ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਅਕਾਲੀ ਲੀਡਰ ਜਗਦੀਪ ਸਿੰਘ ਕਾਕਾ ਬਰਾੜ੍ਹ ਨੂੰ ਵੋਟਰ ਪੁੱਛਣ ਕਿ ਪੰਜਾਬ ਨੂੰ ਇਨਕਮ ਦਾ ਕੀ ਹੈ ਸਾਧਨ
ਸ਼੍ਰੀ ਮੁਕਤਸਰ ਸਾਹਿਬ, 18 ਦਸੰਬਰ ( ਮਨਪ੍ਰੀਤ ਮੋਨੂੰ ) ਜਦ ਵੀ ਕੋਈੇ ਆਫਤ ਆਉਦੀ ਹੈ ਜਾਂ ਕਿਤੇ ਗਰੀਬ ਦੀ ਮੱਦਦ ਕਰਨੀ ਹੁੰਦੀ ਹੈ ਤਾਂ ਪੰਜਾਬ ਦੀ ਜਨਤਾ ਆਪਣਾ ਸਭ ਕਾਰੋਬਾਰ ਛੱਡ ਕੇ ਸਮਾਜਸੇਵਾ ਕਰਨ ਲੱਗ ਜਾਂਦੇ ਹਨ |
ਭੁੱਖਿਆ ਨੂੰ ਰਜਾਉਣਾ ਅਤੇ ਗਰੀਬਾਂ ਦੀ ਮੱਦਦ ਕਰਨਾਂ ਤਾਂ ਪੰਜਾਬੀਆ ਦੇ ਖੂਨ ‘ਚ ਹੀ ਹੈ | ਜਿਥੇ ਮਰਜੀ ਜਰੂਰਤ ਹੋਵੇ ਪੰਜਾਬੀ ਤੁਰੰਤ ਪਹੁੰਚ ਜਾਂਦੇ ਹਨ ਅਤੇ ਪੰਜਾਬੀਆ ਨੂੰ ਜਜ਼ਬਾਤੀਆ ਵੱਜੋ ਵੀ ਜਾਣਿਆ ਜਾਂਦਾ ਹੈ | ਇਸੇ ਕਾਰਨ ਹੀ ਸਿਆਸੀ ਲੀਡਰ ਆਪਣੇ ਮੱਕੜ੍ਹ ਜਾਲ ‘ਚ ਫਸਾ ਲੈਦੇ ਹਨ | ਪਿਛਲੇ ਲੰਮੇ ਸਮੇਂ ਤੋ ਪੰਜਾਬ ਅੰਦਰ ਰਿਵਾਇਤੀ ਪਾਰਟੀਆ ਮੂਰਖ ਬਣਾਉਦੀਆ ਆ ਰਹੀਆ ਹਨ ਅਤੇ ਇਨ੍ਹਾਂ ਰਿਵਾਇਤੀ ਪਾਰਟੀਆ ਨੇ ਹੀ ਪੰਜਾਬ ਦੇ ਸਿਰ ਤਕਰੀਬਨ 3 ਲੱਖ ਕਰੌੜ੍ਹ ਦੇ ਕਰਜ਼ੇ ਦੀ ਪੰਡ ਰੱਖੀ ਹੈ, ਜਿਹੜ੍ਹਾ ਟੈਕਸ ਦੇ ਰੂਪ ‘ਚ ਹਰ ਇੱਕ ਪੰਜਾਬੀ ਦੀ ਜੇਬ ‘ਤੇ ਪੈਣਾ ਹੈ | ਪੰਜਾਬ ਅੰਦਰ ਰਿਵਾਇਤੀ ਪਾਰਟੀਆ ਤਾਂ ਹੈ ਹੀ ਸੀ ਪੰਜਾਬੀਆ ਨੂੰ ਮੂਰਖ ਬਨਾਉਣ ਲਈ ਅਤੇ ਇੱਕ ਹੋਰ ਨਵੀ ਪਾਰਟੀ Tਜਿਹੜ੍ਹੀ ਆਪਣੇ ਆਪ ਨੂੰ ਕਹਾਉਦੀ ਤਾਂ ਆਮ ਆਦਮੀ ਦੀ ਪਾਰਟੀ ਹੈ ਪਰ ਇਸ ਪਰਟੀ ‘ਚ ਤਕਰੀਬਨ ਹੈ ਸਾਰੇ ਹੀ ਸਰਮਾਏਦਾਰ ਰਿਵਾਇਤੀ ਪਾਰਟੀਆਂ ਦੇ ਸਾਬਕਾ ਨੁਮਾਇੰਦੇU ਨੇ ਦਸਤਕ ਦਿੱਤੀ ਹੋਈ ਹੈ |
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜ਼ਰੀਵਾਲ ਵੱਲੋ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਮੂਰਖ ਬਨਾਉਣ ਅਤੇ ਭਰਮਾਉਣ ਲਈ ਵੱਡੇ-ਵੱਡੇ ਵਾਅਦੇ ਅਤੇ ਗਰੰਟੀਆ ਕੀਤੀਆ ਜਾ ਰਹੀਆ ਹਨ, ਜਿਹੜ੍ਹਾ ਕਿ ਪੰਜਾਬ ਅੰਦਰ ਸਿਰਫ ਆਪਣੀ ਸਰਕਾਰ ਬਨਾਉਣ ਲਈ ਪੈਤਰਾ ਖੇਡਿਆ ਜਾ ਰਿਹਾ ਹੈ | ਜਿਵੇ-ਜਿਵੇ ਚੋਣਾਂ ਨਜ਼ਦੀਕ ਆ ਰਹੀਆ ਹਨ ਤਿਵੇ-ਤਿਵੇ ਹੀ ਸਿਆਸੀ ਪਾਰਟੀਆ ਪੰਜਾਬ ਅੰਦਰ ਆਪਣੀ-ਆਪਣੀ ਸਰਕਾਰ ਬਨਾਉਣ ਲਈ ਸਰਗਰਮ ਹੋ ਚੁੱਕੀਆ ਹਨ |
