google.com, pub-8820697765424761, DIRECT, f08c47fec0942fa0
Muktsar News

ਵਿਧਵਾ ਅੋਰਤ ਨੇ ਲਗਾਏ ਰਿਟਾ: ਜਿਲ੍ਹਾ ਅਤੇ ਸ਼ੈਸ਼ਨ ਜੱਜ ਕਰਨੈਲ ਸਿੰਘ ਆਹੀ ‘ਤੇ ਹਿਰਾਸਮੈਂਟ ਕਰਨ ਦੇ ਦੋਸ਼

ਕਾਗਰਜ਼ਾਤ ਦਿਖਾਉਦੀ ਪੀੜ੍ਹਤ ਔਰਤ ਕੁਲਵਿੰਦਰ ਕੋਰ | ਐਮਕੇਐਸ 01-23-21

ਸ਼੍ਰੀ ਮੁਕਤਸਰ ਸਾਹਿਬ , 23 ਦਸੰਬਰ ( ਮਨਪ੍ਰੀਤ ਮੋਨੂੰ ) ਜਦ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਕਿਸਮ ਦਾ ਹਾਦਸਾ/ਧੱਕੇਸ਼ਾਹੀ ਹੁੰਦਾ ਹੈ ਤਾਂ ਪੁਲਿਸ ਤੋ ਬਾਅਦ ਜੱਜ ਹੀ ਇੱਕ ਆਖਰੀ ਇਨਸਾਨ ਹੁੰਦਾ ਹੈ ਜਿਸ ਤੋ ਉਕਤ ਵਿਅਕਤੀ ਨੂੰ ਇਨਸਾਫ ਦੀਆ ਉਮੀਦਾਂ ਹੁੰਦੀਆ ਹਨ ਪਰ ਜੇਕਰ ਉਕਤ ਜੱਜ ਹੀ ਭਿ੍ਸ਼ਟਾਚਾਰ ਕਰਦੇ ਹੋਣ ਤਾਂ ਪੀੜ੍ਹਤ ਵਿਅਕਤੀ ਇਨਸਾਫ ਦੀ ਉਮੀਦ ਕਿਸ ਤੋ ਕਰੇ | ਫਿਰ ਤਾਂ ਪੈਸਾ ਫੈਂਕ ਔਰ ਤਮਾਸ਼ਾ ਦੇਖ ਵਾਲੀ ਗੱਲ ਹੀ ਮੁੱਖ ਰਿਹ ਜਾਂਦੀ ਹੈ |ਪਹਿਲ੍ਹਾਂ ਸਰਮਾਏਦਾਰ ਵਿਅਕਤੀ ਅਤੇ ਬਾਅਦ ‘ਚ ਇਨਸਾਫ ਕਰਨ ਵਾਲਾ ਦੇਵਤਾ ਭਿ੍ਸ਼ਟਾਚਾਰ ਕਰੇ ਤਾਂ ਆਮ ਵਿਅਕਤੀ ਕੋਲ ਖੁਦਕੁਸ਼ੀ ਤੋ ਇਲਾਵਾ ਕੋਈ ਚਾਰਾ ਨਹੀ ਰਿਹ ਜਾਂਦਾ | ਕੁਝ ਸਮਾਂ ਪਹਿਲ੍ਹਾਂ ਇਸ ਸਬੰਧੀ ਸ਼ੌਸ਼ਲ ਮੀਡੀਆ ‘ਤੇ ਵੀ ਉਕਤ ਜੱਜਾਂ ਦੇ ਖਿਲ਼ਾਫ ਵੀਡਿਓ ਕਾਫੀ ਵਾਇਰਲ ਹੋਈ ਸੀ | ਕੁਲਵਿੰਦਰ ਕੋਰ ਵਿਧਵਾ ਕੁਲਵੰਤ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਨੇ ਸਾਡੇ ਪੱਤਰਕਾਰ ਦੇ ਦਫਤਰ ਪਹੁੰਚ ਆਪਣਾ ਦੁਖੜ੍ਹਾ ਬਿਆਨ ਹਲਫੀਆ, ਸਵੈ ਘੌਸ਼ਣਾ ਪੱਤਰ ਰਾਹੀ ਅਤੇ ਵੀਡਿਓ ਬਿਆਨ ਰਿਕਾਰਡ ਕਰਵਾਉਦਿਆ ਅਤੇ ਰੋਦਿਆ ਦੱਸਿਆ ਕਿ ਸਾਲ 2010 ‘ਚ ਮੇਰੇ ਪਤੀ ਦੀ ਰੋਡ ਐਕਸੀਡੈਂਟ ‘ਚ ਮੌਤ ਹੋ ਗਈ ਸੀ ਅਤੇ ਮੈਂ ਆਪਣੇ ਪਤੀ ਦੀ ਮੋਤ ਦਾ ਕਲੇਮ ਲੈਣ ਲਈ ਆਪਣਾ ਕੇਸ ਸ਼੍ਰੀ ਮੁਕਤਸਰ ਸਾਹਿਬ ਦੀ ਜਿਲ੍ਹਾ ਅਤੇ ਸ਼ੈਸ਼ਨ ਕੋਰਟ ‘ਚ ਦਰਜ ਕਰਵਾਇਆ ਸੀ |

