ਪਿਛਲੇ ਲੰੰਮੇ ਸਮੇਂ ਤੋਂ ਲਵਾਰਿਸ ਲਾਸ਼ਾਂ ਦਾ ਸੰਸਕਾਰ ਕਰਦੀ ਆ ਰਹੀ ਸੰਸਥਾ ਨੇ ਕੀਤਾ ਲਵਾਰਿਸ ਲਾਸ਼ ਦਾ ਸੰਸ਼ਕਾਰ
ਸ਼੍ਰੀ ਮੁਕਤਸਰ ਸਾਹਿਬ, 18 ਦਸੰਬਰ ( ਮਨਪ੍ਰੀਤ ਮੋਨੂੰ ) ਇੱਕ ਤਾਂ ਮਹਿਗਾਈ ਉੱਪਰੋ ਸਮਸ਼ਾਨ ਘਾਟ ਦੇ ਪ੍ਰਬੰਧਕਾਂ ਦੀ ਲੁੱਟ ਫਿਰ ਵੀ ਬਾਬਾ ਸ਼ਨੀ ਦੇਵ ਸੇਵਾ ਸੋਸਾਇਟੀ ਵੱਲੋ ਲਵਾਰਿਸ ਲਾਸ਼ਾਂ ਦਾ ਸੰਸਕਾਰ ਬਿਨ੍ਹਾਂ ਕਿਸੇ ਲਾਲਚ ਤੋ ਕੀਤਾ ਜਾ ਰਿਹਾ ਹੈ |
ਦੇਖਿਆ ਜਾਵੇ ਤਾਂ ਸਮਸਾਨ ਘਾਟ ‘ਚ ਮਿ੍ਤਕ ਲਾਸ਼ ਦਾ ਸੰਸਕਾਰ ਕਰਨ ਲਈ ਸਿਰਫ 800 ਰੁਪਏ ਦੀ ਲੱਕੜ੍ਹ ਦੀ ਖਪਤ ਹੁੰਦੀ ਹੈ ਪਰ ਸਮਸ਼ਾਨ ਘਾਟ ਦੇ ਪ੍ਰਬੰਧਕਾਂ ਵੱਲੋ ਮੋਟੀ ਰਕਮ ਵਸੂਲੀ ਜਾਂਦੀ ਹੈ | ਲਾਵਾਰਿਸ ਲਾਸ਼ਾਂ ਦਾ ਸੰਸ਼ਕਾਰ ਕਰਨ ਵਾਲੀ ਸੰਸਥਾ ਨੂੰ ਵੀ ਨਹੀ ਬਖਸਿਆ ਜਾਂਦਾ, ਉਕਤ ਕੋਲੋ ਵੀ ਪੂਰੀ ਰਕਮ ਵਸੂਲੀ ਜਾਂਦੀ ਹੈ ਪਰ ਫਿਰ ਵੀ ਬਾਬਾ ਸ਼ਨੀ ਦੇਵ ਸੇਵਾ ਸੋਸਾਇਟੀ ਦੇ ਮੈਬਰਾਂ ਅਤੇ ਅਹੁਦੇਦਾਰਾਂ ਵੱਲੋ ਆਪਣੀ ਜੇਬ ਖਰਚ ਵਿੱਚੋ ਲਵਾਰਿਸ ਲਾਸ਼ਾ ਦਾ ਸੰਸਕਾਰ ਕੀਤਾ ਜਾ ਰਿਹਾ ਹੈ | ਕੁਝ ਦਿਨ ਪਹਿਲ੍ਹਾਂ ਭਾਈ ਮਹਾਂ ਸਿੰਘ ਦਿਵਾਨ ਹਾਲ ‘ਚ ਇੱਕ ਵਿਅਕਤੀ ਦੀ ਮਿ੍ਤਕ ਲਾਸ਼ ਮਿਲੀ ਸੀ ਅਤੇ ਦੀਵਾਲ ਹਾਲ ਦੇ ਪ੍ਰਬੰਧਕਾਂ ਵੱਲੋ ਇਸ ਦੀ ਜਾਣਕਾਰੀ ਥਾਣਾ ਸਿਟੀ ਨੂੰ ਦਿੱਤੀ ਸੀ | ਥਾਣਾ ਸਿਟੀ ਵੱਲੋ ਉਕਤ ਲਾਸ਼ ਦੀ ਤਲਾਸ਼ੀ ਲਈ ਗਈ ਤਾਂ ਉਕਤ ਮਿ੍ਤਕ ਲਾਸ਼ ਕੋਲੋ ਵੀ ਅਜਿਹੀ ਵਸਤੀ ਨਹੀ ਮਿਲੀ ਜਿਸ ਨਾਲ ਉਕਤ ਵਿਅਕਤੀ ਦਾ ਲਾਸ਼ ਦੀ ਸ਼ਨਾਖਤ ਹੋ ਸਕੇ |