ਇਸੇ ਲੜ੍ਹੀ ਤਹਿਤ ਹਲਕਾ ਸ਼੍ਰੀ ਮੁਕਤਸਰ ਸਾਹਿਬ ਤੋ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸਰਮਾਏਦਾਰ ਸਾਬਕਾ ਅਕਾਲੀ ਲੀਡਰ ਜਗਦੀਪ ਸਿੰਘ Tਕਾਕਾ ਬਰਾੜ੍ਹU ਨੂੰ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਹੁਣ ਆਪਣੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜ਼ਰੀਵਾਲ ਵੱਲੋ ਦਿੱਤੀਆ ਗਰੰਟੀਆ ਦਾ ਜਿਕਰ ਕੀਤਾ ਜਾਵੇਗਾ, ਜਦ ਕਿ ਉਕਤ ਉਮੀਦਵਾਰ ਨੂੰ ਪੰਜਾਬ ਦੀ ਇਨਕਮ ਸੋਰਸ ਬਾਰੇ ਕੁਝ ਵੀ ਜਾਣਕਾਰੀ ਨਹੀ ਹੋਵੇਗੀ ਕਿਉਕਿ ਜੇਕਰ ਉਕਤ ਉਮੀਦਵਾਰ ਨੂੰ ਪੰਜਾਬ ਦੀ ਇਨਕਮ ਸੋਰਸ ਬਾਰੇ ਜਾਣਕਾਰੀ ਹੁੰਦੀ ਤਾਂ ਆਪ ਦੀ ਪਾਰਟੀ ਵੱਲੋ ਪੰਜਾਬ ਦੀ ਭੋਲੀ-ਭਾਲੀ ਜਨਤਾ ਨਾਲ ਕੀਤੀਆ ਗਰੰਟੀਆ ਦਾ ਜਿਕਰ ਨਹੀ ਕਰਨਗੇ |
ਉਕਤ ਪਾਰਟੀ ਦੇ ਕਰਨਵੀਨਰ ਵੱਲੋ ਪੰਜਾਬ ਦੀ ਜਨਤਾ ਨਾਲ ਵੱਡੇ ਵੱਡੇ ਵਾਅਦੇ ਕੀਤੇ ਹਨ, ਜਿਨ੍ਹਾਂ ਦਾ ਇੱਕ ਸਾਲ ਦਾ ਘੱਟੋ-ਘੱਟ ਖਰਚਾ ਕਈ ਹਜ਼ਾਰਾਂ ਕਰੌੜ ਹੈ | ਪੰਜਾਬ ਤਾਂ ਪਹਿਲ੍ਹਾਂ ਹੀ ਲੱਖਾਂ ਕਰੌੜ੍ਹਾਂ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਉਕਤ ਪਾਰਟੀ ਦੇ ਕਰਵੀਨਰ ਆਪਣੀਆ ਗਰੰਟੀਆ ਨੂੰ ਪੂਰਾ ਕਰਨ ਲਈ ਪੈਸਾ ਕਿਥੋ ਲਿਆਉਣਗੇ | ਪੰਜਾਬ ਦੀ ਇਨਕਮ ਤਾਂ ਸਿਰਫ ਤਕਰੀਬਨ 10-11 ਹਜ਼ਾਰ ਕਰੋੜ੍ਹ ਹੈ | ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਵੋਟਰਾਂ ਨੂੰ ਚਾਹੀਦਾ ਹੈ ਕਿ ਜੇਕਰ ਆਪ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ Tਕਾਕਾ ਬਰਾੜ੍ਹU ਗਰੰਟੀਆ ਦਾ ਜਿਕਰ ਕਰਨ ਤਾਂ ਉਨ੍ਹਾਂ ਨੂੰ ਪੰਜਾਬ ਦੀ ਇਨਕਮ ਦੇ ਸਾਧਨ ਬਾਰੇ ਜਰੂਰ ਪੁੱਛਣ ਤਾਂ ਜੋਕਿ ਆਮ ਆਦਮੀ ਪਾਰਟੀ ਵੱਲੋ ਪੰਜਾਬੀਆ ਨੂੰ ਕੀਤੇ ਜਾ ਰਹੇ ਗੁੰਮਰਾਹ ਤੋ ਪਰਦਾ ਉੱਠ ਸਕੇ |