ਉਸ ਵਕਤ ਕਰਨੈਲ ਸਿੰਘ ਆਹੀ ਜਿਲ੍ਹਾ ਅਤੇ ਸ਼ੈਸ਼ਨ ਜੱਜ ਹੁੰਦੇ ਸਨ | ਉਕਤ ਜੱਜ ਨੇ ਸਾਲ 2014 ‘ਚ ਮੈਨੂੰ 5,90,000 ਰੁਪਏ ਐਕਸੀਡੈਂਟ ਕਲੇਮ ਦਿਵਾਇਆ ਸੀ ਅਤੇ ਇਸ ਦੋਰਾਨ ਉਕਤ ਜੱਜ ਨੇ ਮੇਰਾ ਪਰਸਨਲ ਨੰਬਰ ਮੇਰੇ ਤੋ ਲਿਆ ਸੀ | ਸਾਲ 2017 ‘ਚ ਕਰਨੈਲ ਸਿੰਘ ਆਹੀ ਜੱਜ Tਜੋਕਿ ਅੱਜ ਦੇ ਸਮੇਂ ਰਿਟਾਇਰਡ ਹੋ ਚੁੱਕੇ ਹਨU ਨੇ ਮੇਰੇ ਪਰਸਨਲ ਮੋਬਾਇਲ ਨੰਬਰ ‘ਤੇ ਫੋਨ ਕਰਕੇ ਮੈਨੂੰ ਜਿਲ੍ਹਾ ਕਚਿਹਰੀਆਂ ‘ਚ ਬੁਲਾਇਆ ਅਤੇ ਮੈਂ ਉਨ੍ਹਾਂ ਦੇ ਦਿੱਤੇ ਸਮੇਂ ਤੇ ਮੈਂ ਪਹੁੰਚ ਗਈ ਸੀ | ਇਸ ਦੋਰਾਨ ਰਿਟਾ: ਜੱਜ ਕਰਨੈਲ ਸਿੰਘ ਆਹੀ ਨੇ ਮੈਨੂੰ ਹੋਰਨਾਂ ਜੱਜਾਂ ਅਤੇ ਇੱਕ ਜੱਜ ਦੇ ਸਟੈਨੋ ਨਾਲ ਮਿਲਾ ਕੇ ਮੇਰੇ ਨਾਲ ਨੇੜ੍ਹਤਾ ਵਧਾਈ ਅਤੇ ਕਹਿਣ ਲੱਗੇ ਕਿ ਤੇਰੇ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਅਸੀ ਤੈਨੂੰ ਕੰਮ ‘ਤੇ ਰੱਖ ਰਹੇ ਹਾਂ | ਇਸ ਤਰ੍ਹਾਂ ਹਰ ਰੋਜ ਮੇਰੇ ਨੰਬਰ ‘ਤੇ ਕਿਸੇ ਨਾ ਕਿਸੇ ਜੱਜ ਦਾ ਫੋਨ ਆਉਦਾ ਅਤੇ ਮੈਨੂੰ ਪਾਰਸਲ ਲਿਆਉਣ ਲਈ ਸਮਾਂ ਅਤੇ ਜਗ੍ਹਾ ਦੱਸੀ ਜਾਂਦੀ ਅਤੇ ਮੈਂ ਉਨ੍ਹਾਂ ਦੇ ਦੱਸੇ ਸਮੇਂ ਅਤੇ ਜਗ੍ਹਾ ‘ਤੇ ਪਾਰਸਲ ਲੈਣ ਲਈ ਪਹੁੰਚ ਜਾਂਦੀ ਸੀ | ਉਨ੍ਹਾਂ ਦੱਸਿਆ ਕਿ ਉਕਤ ਪਾਰਸਲ ‘ਚ ਸਬਜ਼ੀ ਆਦਿ ਹੁੰਦੀ ਸੀ ਅਤੇ ਇਸੇ ਤਰ੍ਹਾਂ ਕਈ ਮਹੀਨੇ ਚੱਲਦਾ ਰਿਹਾ | ਇੱਕ ਦਿਨ ਮੈਨੂੰ ਸਟੈਨੋ ਇੱਕ ਜੱਜ ਦਾ ਹਵਾਲਾ ਦੇ ਕੇ ਕਹਿਣ ਲੱਗਾ ਕਿ ਜੇਕਰ ਤੁਹਾਡੇ ਕੋਲ ਕੋਈ ਜਮੀਨ ਦਾ ਕੇਸ ਹੈ ਤਾਂ ਅਸੀ ਪੈਸੇ ਲੈ ਕੇ ਉਕਤ ਵਿਅਕਤੀ ਦੇ ਹੱਕ ‘ਚ ਕਰ ਦਿਆਂਗੇ ਅਤੇ ਕੁਝ ਦਿਨ ਦਿਨ ਬਾਅਦ ਮੈਂ ਪਿੰਡ ਉਦੇਕਰਨ ਦੇ ਇੱਕ ਵਿਅਕਤੀ ਦੇ ਕੇਸ ਬਾਰੇ ਦੱਸਿਆ ਤਾ ਉਨ੍ਹਾਂ ਦਾ ਸੋਦਾ 6,50,000 ‘ਚ ਹੋਇਆ ਅਤੇ ਮੇਰੇ ਰਾਹੀ ਸਾਰੇ ਪੈਸੇ ਉਕਤ ਜੱਜ ਨੇ ਲੈ ਕੇ ਚਾਰ ਮਹੀਨੇ ਦਾ ਸਮਾਂ ਉਕਤ ਵਿਅਕਤੀ ਨੂੰ ਦਿੱਤਾ ਸੀ | ਬਾਅਦ ਉਕਤ ਸਟੈਨੋ ਕਹਿਣ ਲੱਗਾ ਕਿ ਪੀਅਨ ਦੀਆ ਪੋਸਟਾਂ ਨਿੱਕਲੀਆ ਹਨ ਅਤੇ ਜੱਜ ਸਹਿਬਾਨ ਨੇ ਆਪਣੇ ਕੋਟੇ ਵਿੱਚੋ ਦੋ ਪੀਅਨ ਰੱਖਣੇ ਹਨ |

ਮੈਂ ਦੋ ਵਿਅਕਤੀ ਦੀ ਗੱਲ ਕੀਤੀ ਅਤੇ 10,00,000 ‘ਚ ਸੋਦਾ ਤੈਅ ਹੋਇਆ ਅਤੇ ਉਕਤ ਵਿਅਕਤੀਆ ਤੋ ਪੈਸੇ ਲੈ ਲਏ ਗਏ | ਇੱਕ ਦਿਨ ਜੱਜ ਦੇ ਕਹਿਣੇ ‘ਤੇ ਮੈਂ ਪਾਰਸਲ ਲੈਣ ਲਈ ਗਈ ਤਾਂ ਆਉਦੇ ਹੋਏ ਇੱਕ ਵਿਅਕਤੀ ਨੇ ਮੋਟਰਸਾਇਕਲ ਮਾਰਿਆ ਅਤੇ ਮੇਰੇ ਹੱਥ ‘ਚ ਫੜ੍ਹੇ ਥੈਲਾ ਫਟਣ ਕਾਰਨ ਸਬਜ਼ੀ ਹੇਠਾ ਜਮੀਨ ‘ਤੇ ਡਿੱਗ ਪਈ | ਮੇਰੇ ਪੈਰਾ ਹੇਠੋ ਜਮੀਨ ਉਸ ਵਕਤ ਖਿਸਕ ਗਈ ਜਦ ਮੈਨੂੰ ਪਤਾ ਲੱਗਿਆ ਕਿ ਸਬਜ਼ੀ ਦੇ ਹੇਠਾਂ ਭਾਰੀ ਮਾਤਰਾ ‘ਚ ਪੈਸੇ ਸਨ | ਮੈਂ ਉਸ ਵਕਤ ਥੈਲਾ ਜੱਜ ਨੂੰ ਫੜ੍ਹਾਇਆ ਅਤੇ ਆਪਣੇ ਘਰ ਚਲੀ ਗਈ ਅਤੇ ਬਾਅਦ ‘ਚ ਕਾਫੀ ਵਾਰ ਫੋਨ ਆਉਣ ਦੇ ਬਾਵਜੂਦ ਮੈਂ ਕਚਿਹਰੀ ਨਹੀ ਗਈ | ਕਾਫੀ ਸਮੇਂ ਬਾਅਦ ਜਦ ਨਾਹੀ ਜਮੀਨ ਦੇ ਕੇਸ ਦਾ ਹੱਲ ਹੋਇਆ ਅਤੇ ਨਾਹੀ ਵਿਅਕਤੀ ਭਰਤੀ ਹੋਏ ਤਾਂ ਜਦ ਜਮੀਨ ਦਾ ਕੇਸ ਹੱਲ ਕਰਵਾਉਣ ਅਤੇ ਦੋ ਵਿਅਕਤੀ ਪੀਅਨ ਭਰਤੀ ਕਰਨ ਲਈ ਦਿੱਤੇ ਪੈਸੇ ਵਾਪਸ ਕਰਨ ਸਬੰਧੀ ਕਚਿਹਰੀ ਗਈ ਤਾਂ ਉਕਤ ਜੱਜ ਅਤੇ ਸਟੈਨੋ ਮੈਨੂੰ ਜਾਨੋ ਮਾਰਨ ਦੀਆ ਧਮਕੀਆ ਦੇਣ ਲੱਗੇ ਅਤੇ ਮੈਂ ਘਬਰਾਈ ਹੋਈ ਆਪਣੇ ਘਰ ਵਾਪਸ ਆ ਗਈ | ਇਸ ਤੋ ਮੈਂ ਇੱਕ ਸਮਾਜਸੇਵੀ ਸੰਸਥਾ ਦੇ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੇਰੀ ਹਰ ਸੰਭਵ ਮੱਦਦ ਕੀਤੀ | ਜਿਸ ਵਿਅਕਤੀਆ ਨੇ ਪੈਸੇ ਦਿੱਤੇ ਸਨ ਉਕਤ ਵਿਅਕਤੀਆ ਦੇ ਪੈਸੇ ਵਾਪਸ ਕਰਨ ਦੇ ਦਬਾਅ ਹੇਠ ਆ ਕੇ ਮੈਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵਿਭਾਗਾਂ ਕੋਲ ਉਕਤ ਜੱਜਾਂ ਅਤੇ ਸਟੈਨੋ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾਈ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਕਾਰਵਾਈ ਨਹੀ ਕੀਤੀ |

ਅਖੀਰ ਮੈਂ ਆਪਣੇ ਤੇ ਹੱਡਬੀਤੀ ਸ਼ੌਸ਼ਲ ਮੀਡੀਆ ‘ਤੇ ਵਾਇਰਲ ਕਰਕੇ ਦਿੱਲੀ ਵਿਖੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠ ਗਈ | ਤਦ ਵੀ ਕਈ ਵਿਅਕਤੀਆ ਨੇ ਪ੍ਰੈਸ ਕਵਰੇਜ਼ ਕੁਝ ਵਿਅਕਤੀਆ ਵੱਲੋ ਕੀਤੀ ਗਈ ਸੀ ਅਤੇ ਬਾਅਦ ‘ਚ ਸਰਕਾਰ ਵੱਲੋ ਕਾਰਵਾਈ ਕਰਦਿਆ ਉਕਤ ਜੱਜਾਂ ਅਤੇ ਸਟੈਨੋ ਦੀ ਬਦਲੀ ਕਰ ਦਿੱਤੀ ਗਈ ਸੀ | ਹੁਣ ਕੁਝ ਦਿਨ ਪਹਿਲ੍ਹਾਂ ਰਿਟਾ: ਜੱਜ ਕਰਨੈਲ ਸਿੰਘ ਆਹੀ ਵੱਲੋ ਮੇਰੇ ਅਤੇ ਪਵਨ ਕੁਮਾਰ ਖਿਲਾਫ ਇੱਕ ਦਰਖਾਸਤ ਮਾਨਯੌਗ ਐਸ.ਐਸ.ਪੀ ਪਾਸ ਦਰਜ ਕਰਵਾਈ, ਜਿਸ ‘ਚ ਸਾਡੇ ਖਿਲ਼ਾਫ ਕੋਈ ਵੀ ਪੁਖਤਾ ਦੋਸ਼ ਨਹੀ ਲਗਾਇਆ ਗਿਆ ਸਿਰਫ ਸਾਨੂੰ ਹਿਰਾਸਮੈਂਟ ਕੀਤਾ ਗਿਆ ਹੈ | ਉਕਤ ਜੱਜ ਕਰਨੈਲ ਸਿੰਘ ਆਹੀ ਅਤੇ ਹੋਰਨਾਂ ਜੱਜਾਂ ਖਿਲਾਫ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੱਲ ਰਹੀ ਤਫਤੀਸ਼ ਨੂੰ ਦਬਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਮੈਨੂੰ ਪਵਨ ਕੁਮਾਰ ਨੂੰ ਇਨ੍ਹਾਂ ਤੋ ਜਾਨ-ਮਾਲ ਅਤੇ ਝੂਠਾ ਮੁਕੱਦਮਾ ਦਰਜ ਕਰਵਾਉਣ ਦਾ ਖਤਰਾ ਹਰ ਸਮੇਂ ਬਣਿਆ ਰਹਿੰਦਾ ਹੈ, ਸਾਡਾ ਦੋਹਾਂ ਪਰਿਵਾਰਾਂ ਦਾ ਕੁਝ ਵੀ ਨੁਕਸਾਨ ਹੁੰਦਾ ਹੈ ਤਾਂ ਇਹ ਸਾਰੇ ਖੁਦ ਜਿੰਮੇਵਾਰ ਹੋਣਗੇ | ਉਨ੍ਹਾਂ ਕਿਹਾ ਕਿ ਮੇਰੇ ਅਤੇ ਪਵਨ ਕੁਮਾਰ ਵੱਲੋ ਐਸ.ਪੀ.ਡੀ ਮੋਹਨ ਲਾਲ ਜੀ ਪਾਸ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ | ਕੁਲਵਿੰਦਰ ਕੋਰ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਉਕਤ ਜੱਜਾਂ ਖਿਲਾਫ ਬਣਦੀ ਕਾਰਵਾਈ ਜਲਦੀ ਤੋ ਜਲਦੀ ਕੀਤੀ ਜਾਵੇ ਤਾਂ ਜੋਕਿ ਪੈਸੇ ਲੈ ਕੇ ਕਿਸੇ ਬੇਗੁਨਾਹ ਵਿਅਕਤੀ ਨੂੰ ਝੂਠੇ ਮੁਕੱਦਮੇ ‘ਚ ਨਾ ਫਸਾ ਸਕਣ ਅਤੇ ਮੈਨੂੰ ਇਨਸਾਫ ਮਿਲ ਸਕੇ | ਜਦ ਸਾਡੇ ਪੱਤਰਕਾਰ ਵੱਲੋ ਉਕਤ ਰਿਟਾ: ਜੱਜ ਸ਼੍ਰੀ ਕਰਨੈਲ ਸਿੰਘ ਆਹੀ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਇੰਝ ਲੱਗ ਰਿਹਾ ਸੀ ਕਿ ਜਿਵੇ ਦੋਹਾਂ ਧਿਰਾਂ ਦਾ ਆਪਸੀ ਤਾਲਮੇਲ ਬਹੁਤ ਵਧੀਆ ਹੋਵੇ ਅਤੇ ਬਾਅਦ ‘ਚ ਕਿਸੇ ਕਾਰਨ ਕਰਕੇ ਵਿਗੜ੍ਹ ਗਈ ਹੋਏ |

