ਕਿਸਾਨ ਸੁਖਦੇਵ ਸਿੰਘ ਤੇ ਅਜੇਪ੍ਰਰੀਤ ਸਿੰਘ ਨੂੰ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਟ
ਪਿਛਲੇ ਦਿਨੀ ਪਿੰਡ ਆਸਾ ਬੁੱਟਰ ਦੇ ਦੋ ਨੌਜਵਾਨ ਕਿਸਾਨ ਸੁਖਦੇਵ ਸਿੰਘ ਅਤੇ ਅਜੇਪ੍ਰਰੀਤ ਸਿੰਘ ਕਿਸਾਨੀ ਸੰਘਰਸ਼ ਤੋਂ ਘਰ ਵਾਪਸੀ ਸਮੇਂ ਇਕ ਸੜਕ ਹਾਦਸੇ ‘ਚ ਸਵਰਗਵਾਸ ਹੋ ਗਏ ਸਨ ਦੀ ਪਿੰਡ ਦੀ ਦਾਣਾ ਮੰਡੀ ‘ਚ ਅੰਤਿਮ ਅਰਦਾਸ ਸਮੇਂ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਲੋਕ, ਕਿਸਾਨ ਜੱਥੇਬੰਦੀ ਦੇ ਆਗੂਆਂ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਹੀਦਾਂ ਨੂੰ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨੀ ਸ਼ੰਘਰਸ ਦੀ ਜਿੱਤ ਲਈ ਇਕ ਸਾਲ ਤੇਰਾਂ ਦਿਨ ਦੀ ਲੰਮੀ ਲੜਾਈ ‘ਚ ਲਗਭਗ ਸਾਢੇ ਸੱਤ ਸੌ ਕਿਸਾਨਾਂ ਨੇ ਆਪਣੀ ਜਿੰਦਗੀ ਦੀ ਕੁਰਬਾਨੀ ਦੇਣ ਉਪਰੰਤ ਹੀ ਕਿਸਾਨਾਂ ਨੂੰ ਇਹ ਜਿੱਤ ਨਸੀਬ ਹੋਈ ਹੈ।
ਬੁਲਾਰਿਆਂ ਨੇ ਕਿਹਾ ਕਿ ਇਸ ਕਿਸਾਨੀ ਸ਼ੰਘਰਸ ਦੀ ਜਿੱਤ ‘ਚ ਇਨਾਂ੍ਹ ਸ਼ਹੀਦ ਨੌਜਵਾਨਾਂ ਦਾ ਨਾਮ ਸੁਨਿਹਰੀ ਅੱਖਰਾਂ ‘ਚ ਲਿਖਿਆ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨਾਂ ਯੋਧਿਆਂ ਦੀ ਜਿੱਤ ‘ਤੇ ਮਾਣ ਕਰੇਗੀ। ਪੰਜਾਬ ਸਰਕਾਰ ਵੱਲੋਂ ਪਹੁੰਚੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਿਵਾਰ ਨੂੰ ਪੰਜ ਪੰਜ ਲੱਖ ਰੁਪਏ ਦੇ ਚੈੱਕ ਭੇਟ ਕੀਤੇ ਅਤੇ ਜਲਦੀ ਹੀ ਦੋਹਾਂ ਸ਼ਹੀਦ ਪਰਿਵਾਰਾਂ ਦੇ ਇਕ ਇਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਸ਼ਹੀਦਾਂ ਦੇ ਨਾਮ ‘ਤੇ ਇਕ ਸ਼ਹੀਦੀ ਗੇਟ ਬਣਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਨੂੰ ਜਾਂਦੇ ਰਸਤੇ ਸ਼ਹੀਦਾਂ ਦੇ ਨਾਮ ‘ਤੇ ਰੱਖੇ ਜਾਣ। ਇਸ ਮੌਕੇ ਹਰਦੀਪ ਸਿੰਘ ਡਿੰਪੀ ਿਢੱਲੋਂ, ਨਰਿੰਦਰ ਸਿੰਘ ਕਾਉਣੀ, ਜਸਮੇਲ ਸਿੰਘ ਸਰਪੰਚ, ਹਰਮੀਤ ਸਿੰਘ ਕਾਦੀਆਂ, ਪਿ੍ਰਤਪਾਲ ਸ਼ਰਮਾਂ, ਜਗਸੀਰ ਸਿੰਘ ਛੀਨਾਂ, ਨਿਹਾਲ ਸਿੰਘ, ਨਵਤੇਜ ਸਿੰਘ ਕੌਣੀ, ਜਗਦੇਵ ਸਿੰਘ, ਜਗਰੂਪ ਸਿੰਘ ਖਾਲਸਾ, ਪ੍ਰਰੀਤਮ ਸਿੰਘ, ਬੇਅੰਤ ਸਿੰਘ ਖਾਲਸਾ, ਬੂਟਾ ਸਿੰਘ ਖਾਲਸਾ ਆਦਿ ਵੱਡੀ ਗਿਣਤੀ ‘ਚ ਕਿਸਾਨ ਜੱਥੇਬੰਦੀਆਂ ਦੇ ਮੈਂਬਰ ਅਤੇ ਲੋਕ ਹਾਜ਼ਰ ਸਨ।