ਸਮਾਜ ਸੇਵਕਾਂ ਦਾ ਰਾਜਨੀਤਕ ਸੇਵਾ ਕਰਨ ਦਾ ਫੈਸਲਾ ਸ਼ਲਾਘਾਯੋਗ : ਢੋਸੀਵਾਲ
ਸ਼੍ਰੀ ਮੁਕਤਸਰ ਸਾਹਿਬ, 18 ਦਸੰਬਰ ( ਮਨਪ੍ਰੀਤ ਮੋਨੂੰ ) ਕਿਸੇ ਵੀ ਦੇਸ਼ ਜਾਂ ਸਮਾਜ ਦੀ ਦਸ਼ਾ ਸੁਧਾਰਨ ਅਤੇ ਲੋਕਾਂ ਨੂੰ ਨਿਆਂ ਦਿਵਾਉਣ ਵਿੱਚ ਸਮਾਜ ਸੇਵਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ |
ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਹੋਰਨਾਂ ਸਮਿਆਂ ‘ਤੇ ਸਮਾਜ ਸੁਧਾਰਕਾਂ ਨੇ ਵਧੀਆ ਰੋਲ ਅਦਾ ਕੀਤਾ ਹੈ | ਇਸੇ ਤਰ੍ਹਾਂ ਸ਼ਹਿਰ ਦੀ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਕੱਤਰ ਹੋ ਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਉਮੀਦਵਾਰ ਖੜ੍ਹਾ ਕਰਨ ਲਈ ਵਿਸ਼ੇਸ਼ ਮੀਟਿੰਗ ਬੁਲਾਈ ਸੀ | ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਸਮਾਜ ਸੇਵਕਾਂ ਵੱਲੋਂ ਰਾਜਨੀਤੀ ਵਿੱਚ ਆ ਕੇ ਲੋਕ ਸੇਵਾ ਕਰਨ ਦੇ ਫੈਸਲੇ ਨੂੰ ਬੇਹੱਦ ਸ਼ਲਾਘਾ ਯੋਗ ਦੱਸਿਆ ਹੈ |
ਉਨ੍ਹਾਂ ਕਿਹਾ ਹੈ ਕਿ ਇਸ ਫੈਸਲੇ ਨਾਲ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਪੂਰਾ ਉਤਰਿਆ ਜਾ ਸਕੇਗਾ, ਕਿਉਂਕਿ ਸਮਾਜ ਸੇਵਕ ਲੋਕਾਂ ਦੀ ਨਬਜ ਅਤੇ ਸਮੱਸਿਆਵਾਂ ਨੂੰ ਬਹੁਤ ਨੇੜਿਓਾ ਜਾਣਦੇ ਹੁੰਦੇ ਹਨ | ਪ੍ਰਧਾਨ ਢੋਸੀਵਾਲ ਨੇ ਸ਼ਹਿਰ ਵਿਚ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜ ਕਰਦੀ ਆ ਰਹੀ ਸੇਵਾ ਸੁਸਾਇਟੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਦੇ ਮੁਖੀ ਦਾ ਆਪਣੇ ਸਮਾਜ ਸਮੇਤ ਸਭ ਵਰਗਾਂ ‘ਤੇ ਅੱਛਾ ਪ੍ਰਭਾਵ ਹੈ | ਸ਼ਾਸ਼ਨ ਪ੍ਰਸ਼ਾਸ਼ਨ ਨਾਲ ਵੀ ਨੇੜਤਾ ਹੈ ਜਿਸ ਨਾਲ ਸਮਾਜ ਸੇਵਾ ਦੇ ਕਾਰਜ ਨੇਪਰੇ ਚਾੜੇ ਜਾ ਰਹੇ ਹਨ | ਇਸੇ ਸੁਸਾਇਟੀ ਦੇ ਪ੍ਰਧਾਨ ਨੇ ਪਿਛਲੇ ਦਿਨੀਂ ਸ਼ਹਿਰ ਵਿਚ ਆਪਣੀ ਬਰਾਦਰੀ ਦਾ ਲਾ ਮਿਸਾਲ ਇਕੱਠ ਵੀ ਕੀਤਾ ਸੀ |
ਪ੍ਰਧਾਨ ਢੋਸੀਵਾਲ ਨਾ ਅੱਗੇ ਕਿਹਾ ਹੈ ਕਿ ਜੇ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਸੁਸਾਇਟੀ ਦੇ ਪ੍ਰਧਾਨ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲੜਾਉਣ ਦਾ ਫੈਸਲਾ ਹੋ ਜਾਂਦਾ ਹੈ ਤਾਂ ਇਹ ਫੈਸਲਾ ਹਲਕੇ ਲਈ ਮੀਲ ਪੱਥਰ ਸਾਬਤ ਹੋ ਸਕਦਾ ਹੈ | ਚੋਣਾਂ ਸਿਰ ਤੇ ਆਉਣ ਕਾਰਨ ਇਹ ਫੈਸਲਾ ਜਲਦੀ ਕੀਤੇ ਜਾਣਾ ਬਣਦਾ ਹੈ |