ਕੀ ਕਹਿਣਾ ਐਸ.ਪੀ.(ਡੀ) ਸ਼੍ਰੀ ਮੋਹਨ ਲਾਲ ਜੀ ਦਾ :-

ਉਨ੍ਹਾਂ ਕਿਹਾ ਕਿ ਮੇਰੇ ਵੱਲੋ ਇਸ ਸਬੰਧੀ ਪੜਤਾਲ ਜਾਰੀ ਹੈ ਅਤੇ ਪੜ੍ਹਤਾਲ ਤੋ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ |

ਕੀ ਕਹਿਣਾ ਰਿਟਾ: ਜੱਜ ਸ਼੍ਰੀ ਕਰਨੈਲ ਸਿੰਘ ਆਹੀ ਦਾ :-

ਉਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਹਿਲ੍ਹਾਂ ਇਨ੍ਹਾਂ ਨੇ ਆਪਣੀ ਮਸ਼ਹੂਰੀ ਲਈ ਵੀਡਿਓ ਬਣਾ ਕੇ ਵਾਇਰਲ ਕੀਤੀਆਂ ਸਨ ਅਤੇ ਉਕਤ ਵਿਅਕਤੀ ਹੁਣ ਮੇਰੇ ‘ਤੇ ਜੋ ਦੋਸ਼ ਲਗਾ ਰਹੇ ਹਨ ਉਨ੍ਹਾਂ ਦੀ ਕੋਈ ਬੁਨਿਆਦ ਨਹੀ ਹੈ | ਉਨ੍ਹਾਂ ਕਿਹਾ ਕਿ ਮੈਂ ਤਾਂ ਸਿਰਫ ਇਹ ਦਰਖਾਸਤ ਦਿੱਤੀ ਸੀ ਕਿ ਇਨ੍ਹਾਂ ਨੂੰ ਆਪਣੇ ਦਫਤਰ ਸੱਦ ਕੁ ਉਕਤ ਨੂੰ ਤਕਲੀਫ ਬਾਰੇ ਪੁਛਿਆ ਜਾਵੇ |

 

Related Articles

Leave a Reply

Your email address will not be published. Required fields are marked *

Back to top button