
ਪਿੰਡ ਖੋਖਰ ਦੇ ਖੇਡ ਸਟੇਡੀਅਮ ਵਿਖੇ ਦਸਮੇਸ਼ ਸਪੋਰਟਸ ਕਲੱਬ ਵੱਲੋਂ ਸਮੂਹ ਗ੍ਰਾਮ ਪੰਚਾਇਤ ਤੇ ਸਰਪੰਚ ਗੁਰਪ੍ਰਰੀਤ ਸਿੰਘ ਫੌਜੀ ਦੇ ਸਹਿਯੋਗ ਨਾਲ 21ਵਾਂ ਧੰਨ ਧੰਨ ਬਾਬਾ ਗਿਆਨ ਦਾਸ ਦੀ ਯਾਦ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ‘ਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ‘ਆਪ’ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਵਿਸ਼ੇਸ਼ ਤੌਰ ‘ਤੇ ਪਹੰਚੁਕੇ ਆਪਣੀ ਹਾਜ਼ਰੀ ਲਗਵਾਈ। ਟੂਰਨਾਮੈਂਟ ਦੀ ਸ਼ੁਰੂਆਤ ਦੌਰਾਨ ਵਿਸ਼ੇਸ਼ ਮਹਿਮਾਨ ਜਗਦੀਪ ਸਿੰਘ ਕਾਕਾ ਬਰਾੜ ਨੇ ਕਬੱਡੀ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ।
ਇਸ ਤੋਂ ਉਪਰੰਤ ਆਪਣੇ ਸੰਬੋਧਨ ‘ਚ ਕਾਕਾ ਬਰਾੜ ਨੇ ਸਭ ਤੋਂ ਪਹਿਲਾ ਕਿਸਾਨੀ ਸੰਘਰਸ਼ ਦੀ ਜਿੱਤ ਦੀ ਵਧਾਈ ਦਿੰਦਿਆਂ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ। ਇਸ ਦੌਰਾਨ ਉਨਾਂ੍ਹ ਕਿਹਾ ਕਿ ਕਲੱਬ ਵੱਲੋਂ ਕੀਤਾ ਗਿਆ ਉਪਰਾਲਾ ਬੇਹੱਦ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਜਿੱਥੇ ਖਿਡਾਰੀ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਉੱਥੇ ਹੀ ਸਰੀਰ ਤੰਦਰੁਸਤ ਰਹਿੰਦਾ ਹੈ।
ਉਨਾਂ੍ਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਧਿਆਨ ਰੱਖਕੇ ਜੋ ਨੌਜਵਾਨ ਨਸ਼ੇ ਦੇ ਆਦਿ ਹਨ ਉਨਾਂ੍ਹ ਨੂੰ ਨਸ਼ਿਆਂ ਤੋਂ ਦੂਰ ਹਟਾਓ ਤਾਂ ਹੀ ਸੂਬਾ ਮੁੜ ਤੋਂ ਖੁਸ਼ਹਾਲ ਹੋ ਸਕਦਾ ਹੈ। ਇਸ ਦੌਰਾਨ ਕਾਕਾ ਬਰਾੜ ਨੇ ਆਪਣੇ ਮਰਹੂਮ ਦੋਸਤ ਤੇ ਪਾਰਟੀ ਦੇ ਟਕਸਾਲੀ ਆਗੂ ਚੂਹੜ ਸਿੰਘ ਭਲਵਾਨ ਨੂੰ ਯਾਦ ਕਰਦਿਆਂ ਕਿਹਾ ਕਿ ਭਲਵਾਨ ਨੇ ਹਮੇਸ਼ਾ ਹੀ ਆਪਣਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕੀਤਾ। ਕਾਕਾ ਬਰਾੜ ਨੇ ਆਪਣੇ ਵੱਲੋਂ ਕਲੱਬ ਨੂੰ 11 ਹਜ਼ਾਰ ਰੁਪਏ ਭੇਟ ਕੀਤੇ।
ਕਲੱਬ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ, ਵਾਈਸ ਪ੍ਰਧਾਨ ਜਗਮੀਤ ਸਿੰਘ, ਜਨਰਲ ਸਕੱਤਰ ਹੈਪੀ ਕੈਫ, ਪ੍ਰਰੈਸ ਸਕੱਤਰ ਸੁਖਪ੍ਰਰੀਤ ਸਿੰਘ, ਸਰਪੰਚ ਗੁਰਪ੍ਰਰੀਤ ਸਿੰਘ ਫੌਜੀ ਅਤੇ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਕਲੱਬ ਵੱਲੋਂ ਕਰਵਾਏ ਗਏ ਟੂਰਨਾਮੈਂਟ ਦੌਰਾਨ ਵੱਡੀ ਗਿਣਤੀ ‘ਚ ਖਿਡਾਰੀਆਂ ਨੇ ਭਾਗ ਲਿਆ। ਉਨਾਂ੍ਹ ਦੱਸਿਆ ਕਿ ਪਹਿਲੇ ਤੇ ਦੂਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 41 ਹਜ਼ਾਰ ਸਮੇਤ ਟਰਾਫੀ ਤੇ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਸਮੇਤ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬੈਸਟ ਰੇਡਰ ਅਤੇ ਜਾਫੀ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੈਕਟਰਾਂ ਦੇ ਸਟੰਟ ਤੇ ਟੋਚਨ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ‘ਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰਾਜੂ, ਸ਼ਮਸ਼ੇਰ ਸਿੰਘ ਵੜਿੰਗ, ਸੰਦੀਪ ਸ਼ਰਮਾ, ਸਾਹਿਲ ਕੁੱਬਾ, ਲਵਪ੍ਰਰੀਤ ਸਿੰਘ, ਰਾਜਵਿੰਦਰ ਸਿੰਘ ਗੋਲੂ, ਮਨਪ੍ਰਰੀਤ ਸਿੰਘ ਿਢੱਲੋਂ ਜਵਾਹਰੇਵਾਲਾ, ਬਿੱਕਰ ਸਿੰਘ ਘਾਰੂ, ਚੰਦ ਸਿੰਘ ਖੋਖਰ, ਕਰਤਾਰ ਸਿੰਘ ਫੌਜੀ ਆਦਿ ਵੱਡੀ ਗਿਣਤੀ ‘ਚ ਹਾਜ਼ਰ ਸਨ।
Sri Muktsar Sahib Latest News,Online Punjab News,Breaking News