਬਰ ( ਮਨਪ੍ਰੀਤ ਮੋਨੂੰ ) ਜਿਵੇ-ਜਿਵੇ ਚੋਣਾਂ ਜਜ਼ਦੀਕ ਆ ਰਹੀਆ ਹਨ ਤਾਂ ਹਰ ਕੋਈ ਸਿਆਸੀ ਲੀਡਰ ਆਪਣਾ-ਆਪਣਾ ਸ਼ਕਤੀ ਪ੍ਰਦਰਸ਼ਨ ਕਰਦਾ ਨਜ਼ਰ ਆ ਰਿਹਾ ਹੈ | ਦੇਖਿਆ ਜਾਵੇ ਤਾਂ ਵਿਧਾਨ ਸਭਾ ਚੋਣਾਂ ਸ਼੍ਰੀ ਮੁਕਤਸਰ ਸਾਹਿਬ ਲਈ ਹਰ ਪਾਰਟੀ ਨੇ ਆਪਣੇ-ਆਪਣੇ ਉਮੀਦਵਾਰ ਦਾ ਅੇਲਾਨ ਕਰ ਦਿੱਤਾ ਹੈ ਅਤੇ ਕਾਂਗਰਸ ਪਾਰਟੀ ਸ਼੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਦਾ ਐਲਾਣ ਕਰਨ ਲਈ ਸਸ਼ੋਪੰਜ ‘ਚ ਪਈ ਹੋਈ ਹੈ ਕਿਉਕਿ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜ੍ਹਣ ਦੇ ਚਾਹਵਾਨ ਅਨੇਕਾਂ ਕਾਂਗਰਸੀ ਨੁਮਾਇੰਦੇ ਹਨ | ਹਰ ਇੱਕ ਕਾਂਗਰਸੀ ਨੁਮਾਇੰਦੇ ਕੋਲ ਆਪਣਾ-ਆਪਣਾ ਵੋਟ ਬੈਂਕ ਹੈ |
ਜੇਕਰ ਗੱਲ ਕਰੀਏ ਤਾਂ ਮਰਾੜ੍ਹ ਪਰਿਵਾਰ ਦੀ ਤਾਂ ਸਵ: ਸੁਖਦਰਸ਼ਨ ਸਿੰਘ ਮਰਾੜ੍ਹ ਦੇ ਸਪੁੱਤਰ ਰਾਜਬਲਵਿੰਦਰ ਸਿੰਘ ਮਰਾੜ੍ਹ ਦਾ ਨਾਲ ਪਹਿਲ੍ਹੇ ਨੰਬਰ ‘ਤੇ ਆ ਰਿਹਾ ਹੈ ਕਿਉਕਿ ਸਵ: ਸੁਖਦਰਸ਼ਨ ਸਿੰਘ ਮਰਾੜ੍ਹ ਵੱਲੋ ਆਪਣੇ ਸਮੇਂ ‘ਤੇ ਅਜਾਦ ਉਮੀਦਵਾਰ ਵੱਜੋ ਵਿਧਾਨ ਸਭਾ ਦੀ ਚੋਣ ਲੜ੍ਹ ਕੇ ਕਾਂਗਰਸ ਦਾ ਗੜ੍ਹ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ੍ਹ ਦੇ ਪਰਿਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ | ਤਦ ਤੋ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਲੋਕਾਂ ਦਾ ਪਿਆਰ ਜਿੱਤ ਕੇ ਵਿਕਾਸ ਕੀਤਾ ਸੀ | ਭਾਵੇਂ ਸੁਖਦਰਸ਼ਨ ਸਿੰਘ ਮਰਾੜ੍ਹ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਹਨ ਪਰ ਉਹ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਾਸੀਆ ਦੇ ਦਿਲਾਂ ‘ਚ ਅੱਜ ਵੀ ਜਿਉਦੇ ਹਨ |