ਪੁਲਿਸ ਵੱਲੋ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਅਤੇ ਉਕਤ ਦਾ ਵਾਰਿਸਾਂ ਦੀ ਭਾਲ ਸੂਰੂ ਕੀਤੀ ਪਰ ਨਾ ਮਿਲ ਸਕੇ | ਬੀਤੇ ਦਿਨੀਂ ਥਾਣਾ ਸਿਟੀ ਵੱਲੋ ਉਕਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸੰਸਕਾਰ ਕਰਨ ਲਈ ਬਾਬਾ ਸ਼ਨੀ ਦੇਵ ਸੇਵਾ ਸੋਸਾਇਟੀ ਨੂੰ ਸੋਪ ਦਿੱਤੀ ਅਤੇ ਉਕਤ ਸੰਸਥਾ ਵੱਲੋ ਪੁਲਿਸ ਦੀ ਹਾਜ਼ਰੀ ‘ਚ ਉਕਤ ਲਾਸ਼ ਦਾ ਸੰਸਕਾਰ ਕਰਵਾ ਦਿੱਤਾ | ਦੱਸਣਯੋਗ ਹੈ ਕਿ ਬਾਬ ਸ਼ਨੀ ਦੇਵ ਸੇਵਾ ਸੋਸਇਟੀ ਸਾਲ 2008 ਤੋ ਲਵਾਰਿਸ ਲਾਸ਼ਾਂ ਦਾ ਸੰਸਕਾਰ ਕਰਦੀ ਆ ਰਹੀ ਹੈ |
ਇਸ ਮੋਕੇ ਬਾਬਾ ਸ਼ਨੀ ਦੇਵ ਸੇਵਾ ਸੋਸਾਇਟੀ ਦੇ ਪ੍ਰਧਾਨ ਦਵਿੱੰਦਰ ਗਾਧੀ, ਚੇਅਰਮੈਨ ਪੱਪੂ ਕਾਊਣੀ, ਵਾਇਸ ਪ੍ਰਧਾਨ ਬਲਦੇਵ ਕਾਉਣੀ, ਰਾਜੂ ਅਰੌੜ੍ਹਾ, ਗੁਰਪ੍ਰੀਤ ਬਾਵਾ, ਗੋਰਾ ਕਾਲੜ੍ਹਾ, ਲਵਪ੍ਰੀਤ ਸੇਠੀ, ਹੈਪੀ ਭੰਡਾਰੀ, ਕੁਲਵੰਤ ਮਿਸਤਰੀ, ਰਹਿੰਦਰ ਬਿੰਦਰਾ, ਬਲਵਿੰਦਰ ਭਾਊ, ਕੁਲਦੀਪ ਸਿੰਘ, ਨਰੇਸ਼ ਜਿੰਦਲ ਅਤੇ ਸੁਖਪ੍ਰੀਤ ਚਿੱਟੇ ਤੋ ਇਲਾਵਾ ਪੁਲਿਸ ਕਰਮਚਾਰੀ ਚੋਕੀ ਦੂਹੇਵਾਲਾ ਦੇ ਇੰਚਾਰਜ਼ ਏਐਸਆਈ ਅਸ਼ੋਕ ਕੁਮਾਰ, ਏਐਸਆਈ ਕੁਲਵੰਤ ਸਿੰਘ, ਏਐਸਆਈ ਜਸਵਿੰਦਰ ਸਿੰਘ, ਸਿਪਾਹੀ ਰਮੇਸ਼ ਕੁਮਾਰ ਤੋ ਇਲਾਵਾ ਹੋਰ ਪੁਲਿਤ ਕਰਮਚਾਰੀ ਮੋਜੂਦ ਸਨ |