ਖੇਡਾਂ ਜੀਵਨ ਦਾ ਮਹੱਤਵ ਪੂਰਨ ਹਿੱਸਾ : ਰੋਜ਼ੀ ਬਰਕੰਦੀ
ਦਸਮੇਸ਼ ਸਪੋਰਟਸ ਕਲੱਬ ਖੋਖਰ ਵੱਲੋਂ ਬਾਬਾ ਗਿਆਨ ਦਾਸ ਜੀ, ਬਾਬਾ ਨਿੱਕੂ ਰਾਮ ਦੀਪ, ਬਾਬ ਹਰੀ ਰਾਮ ਜੀ ਦੀ ਯਾਦ ‘ਚ 21ਵਾਂ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਅਤੇ ਵਾਲੀਬਾਲ ਟੂਰਨਾਮੈਂਟ ਬੜੀ ਧੂਮਧਾਮ ਨਾਲ ਕਰਵਾਇਆ ਗਿਆ।
ਇਸ ਉਪਰੰਤ ਸ਼ੁਰੂ ਹੋਏ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਵਿਚ ਵੱਖ-ਵੱਖ ਕਬੱਡੀ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਓਪਨ ‘ਚ ਕਰੀਬ 32 ਟੀਮਾਂ ਨੇ ਭਾਗ ਲਿਆ, ਜਦਕਿ 55 ਕਿਲੋ ‘ਚ 40 ਟੀਮਾਂ ਨੇ ਭਾਗ ਲਿਆ। ਜਿਸਦਾ ਫਾਈਨਲ ਮੈਚ ਸਰਾਵਾਂ ਅਤੇ ਜਲਾਲ ਵਿਚਾਲੇ ਹੋਇਆ। ਜਿਸ ਵਿੱਚ ਜਲਾਲ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਰਾਵਾਂ ਦੂਸਰੇ ਸਥਾਨ ਤੇ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨਾਂ੍ਹ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਰੋਜ਼ੀ ਬਰਕੰਦੀ ਨੇ ਕਲੱਬ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮਹਤੱਵ ਪੂਰਨ ਹਿੱਸਾ ਹਨ, ਖੇਡਾਂ ਨਾਲ ਅਸੀਂ ਆਪਣੇ ਹਲਕੇ ਅਤੇ ਮਾਂ-ਪਿਓ ਦਾ ਨਾਮ ਰੋਸ਼ਨ ਕਰ ਸਕਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਖੇਡਾਂ ਨਾਲ ਸਰੀਰ ਤੰਦਰੁਸਤ ਤੇ ਨਰੋਆ ਰਹਿੰਦਾ ਹੈ। ਇਸ ਦੌਰਾਨ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਦਸਮੇਸ਼ ਸਪੋਰਟਸ ਕਲੱਬ ਖੋਖਰ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨਗਦ ਭੇਂਟ ਕੀਤੀ। ਅੰਤ ਵਿਚ ਦਸਮੇਸ਼ ਸਪੋਰਟਸ ਕਲੱਬ ਖੋਖਰ ਵੱਲੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਤਹਿਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਖੋਖਰ, ਦੌਲਤ ਸਿੰਘ, ਬੱਗਾ ਸਿੰਘ, ਬੂਟਾ ਸਿੰਘ, ਸਰਬਨ ਸਿੰਘ, ਸੁਖਮੰਦਰ ਸਿੰਘ, ਬਾਬਾ ਜੋਗਿੰਦਰ ਸਿੰਘ, ਗੁਰਪ੍ਰਰੀਤ ਸਿੰਘ ਪ੍ਰਧਾਨ ਦਸਮੇਸ ਸਪੋਰਟਸ ਕਲੱਬ,ਜਗਮੀਤ ਸਿੰਘ ਵਾਈਸ ਪ੍ਰਧਾਨ, ਮੁਹੰਮਦ ਕੈਫ ਖ਼ਜ਼ਾਨਚੀ,ਵਰਿੰਦਰ ਸਿੰਘ, ਜਗਜੀਤ ਸਿੰਘ, ਸੁਖਪ੍ਰਰੀਤ ਸਿੰਘ, ਹਰਬੰਤ ਸਿੰਘ, ਟੀਟੂ ਸਿੰਘ, ਕੁਲਵੀਰ ਸਿੰਘ ਬਰਾੜ,ਨਰਜਿੰਦਰ ਸਿੰਘ, ਬੂਟਾ ਸਿੰਘ ਘੋੜੇਵਾਲਾ, ਗਗਨਦੀਪ ਸਿੰਘ, ਅਮਨਦੀਪ ਸਿੰਘ, ਕਮਲ ਬਰਾੜ, ਲਵਦੀਪ ਸਿੰਘ, ਰਸ਼ਨਦੀਪ ਸਿੰਘ ਬਰਾੜ, ਨਵਜੀਤ ਸਿੰਘ ਬਰਾੜ, ਪੂਰਨ ਸਿੰਘ ਲੰਡੇਰੋਡੇ, ਹਰਵਿੰਦਰ ਸਿੰਘ ਪੀਏ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।