ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਵੱਲੋਂ ਵਿੱਤ ਮੰਤਰੀ ਨੂੰ ਮੰਗ ਪੱਤਰ
ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਵੱਲੋਂ ਵੈਟਰਨਰੀ ਡਾਕਟਰਾਂ ਦੀ ਤਨਖਾਹ (ਪੇਅ ਪੈਰਿਟੀ) ਮੈਡੀਕਲ ਡਾਕਟਰਾਂ ਅਨੁਸਾਰ ਤੇ 2017 ਬੈਚ ਦੇ ਵੈਟਰਨਰੀ ਅਫ਼ਸਰਾਂ ਦੀ ਪੋ੍ਬੇਸ਼ਨ ਸਮੇਂ 6ਵੇਂ ਪੇ ਕਮਿਸ਼ਨ ਰਾਹੀਂ ਬਕਾਏ ਬਹਾਲ ਕਰਨ ਸਬੰਧੀ ਇਕ ਮੰਗ ਪੱਤਰ ਵਿੱਤ ਮੰਤਰੀ ਪੰਜਾਬ ਮਨਪ੍ਰਰੀਤ ਸਿੰਘ ਬਾਦਲ ਨੂੰ ਸੌਂਪਿਆ ਗਿਆ।
ਮੰਗ ਪੱਤਰ ਰਾਹੀਂ ਆਗੂਆਂ ਨੇ ਦੱਸਿਆ ਕਿ 5ਵੇਂ ਪੰਜਾਬ ਤਨਖ਼ਾਹ ਕਮਿਸ਼ਨ ਤੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਨਵੇਂ ਡਾਕਟਰਾਂ ਦੀ ਭਰਤੀ ਸਮੇਂ 15600-39100 5400 ਪੇਅ ਦਾ ਐਂਟਰੀ ਤਨਖਾਹ ਸਕੇਲ ਮਿੱਥਦੇ ਹੋਏ ਰੁਪਏ 21000\- ਦੀ ਬੇਸਿਕ ਤਨਖ਼ਾਹ ਲਾਗੂ ਭੱਤਿਆਂ ‘ਤੇ ਭਰਤੀ ਕੀਤੀ ਜਾਂਦੀ ਸੀ ਪਰ ਪਹਿਲਾਂ 15\01015 ਨੂੰ ਜਾਰੀ ਪੱਤਰ ਨੰਬਰ 7\42020-5ਐਫਪੀ1\741-746 ਰਾਹੀਂ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਪਰ ਅਸਲ ਵਿੱਚ ਇਸ ਪੱਤਰ ਤੋਂ ਪਿੱਛੇ ਹਟਦੇ ਹੋਏ ਨਵੇਂ ਭਰਤੀ ਹੋਏ ਸਰਕਾਰੀ ਮੈਡੀਕਲ ਡਾਕਟਰਾਂ ਨੂੰ ਨਵੀਂਆਂ ਭਰਤੀਆਂ ਸਮੇਂ ਰੁਪਏ 56100\- ਦੀ ਬੇਸਿਕ ਤਨਖਾਹ ਦੀ ਬਜਾਏ 53100\- ਦੀ ਬੇਸਿਕ ਤੇ ਵੈਟਰਨਰੀ ਡਾਕਟਰਾਂ ਨੂੰ ਰੁਪਏ 56100\- ਦੀ ਬੇਸਿਕ ਤਨਖਾਹ ਦੀ ਬਜਾਏ ਰੁਪਏ 47600\-ਦੀ ਬੇਸਿਕ ਤਨਖਾਹ ‘ਤੇ ਭਰਤੀ ਕਰਨ ਦੇ ਪੱਤਰ ਜਾਰੀ ਕੀਤੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਪਹਿਲਾਂ ਭਰਤੀ ਹੋਏ ਤੇ ਨਵੇਂ ਭਰਤੀ ਹੋਣ ਵਾਲੇ ਮੈਡੀਕਲ ਤੇ ਵੈਟਰਨਰੀ ਡਾਕਟਰਾਂ ਦੀ ਤਨਖਾਹ ਦੀ ਪੈਰਿਟੀ ਬਹਾਲ ਰੱਖੀ ਜਾਵੇ ਤੇ ਉਨਾਂ੍ਹ ‘ਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਸਾਰੇ ਭੱਤਿਆਂ ਸਮੇਤ ਲਾਗੂ ਕੀਤਾ ਜਾਵੇ। ਉਨਾਂ੍ਹ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਇਹ ਪੇਅ ਪੈਰਿਟੀ ਬਹਾਲ ਰੱਖੀ ਗਈ ਹੈ। ਉਨਾਂ੍ਹ ਦੱਸਿਆ ਕਿ ਉਨਾਂ੍ਹ ਦੇ 2017 ‘ਚ ਭਰਤੀ ਵੈਟਰਨਰੀ ਅਫ਼ਸਰ ਬੈਚ (15\01021 ਨੂੰ ਹਦਾਇਤਾਂ ਅਧੀਨ) ਨੂੰ 2 ਸਾਲਾਂ ਦੀ ਪੋ੍ਵੇਸ਼ਨ ਮਿਆਦ ਲਈ ਸਿਰਫ਼ ਮੁੱਢਲੀ ਤਨਖ਼ਾਹ (ਭਾਵ 15600 ਰੁਪਏ ਪ੍ਰਤੀ ਮਹੀਨਾ) ਮਿਲੀ ਸੀ ਜੋ ਕਿ ਸਭ ਤੋਂ ਘੱਟ ਹੈ, ਭਾਵ ਸਰਕਾਰ ਦੇ ਦਰਜਾ-4 ਕਰਮਚਾਰੀ ਦੀ ਤਨਖਾਹ ਵੀ 6ਵੇਂ ਤਨਖਾਹ ਕਮਿਸ਼ਨ ਅਨੁਸਾਰ 18000 ਰੁਪਏ ਪ੍ਰਤੀ ਮਹੀਨਾ ਹੈ। ਪੰਜਾਬ ਸਿਵਲ ਸਰਵਿਸਿਜ਼ (ਸੋਧਿਆ ਤਨਖ਼ਾਹ) ਨਿਯਮ 2021 ਦੀ ਨੋਟੀਫਿਕੇਸ਼ਨ ਮਿਤੀ 05\07021, ਨਿਯਮ 7 (99) ਅਨੁਸਾਰ ਉਨਾਂ੍ਹ ਨੂੰ ਪੋ੍ਬੇਸ਼ਨ ਪੀਰੀਅਡ ਲਈ ਘੱਟੋ ਘੱਟ ਤਨਖਾਹ ਮਿਲੇਗੀ ਜੋ 15600/- 2.59=40404 ਪ੍ਰਤੀ ਮਹੀਨਾ ਬਣੀ ਹੈ। ਪਰ ਇਸ ਤਾਜ਼ਾ ਵਿੱਤ ਪੱਤਰ ਦੇ ਅਨੁਸਾਰ ਨੰ. 09\01021-5ਐਫਪੀ1\1527 ਮਿਤੀ 13-12-2021 ਨੂੰ ਸੂਚਿਤ ਕੀਤਾ ਗਿਆ ਹੈ ਕਿ ਪੋ੍ਬੇਸ਼ਨ ਪੀਰੀਅਡ ਦੌਰਾਨ ਤਨਖ਼ਾਹ ਉਸੇ ਤਰਾਂ੍ਹ ਹੀ ਰਹੇਗੀ ਕਿਉਂਕਿ ਉਹ ਅਣਸੋਧੇ ਤਨਖਾਹ ਸਕੇਲਾਂ (15600 ਪ੍ਰਤੀ ਮਹੀਨਾ) ਵਿੱਚ ਨਿਸ਼ਚਿਤ ਤਨਖਾਹ ਪ੍ਰਰਾਪਤ ਕਰ ਰਹੇ ਸੀ। ਇਹ ਉਨਾਂ੍ਹ ਨਾਲ ਬੇਇਨਸਾਫੀ ਹੈ।
ਉਨਾਂ੍ਹ ਮੰਗ ਕੀਤੀ ਕਿ ਵਿੱਤ ਵਿਭਾਗ (ਵਿੱਤ ਕਰਮਚਾਰੀ-1 ਸ਼ਾਖਾ) ਪੱਤਰ 09\01021-5ਐਫਪੀ1\1527 ਮਿਤੀ 13\12021 ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿੱਤਾ ਸਿੰਘ ਅੌਲਖ, ਡਾ. ਵਨੀਤ ਜੋਸ਼ੀ ਤੇ ਹੋਰ ਵੀ ਡਾਕਟਰ ਮੌਜੂਦ ਸਨ। ਆਗੂਆਂ ਨੇ ਦੱਸਿਆ ਕਿ ਉਨਾਂ੍ਹ ਵੱਲੋਂ ਇਸ ਤੋਂ ਪਹਿਲਾਂ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਸੀ।
Sri Muktsar Sahib Latest News,Online Punjab News,Breaking News,Manpreet badal