ਵੱਖ ਵੱਖ ਯੂਨੀਅਨ ਆਗੂਆਂ ਨੇ ਕੀਤੀ ਚੰਨੀ ਸਰਕਾਰ ਵਿਰੁੱਧ ਨਾਅਰੇਬਾਜ਼ੀ
अलग अलग यूनियन नेताओं ने की चन्नी सरकार विरुद्ध नारेबाज़ी
ਵੱਖ ਵੱਖ ਯੂਨੀਅਨ ਆਗੂਆਂ ਨੇ ਕੀਤੀ ਚੰਨੀ ਸਰਕਾਰ ਵਿਰੁੱਧ ਨਾਅਰੇਬਾਜ਼ੀ
ਪਿੰਡ ਦੋਦਾ ਦੀ ਨਵੀਂ ਅਨਾਜ ਮੰਡੀ ਵਿਖੇ ਕਾਂਗਰਸ ਪਾਰਟੀ ਵੱਲੋਂ ਰੱਖੀ ਵਿਸ਼ਾਲ ਰੈਲੀ ‘ਚ ਵੱਖ ਵੱਖ ਯੂਨੀਅਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਯੂਨੀਅਨਾਂ ਆਗੂਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਜਬਰੀ ਆਪਣੇ ਵਾਹਨਾਂ ‘ਚ ਕਾਬੂ ਕੀਤਾ ਅਤੇ ਉਨਾਂ੍ਹ ਨੂੰ ਰੈਲੀ ਵਾਲੇ ਸਥਾਨ ਤੋਂ ਦੂਰ ਲੈ ਗਏ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਠੇਕਾ ਮੁਲਾਜ਼ਮ ਅਤੇ ਐਨਐਚਐਮ ਸਕੀਮ ਤਹਿਤ ਕੰਮ ਕਰਦੇ ਸਿਹਤ ਕਰਮਚਾਰੀਆਂ ਅਤੇ ਕੱਚੇ ਕਾਮਿਆਂ ਆਦਿ ਵੱਲੋਂ ਆਪਣੀਆ ਹੱਕੀ ਮੰਗਾਂ ਪੂਰੀਆਂ ਨਾ ਹੋਣ ਦੇ ਚੱਲਦਿਆਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋ ਲਗਾਤਾਰ ਉਨਾਂ੍ਹ ਦੀ ਮੁਲਾਕਾਤ ਸਬੰਧਿਤ ਵਿਭਾਗ ਦੇ ਮੰਤਰੀ ਅਤੇ ਮੁੱਖ ਮੰਤਰੀ ਨਾਲ ਕਰਵਾਉਣ ਲਈ ਕਿਹਾ ਜਾਂਦਾ ਹੈ ਪਰੰਤੂ ਜਦੋਂ ਉਹ ਆਪਣੀਆਂ ਹੱਕੀ ਮੰਗਾਂ ਲਈ ਕਿਸੇ ਮੰਤਰੀ ਨੂੰ ਮਿਲਣ ਲਈ ਪੁੱਜਦੇ ਹਨ ਤਾਂ ਉਨਾਂ੍ਹ ‘ਤੇ ਡੰਡੇ ਵਰਾਏ ਜਾਂਦੇ ਹਨ ਜਾਂ ਫਿਰ ਪੁਲਿਸ ਉਨਾਂ੍ਹ ਨੂੰ ਜਬਰੀ ਚੁੱਕ ਕੇ ਹੋਰ ਕਿਧਰੇ ਲੈ ਜਾਂਦੀ ਹੈ।
ਅੱਜ ਦੀ ਰੈਲੀ ਦੌਰਾਨ ਭਾਂਵੇ ਪੁਲਿਸ ਪ੍ਰਸ਼ਾਸਨ ਵੱਲੋ ਰੈਲੀ ਵਿਚ ਮੌਜੂਦ ਜੱਥੇਬੰਦੀਆਂ ਦੇ ਮੈਬਰਾਂ ਨੂੰ ਪਹਿਲਾਂ ਹੀ ਪਕੜ ਕੇ ਬਾਹਰ ਲੈ ਗਏ ਪਰੰਤੂ ਜਦੋ ਹੋਰਨਾਂ ਬੁਲਾਰਿਆਂ ਦੇ ਸੰਬੋਧਨ ਤੋ ਬਾਅਦ ਅਖੀਰ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਬੋਧਨ ਕਰਨ ਲੱਗੇ ਤਾਂ ਅਨਾਜ ਮੰਡੀ ਦੀ ਕੰਕਰੀਟ ਵਾਲੇ ਸ਼ੈਡ ‘ਤੇ ਇਕ ਜੱਥੇਬੰਦੀ ਦੇ 3 ਮੈਂਬਰ ਚੜ੍ਹ ਗਏ ਅਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚੰਨੀ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ, ਤਾਂ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਰੋਕ ਕੇ ਪੁਲਿਸ ਕਰਮਚਾਰੀਆਂ ਨੂੰ ਇੰਨਾਂ ਕਰਮਚਾਰੀਆਂ ਨੂੰ ਬਾਇੱਜਤ ਬਿਨਾਂ ਕੁਝ ਕਹੇ ਹੇਠ ਉਤਾਰਨ ਅਤੇ ਉਨਾਂ੍ਹ ਨਾਲ ਗੱਲਬਾਤ ਕਰਨ ਲਈ ਬੁਲਿਆ ਪਰੰਤੂ ਬਾਅਦ ਵਿਚ ਪੁਲਿਸ ਨੇ ਇੰਨਾਂ ਵਿਅਕਤੀਆਂ ਨਾਲ ਧੱਕੇਮੁੱਕੀ ਕਰਦੇ ਹੋਏ ਇਨਾਂ ਨੂੰ ਰੈਲੀ ਵਾਲੀ ਜਗ੍ਹਾ ਤੋਂ ਦੂਰ ਭੇਜ ਦਿੱਤਾ ਅਤੇ ਮੁੱਖ ਮੰਤਰੀ ਜਾਂ ਹੋਰ ਕਿਸੇ ਵੀ ਮੰਤਰੀ ਨੂੰ ਮਿਲਣ ਨਹੀ ਦਿੱਤਾ। ਪੁਲਿਸ ਵੱਲੋਂ ਹਿਰਾਸਤ ‘ਚ ਲਏ ਵੱਖ ਵੱਖ ਜਥੇਬੰਦੀਆਂ ਸਮੇਤ ਪੀਐਸਯੂ ਆਗੂਆਂ ਨੂੰ ਥਾਣਾ ਸਦਰ ਪੁਲਿਸ ਵੱਲੋਂ ਸ਼ਾਮ ਨੂੰ ਛੱਡ ਦਿੱਤਾ ਗਿਆ।