ਸ਼੍ਰੀ ਮੁਕਤਸਰ ਸਾਹਿਬ, 22 ਦਸੰਬਰ ( ਮਨਪ੍ਰੀਤ ਮੋਨੂੰ ) – ਅੱਜ ਮਿਤੀ 22/12/2021 ਨੂੰ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਅੱਜ ਸੀ ਐਚ ਸੀ ਦੋਦਾ ਵਿਖੇ 12 ਵਜੇ ਤੋਂ 2 ਵਜੇ ਤੱਕ ਕੰਮ ਦਾ ਬਾਈਕਾਟ ਕਰਕੇ ਗੇਟ ਰੈਲੀ ਕੀਤੀ ਗਈ |
ਇਸ ਮੌਕੇ ਚਮਕੌਰ ਸਿੰਘ ਜਿਲ੍ਹਾ ਪ੍ਰਧਾਨ ਮੈਡੀਕਲ ਲੈਬ ਟੈਕਨੀਸੀਅਨ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵਿੱਚ ਪਿਛਲੇ 15 ਤੋਂ 20 ਸਾਲਾਂ ਕੰਮ ਕਰ ਰਹੇ ਮੁਲਾਜਮਾ ਨੂੰ ਪੱਕਾ ਨਹੀ ਕਰ ਰਹੀ ਸਗੋਂ ਰੈਗੂਲਰ ਮੁਲਾਜਮਾ ਦੇ ਵੀ 37 ਭੱਤੇ ਕੱਟ ਕੇ ਤਨਖਾਹ ਘਟਾ ਰਹੀ ਹੈ | ਇਸ ਮੌਕੇ ਗੁਰਮੇਲ ਸਿੰਘ ਚੇਅਰਮੈਨ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਬਲਾਕ ਦੋਦਾ ਨੇ ਮੰਗਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਮੁਲਾਜਮਾਂ ਨੂੰ ਬਿਨਾਂ ਸ਼ਰਤ ਪੱਕਾ ਕਰੇ , ਸਮੂਹ ਪੈਰਾਮੈਡੀਕਲ ਕਾਮਿਆਂ ਦੇ ਕੱਟੇ ਭੱਤਿਆ ਨੂੰ ਬਹਾਲ ਕਰੇ ਸਮੂਹ ਪੈਰਾਮੈਡੀਕਲ ਕਾਮਿਆਂ ਨੂੰ ਰਿਸਕ ਅਲਾਊਾਸ ਦਿੱਤਾ ਜਾਵੇ | ਪ੍ਰੋਬੇਸ਼ਨ ਪੀਰੀਅਡ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ ਅਤੇ ਪ੍ਰੋਬੇਸ਼ਨ ਦੋਰਾਨ ਪੂਰੀ ਤਨਖਾਹ ਦਿੱਤੀ ਜਾਵੇ | ਏ.ਸੀ.ਪੀ ਕੱਟਣ ਵਾਲਾ ਪੱਤਰ ਖਾਰਜ ਕਰਕੇ ਏ.ਸੀ.ਪੀ ਲਾਗੂ ਕੀਤਾ ਜਾਵੇ |
ਸਮੂਹ ਸਿਹਤ ਮੁਲਾਜਮਾਂ ਦਾ 1/1/2016 ਤੋਂ ਬਣਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਸਿਹਤ ਵਿਭਾਗ ਵਿੱਚ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਸਮੂਹ ਪੈਰਾਮੈਡੀਕਲ ਕਾਮਿਆਂ ਤੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ |ਇਸ ਸਮੇਂ ਸੁਖਵਿੰਦਰ ਸਿੰਘ ਦੋਦਾ ਸੂਬਾ ਆਗੂ ਨੇ ਐਕਸ਼ਨ ਕਮੇਟੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 23 ਦਸੰਬਰ ਤੋਂ ਐਮਰਜੈਂਸੀ ਸੇਵਾਵਾਂ ਛੱਡ ਕੇ ਬਾਕੀ ਸਾਰੇ ਕੰਮ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਮਿਤੀ 24 ਦਸੰਬਰ ਨੂੰ ਜਿਲਾ ਪੱਧਰੀ ਇਕੱਠ ਕਰਕੇ ਮੰਗ ਪੱਤਰ ਸਿਵਲ ਸਰਜਨਾਂ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਜਾਣਗੇ ਇਸ ਮੌਕੇ ਦਿਲਰਾਜ ਸਿੰਘ ਫਾਰਮਾਸਿਸਟ, ਕੁਲਵਿੰਦਰ ਸਿੰਘ ਸੀਨੀਅਰ ਸਹਾਇਕ, ਵੱਸਣ ਸਿੰਘ ਰੇਡਿਓਗ੍ਰਾਫਰ, ਕਰਮਜੀਤ ਕੌਰ ਸਟਾਫ ਨਰਸ, ਮਨਪ੍ਰੀਤ ਕੌਰ, ਗੁਰਸੇਵਕ ਸਿੰਘ, ਸੁਖਜੀਤ ਸਿੰਘ, ਹਰਫੂਲ ਸਿੰਘ, ਗਗਨਦੀਪ ਸਿੰਘ, ਡਾ. ਹਰਪ੍ਰੀਤ ਸਿੰਘ, ਗੌਰਵ ਕੁਮਾਰ, ਕਿਰਨਾ ਰਾਣੀ, ਵੀਰਪਾਲ ਕੌਰ, ਰਮਨਦੀਪ ਕੌਰ, ਸੁਖਪਾਲ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ |