ਵਿਦਿਆਰਥੀਆਂ ਵੱਲੋਂ ਰੈਲੀ ‘ਚ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ
विद्यार्थियों की तरफ से रैली में मुख्य मंत्री के घिरायो का ऐलान
ਪੰਜਾਬ ਸਟੂਡੈਂਟਸ ਯੂਨੀਅਨ ਦੀ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ 22 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਮੁਕਤਸਰ ਇਲਾਕੇ ਦੇ ਪਿੰਡ ਦੋਦਾ ਵਿਖੇ ਆਉਣ ‘ਤੇ ਵਿਦਿਆਰਥੀ ਮੰਗਾਂ ਨੂੰ ਲੈ ਕੇ ਿਘਰਾਓ ਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਪ੍ਰਰੀਤ ਕੌਰ ਤੇ ਕਾਲਜ ਕਮੇਟੀ ਪ੍ਰਧਾਨ ਮਮਤਾ ਰਾਣੀ ਨੇ ਦੱਸਿਆ ਕਿ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ, ਜਿਸ ਵਿੱਚ ਅੌਰਤਾਂ ਨੂੰ ਦੂਜਾ ਦਰਜਾ ਪ੍ਰਰਾਪਤ ਹੋਣ ਕਰਕੇ ਲੜਕੀਆਂ ਨੂੰ ਪੜ੍ਹਾਉਣਾ ਜ਼ਰੂਰੀ ਨਹੀ ਸਮਿਝਆ ਜਿਸਦੇ ਸਿੱਟੇ ਵਜੋਂ ਉਹ ਲਗਾਤਾਰ ਆਪਣੇ ਅਧਿਕਾਰਾਂ ਤੋਂ ਵਾਂਝੀਆਂ ਰਹਿ ਰਹੀਆਂ ਹਨ।
ਇਸ ਕਰਕੇ ਸਮਾਜ ਵਿੱਚ ਲੜਕੀਆਂ ਦੀ ਮਾੜੀ ਹਾਲਤ ਸੁਧਾਰਨ ਲਈ ਪੰਜਾਬ ਸਟੂਡੈਂਟਸ ਯੂਨੀਅਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਲਗਾਤਾਰ ਕੁੜੀਆਂ ਦੀ ਪੀਐੱਚਡੀ ਤਕ ਵਿੱਦਿਆ ਮੁਫ਼ਤ ਕਰਨ ਦੀ ਮੰਗ ਕਰ ਰਹੀ ਹੈ।
ਜਿਸ ਕਾਰਨ ਕਾਂਗਰਸ ਸਰਕਾਰ ਨੇ ਆਪਣੇ 2017 ਦੇ ਮੈਨੀਫੈਸਟੋ ਵਿਚ ਲੜਕੀਆਂ ਦੀ ਪੀਐਚਡੀ ਤੱਕ ਵਿੱਦਿਆ ਮੁਫ਼ਤ ਕਰਨ ਦੀ ਗੱਲ ਦਰਜ ਕੀਤੀ ਅਤੇ ਇਸ ਸੰਬੰਧ ਵਿੱਚ ਵਿਧਾਨ ਸਭਾ ਵਿਚ ਇਸ ਤੇ ਇਕ ਕਨੂੰਨ ਵੀ ਬਣਾਇਆ ਗਿਆ ਪਰ ਇਸ ਨੂੰ ਜਮੀਨੀ ਪੱਧਰ ‘ਤੇ ਲਾਗੂ ਨਹੀਂ ਕੀਤਾ ਗਿਆ। ਨਾਲ ਹੀ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਕਾਲਜ ਵਿਚ ਪੋ੍ਫੈਸਰਾਂ ਦੀ ਘਾਟ ਕਾਰਨ ਕਾਲਜ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਕੋਰੋਨਾ ਕਾਲ ਦੇ ਪ੍ਰਭਾਵ ਅਧੀਨ ਕਾਲਜ ਲੇਟ ਖੁੱਲਣ ਕਾਰਨ ਉਨਾਂ੍ਹ ਦਾ ਸਿਲੇਬਸ ਕਾਫੀ ਪਿੱਛੇ ਰਹਿ ਗਿਆ ਹੈ ਤੇ ਉਪਰੋਂ ਪੋ੍ਫੈਸਰਾਂ ਦੀ ਬਹੁਤ ਘਾਟ ਨੇ ਵਿਦਿਆਰਥੀਆਂ ਦਾ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਹੈ। ਕਾਲਜ ਸਕੱਤਰ ਦਿਲਕਰਨ ਸਿੰਘ, ਪੰਕਜ ਅਤੇ ਨਵਜੋਤ ਕੌਰ ਨੇ ਦੱਸਿਆ ਕਿ ਮੁਕਤਸਰ ਇਲਾਕੇ ‘ਚ ਹੀ ਇਕ ਹੋਰ ਵਿੱਦਿਅਕ ਸੰਸਥਾ ਰੀਜਨਲ ਸੈਂਟਰ (ਸ੍ਰੀ ਮੁਕਤਸਰ ਸਾਹਿਬ) ਜਿਸ ਦੀ ਇਮਾਰਤ ਲੰਮੇ ਸਮੇਂ ਤੋਂ ਡਿੱਗੀ ਹੋਈ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਕਾਫੀ ਪ੍ਰਭਾਵਿਤ ਹੋਈ ਹੈ। ਸ਼ਹਿਰ ਦੇ ਪੱਤਰਕਾਰਾਂ ਅਤੇ ਹੋਰ ਅਗਾਂਹਵਧੂ ਲੋਕਾਂ ਅਤੇ ਜਥੇਬੰਦੀਆ ਵੱਲੋਂ ਰਿਜਨਲ ਸੈਂਟਰ ਮੁਰੰਮਤ ਲਈ ਗਰਾਂਟ ਜਾਰੀ ਕਰਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਸੀ,ਜਿਸਦੇ ਨਤੀਜੇ ਵਜੋਂ 18 ਦਸੰਬਰ ਨੂੰ ਮੁੱਖ ਮੰਤਰੀ ਵੱਲੋਂ ਇਸ ਕਾਰਜ ਲਈ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਗਿਆ।
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਐਲਾਨ ਨੂੰ ਇੱਕ ਐਲਾਨ ਹੀ ਨਾ ਰੱਖਿਆ ਜਾਵੇ ਬਲਕਿ ਇਸਨੂੰ ਜਲਦ ਤੋਂ ਜਲਦ ਅਮਲੀ ਰੂਪ ਦੇ ਕੇ ਕੰਮ ਸ਼ੁਰੂ ਕੀਤਾ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਇਨਾਂ੍ਹ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਕ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਵੱਲੋਂ ਮੰਗ ਪੱਤਰ ਨਾ ਲਏ ਜਾਣ ਦੀ ਸੂਰਤ ਵਿੱਚ ਮੁੱਖ ਮੰਤਰੀ ਦਾ ਿਘਰਾਓ ਕੀਤਾ ਜਾਵੇਗਾ।
Sri Muktsar Sahib Latest News,Online Punjab News,Breaking News,Today india News,Punjabi News,Muktsar News