ਹਰ ਕਾਂਗਰਸ ਪਾਰਟੀ ਦੀ ਟਿਕਟ ਦੇ ਦਅਵੇਦਾਰਾਂ ਦੇ ਕੋਲ ਆਪਣਾ-ਆਪਣਾ ਵੋਟ ਬੈਂਕ 10 ਤੋ 15 ਹਜ਼ਾਰ ਹੈ ਅਤੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ 50 ਹਜ਼ਾਰ ਦੇ ਕਰੀਬ ਵੋਟ ਬੈਂਕ ਹੈ | ਜੇਕਰ ਗੱਲ ਕਰੀਏ ਮਰਾੜ੍ਹ ਪਰਿਵਾਰ ਦੀ ਤਾਂ 25 ਹਜ਼ਾਰ ਦੇ ਕਰੀਬ ਮਰਾੜ੍ਹ ਪਰਿਵਾਰ ਦਾ ਪੱਕਾ ਵੋਟ ਬੈਂਕ ਹੈ | ਜੇਕਰ ਕਾਂਗਰਸ ਪਾਰਟੀ ਰਾਜਬਲਵਿੰਦਰ ਸਿੰਘ ਮਰਾੜ੍ਹ ਤੋ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਟਿਕਟ ਦਿੰਦੀ ਹੈ ਤਾਂ ਸ਼੍ਰੀ ਮੁਕਤਸਰ ਸਾਹਿਬ ‘ਚ ਕਾਂਗਰਸ ਪਾਰਟੀ ਦੀ ਧੜ੍ਹੇਬੰਦੀ ਹੋਣ ਕਾਰਨ ਸਾਰੇ ਇੱਕ ਦੂਜੇ ਦੀਆਂ ਜੜ੍ਹਾ ‘ਚ ਬੈਠਦੇ ਹਨ, ਜਿਸ ਦਾ ਫਾਇਦਾ ਸਿੱਧੇ ਤੋਰ ‘ਤੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਹੋਵੇਗਾ ਅਤੇ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ |
ਜੇ ਕਾਂਗਰਸ ਪਾਰਟੀ ਸਵ: ਸੁਖਦਰਸ਼ਨ ਸਿੰਘ ਦੇ ਸਪੁੱਤਰ ਰਾਜਬਲਵਿੰਦਰ ਸਿੰਘ ਮਰਾੜ੍ਹ ਨੂੰ ਉਮੀਦਵਾਰ ਐਲਾਨਦੀ ਹੈ ਤਾਂ ਵਿਧਾਨ ਸਭਾ ਸ਼੍ਰੀ ਮੁਕਤਸਰ ਸਾਹਿਬ ‘ਚ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਹੈ ਕਿਉਕਿ 25 ਹਜ਼ਾਰ ਦੇ ਕਰੀਬ ਮਰਾੜ੍ਹ ਪਰਿਵਾਰ ਦਾ ਵੋਟ ਬੈਕ ਪੱਕਾ ਹੈ ਅਤੇ ਕਾਂਗਰਸ ਪਾਰਟੀ ਦਾ ਆਪਣਾ ਵੋਟ ਬੈਂਕ ਹੈ ਜਿਸ ਕਾਰਨ ਰਾਜਬਲਵਿੰਦਰ ਸਿੰਘ ਮਰਾੜ੍ਹ ਦੀ ਜਿੱਤ ਯਕੀਨੀ ਬਣ ਜਾਵੇਗੀ | ਹੁਣ ਫੈਸਲਾ ਕਾਂਗਰਸ ਪਾਰਟੀ ਹਾਈਕਮਾਨ ਨੇ ਕਰਨਾ ਹੈ ਕਿ ਟਿਕਟ ਕਿਸ ਕਾਂਗਰਸੀ ਨੁਮਾਇੰਦੇ ਝੋਲੀ ਪਾਉਣੀ ਹੈ |
ਪਿਛਲੇ ਸਮੇਂ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਸਾਹਮਣੇ ਬਿਆਨ ਦਿੱਤਾ ਸੀ ਕਿ ਹਲਕੇ ਦਾ ਸਰਵੇ ਕਰਵਾਕੇ ਕਾਂਗਰਸੀ ਨੁਮਾਇੰਦੇ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਜੋਕਿ ਪੰਜਾਬ ‘ਚ ਦੁਬਾਰਾ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ | ਸੂਤਰਾਂ ਮੁਤਾਬਕ ਹਲਕਾ ਸ਼੍ਰੀ ਮੁਕਤਸਰ ਸਾਹਿਬ ‘ਚ ਕੁਝ ਦਿਨ ਪਹਿਲ੍ਹਾਂ ਹੋਏ ਸਰਵੇ ‘ਚ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਰਾਜਬਲਵਿੰਦਰ ਸਿੰਘ ਮਰਾੜ੍ਹ ਦਾ ਨਾਮ ਪਹਿਲ੍ਹੇ ਨੰਬਰ ‘ਤੇ ਆ ਰਿਹਾ ਹੈ |