ਭਾਰਤੀ ਜਨਤਾ ਪਾਰਟੀ ਕੋਲ ਸਭ ਤੋ ਵੱਡਾ ਹਥਿਆਰ (ਈ.ਡੀ) ਇਨਫੋਰਸਮੈਂਟ ਡਾਇਰੈਕਟੋਰੇਟ ਵਿਭਾਗ
The largest weapon (ED) of the Bharatiya Janata Party is the Enforcement Directorate
ਸ਼੍ਰੀ ਮੁਕਤਸਰ ਸਾਹਿਬ, 22 ਦਸੰਬਰ ( ਮਨਪ੍ਰੀਤ ਮੋਨੂੰ ) ਕਹਿੰਦੇ ਨੇ ਜਦ ਦੀ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੱਤਾ ‘ਚ ਆਈ ਹੈ ਤਦ ਤੋ ਹੀ ਪੰਜਾਬ ਹੀ ਨਹੀ ਪੂਰੇ ਭਾਰਤ ਦੀ ਜਨਤਾ ਦੀ ਜਿੰਦਗੀ ਬਦ ਤੋ ਬਦਤਰ ਹੋ ਚੁੱਕੀ ਹੈ ਕਿਉਕਿ ਹਰ ਆਏ ਦਿਨ ਮੋਦੀ ਦੀ ਕੇਂਦਰ ਸਰਕਾਰ ਵੱਲੋ ਟੈਕਸ ਦੇ ਰੂਪ ‘ਚ ਬੋਝ ਆਦਿ ਪਾਇਆ ਜਾ ਰਿਹਾ ਹੈ | ਸਾਲ 2014 ਤੋਂ ਪਹਿਲ੍ਹਾਂ ਜਿਹੜ੍ਹੇ ਵਿਅਕਤੀ ਸਰਮਾਏਦਾਰਾਂ ਦੀ ਕਤਾਰ ‘ਚ ਆਉਦੇ ਸਨ ਉਕਤ ਵਿਅਕਤੀ ਅੱਜ ਦੇ ਸਮੇਂ ਗਰੀਬੀ ਰੇਖਾ ਤੋ ਵੀ ਹੇਠਾਂ ਆ ਚੁੱਕੇ ਹਨ |
ਉਸ ਸਮੇਂ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ਚੋਂ ਕਾਲਾ ਧਨ ਵਾਪਸ ਲਿਆਉਣ ਦਾ ਲਾਲੀਪੋਪ ਦੇ ਕੇ ਭਾਰਤ ਦੀ ਜਨਤਾ ਨੂੰ ਬਿਨ੍ਹਾਂ ਜਾਣਕਾਰੀ ਦਿੱਤੇ ਇੱਕ ਦਮ ਨੋਟਬੰਦੀ ਕਰ ਦਿੱਤੀ ਸੀ ਤਦ ਤੋਂ ਹੀ ਹਰ ਵਰਗ ਦਾ ਵਿਅਕਤੀ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ | ਨੋਟ ਬੰਦੀ ਦੋਰਾਨ ਕਾਲਾ ਧਨ ਵਾਪਸ ਤਾਂ ਕੀ ਆਉਣਾ ਸੀ ਸਗੋਂ ਇਸ ਦੇ ਉਲਤ ਭਿ੍ਸ਼ਟਾਚਾਰ ‘ਚ ਬਹੁਤ ਜਿਆਦਾ ਵਾਧਾ ਹੋਇਆ ਹੈ | ਅੱਜ ਤੱਕ ਕੋਈ ਵੀ ਸਿਆਸੀ ਲੀਡਰ ‘ਤੇ ਨੋਟ ਬੰਦੀ ਦਾ ਕੋਈ ਅਸਰ ਨਹੀ ਹੋਇਆ, ਨੋਟ ਬੰਦੀ ਦਾ ਸ਼ਿਕਾਰ ਹੋਇਆ ਤਾਂ ਸਿਰਫ ਆਮ ਵਰਗ ਵਿਅਕਤੀ ? ਭਰਤੀ ਜਨਤਾ ਪਾਰਟੀ ਕੋਲ ਵਿਰੋਧੀ ਪਾਰਟੀਆ ਦੇ ਲੀਡਰਾਂ ਆਦਿ ਨੂੰ ਆਪਣੀ ਪਾਰਟੀ ‘ਚ ਸ਼ਾਮਿਲ ਕਰਵਾਉਣ ਦਾ ਸਭ ਤੋ ਵੱਡਾ ਹਥਿਆਰ ਈ.ਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਹੈ ਕਿਉਕਿ ਉਕਤ ਵਿਭਾਗ ਦਾ ਕੰਮ ਕਾਲੇ ਧਨ ਨਾਲ ਬਣੀ ਪ੍ਰਾਪਰਟੀ ਆਦਿ ਦੀ ਜਾਂਚ ਕਰਨਾ ਅਤੇ ਦੋਸ਼ੀ ਪਾਏ ਜਾਣ ‘ਤੇ ਉਕਤ ਵਿਅਕਤੀ ਦੀ ਸੰਪਤੀ ਜ਼ਬਤ ਕਰਕੇ ਖਿਲਾਫ ਮੁਕੱਦਮਾ ਦਰਜ ਕਰਨਾ ਆਦਿ ਹੋਰ ਵੀ ਕੰਮ ਹੁੰਦੇ ਹਨ | ਇਸੇ ਲੜ੍ਹੀ ਤਹਿਤ ਅੱਜ-ਕੱਲ ਪੰਜਾਬ ‘ਚ ਉਕਤ ਵਿਭਾਗ ਦੀ ਰੇਡਾਂ ਦਾ ਦੋਰ ਜਾਰੀ ਹੈ, ਜਿਸ ਦੇ ਡਰੋਂ ਹੀ ਕਈ ਦਿੱਗਜ਼ ਨੇਤਾ Tਪੰਜਾਬੀਆ ਦੇ ਦਿਲਾਂ ‘ਚ ਨਫਰਤ ਭਰਨ ਵਾਲੀ ਪਾਰਟੀU ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਰਹੇ ਹਨ |
ਸ਼ਾਮਿਲ ਹੋਣ ਵਾਲੇ ਉਕਤ ਲੀਡਰ/ਮੰਤਰੀ ਆਦਿ ਨੂੰ ਪਤਾ ਹੈ ਕਿ ਜੇਕਰ ਇੱਕ ਵਾਰ ਈ.ਡੀ ਵਿਭਾਗ ਦੇ ਸ਼ਿਕੰਜ਼ੇ ‘ਚ ਫਸ ਗਏ ਤਾਂ ਸਾਰੀ ਉਮਰ ਦੀ ਕੀਤੀ ਕਾਲੀ ਕਮਾਈ ਅਤੇ ਕਾਲੀ ਕਮਾਈ ਨਾਲ ਬਣਾਈ ਪ੍ਰਾਪਰਟੀ ਜ਼ਬਤ ਹੋ ਜਾਵੇਗੀ | ਇਸੇ ਕਾਰਨ ਹੀ ਆਪਣੀ ਕਾਲੀ ਕਮਾਈ ਨੂੰ ਉਜ਼ਾਗਰ ਹੋਣ ਤੋ ਬਚਾਉਣ ਲਈ ਸਿਆਸੀ ਲੀਡਰ/ਮੰਤਰੀ ਬੀ.ਜੇ.ਪੀ ‘ਚ ਸ਼ਾਮਿਲ ਹੋ ਰਹੇ ਹਨ | ਕੀ ਜਦ ਉਕਤ ਲੀਡਰ/ਮੰਤਰੀ ਬੀ.ਜੇ.ਪੀ ‘ਚ ਸ਼ਾਮਿਲ ਹੋਣਗੇ ਤਦ ਵੀ ਉਕਤ ਸਿਆਸੀ ਲੀਡਰ/ਮੰਤਰੀਆਂ ਦੀਆ ਪ੍ਰਾਪਰਟੀ/ਪੈਸੇ ਦੀ ਜਾਂਚ ਹੋਵੇਗੀ ਜਾ ਨਹੀ ? ਜਿੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਕੁਝ ਸਮਾਂ ਪਹਿਲ੍ਹਾਂ ਕਾਲੇ ਖੇਤੀ ਕਾਨੂੰਨ ਲਾਗੂ ਕਰਨ ਕਰਕੇ ਸੈਕੜ੍ਹੇ ਮੋਤਾਂ ਹੋਈਆਂ Tਜਿਸ ਨੂੰ ਪੰਜਾਬੀ ਸਿੱਧੇ ਤੋਰ ‘ਤੇ ਜਿੰੰਮੇਵਾਰ ਨਰਿੰਦਰ ਮੋਦੀ ਨੂੰ ਠਹਿਰਾਉਦੇ ਹਨU ਉਥੇ ਭਾਵੇਂ ਮੋਦੀ ਸਰਕਾਰ ਵੱਲੋ ਕਾਲੇ ਖੇਤੀ ਕਾਨੂੰਨ ਰੱਰ ਕਰ ਦਿੱਤੇ ਗਏ ਹਨ ਪਰ ਪੰਜਾਬੀਆ ਦੇ ਦਿਲਾਂ ‘ਚ ਮੋਦੀ ਸਰਕਾਰ ਪ੍ਰਤੀ ਨਫਰਤ ਭਰ ਗਈ ਹੈ | ਪੰਜਾਬ ਲੀਡਰਾਂ ਅਤੇ ਜਨਤਾ ਵੱਲੋ ਪਿੰਡਾਂ ਅਤੇ ਸ਼ਹਿਰਾਂ ‘ਚ ਭਾਰਤੀ ਜਨਤਾ ਪਾਰਟੀ ਦਾ ਖੁੱਲੇ ਤੋਰ ‘ਤੇ ਵਿਰੌਧ ਕੀਤਾ ਗਿਆ ਸੀ ਅਤੇ ਅੱਜ ਉਕਤ ਲੀਡਰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਕੇ ਉਕਤ ਪਾਰਟੀ ਦੀ ਤਰਫੋਂ ਚੋਣਾਂ ਲੜ੍ਹਣ ਦੀ ਤਿਆਰੀ ਕਰ ਰਹੇ ਹਨ | ਉਕਤ ਲੀਡਰਾਂ/ਮੰਤਰੀਆਂ ਦੇ ਸੱਪ ਦੇ ਮੂੰਹ ‘ਚ ਕੋਹੜ੍ਹ ਕਿਰਲੀ ਵਾਲੀ ਗੱਲ ਹੋਈ ਪਈ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬੀਆ ਦੇ ਖੂਨ ‘ਚ ਅੱਜ ਵੀ ਗੈਰਤ ਵਾਲਾ ਖੂਨ ਦੋੜ੍ਹ ਰਿਹਾ ਹੈ ਜਾਂ ਫਿਰ ਪੰਜਾਬੀ ਵੀ ਬਗੈਰਤ ਹੋ ਚੁੱਕੇ ਹਨ |