ਟਰਾਂਸਪੋਰਟ ਮੰਤਰੀ ਦੇ ਹਲਕੇ ਅਧੀਨ ਆਉਦੇਂ ਪਿੰਡ ਦੋਦਾ, ਰੈਲੀ ‘ਚ ਕਾਂਗਰਸੀ ਵਰਕਰਾਂ ਨੂੰ ਲਿਆਉਣ ਲਈ ਹੋਈ ਪੰਜਾਬ ਰੋਡਵੇਜ਼ ਬੱਸਾਂ ਦੀ ਦੂਰਵਰਤੋਂ
ਸ਼੍ਰੀ ਮੁਕਤਸਰ ਸਾਹਿਬ, 23 ਦਸੰਬਰ ( ਮਨਪ੍ਰੀਤ ਮੋਨੂੰ ) ਜਿਵੇਂ-ਜਿਵੇਂ ਪੰਜਾਬ ‘ਚ ਵਿਧਾਨ ਸਭਾ ਦੀਆ ਚੋਣਾਂ ਨਜ਼ਦੀਕ ਆ ਰਹੀਆ ਹਨ ਤਿਵੇਂ-ਤਿਵੇਂ ਕਾਂਗਰਸੀ ਨੁਮਾਇੰਦੇਆਂ ਵੱਲੋ ਆਪਣਾ-ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਜਨਤਾ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਲਈ ਰੈਲੀਆ ‘ਚ ਅਖਾੜ੍ਹੇ ਲਗਾ ਕੇ ਧਿਆਨ ਖਿੱਚਿਆ ਜਾ ਰਿਹਾ ਹੈ ਅਤੇ ਪੰਜਾਬ ਦੀ ਜਨਤਾ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ | ਇਸੇ ਲੜ੍ਹੀ ਤਹਿਤ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਟਰਾਂਸਪੋਰਟ ਮੰਤਰੀ ਵੱਲੋ ਹਲਕਾ ਗਿੱਦੜ੍ਹਬਾਹਾ ਦੇ ਅਧੀਨ ਆਉਦੇਂ ਪਿੰਡ ਦੋਦਾ ਦੀ ਦਾਣਾ ਮੰਡੀ ਵਿਖੇ ਰੈਲੀ ਦਾ ਕੀਤੀ ਗਈ ਸੀ | ਇਸ ਰੈਲੀ ‘ਚ ਕੁਝ ਸਮਾਂ ਪਹਿਲ੍ਹਾਂ ਬਣੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀ ਅਤੇ ਹੋਰ ਦਿੱਗਜ਼ ਨਨੇਤਾ ਨੇ ਵੀ ਸ਼ਮੂਲੀਅਤ ਕੀਤੀ ਸੀ |
ਗੱਲ ਕਰੀਏ ਪੰਜਾਬ ਦੀ ਕਾਂਗਰਸ ਸਰਕਾਰ ਦੀ ਤਾਂ ਹਰ ਕੋਈ ਕਾਂਗਰਸੀ ਨੁਮਾਇੰਦਾ ਆਪਣੀ ਸਰਕਾਰ ਦਾ ਫਾਇਦਾ ਲੈਦਾ ਆਮ ਹੀ ਦੇਖਿਆ ਜਾਂਦਾ ਹੈ ਜੋਕਿ ਹਰ ਕਾਂਗਰਸੀ ਨੁਮਾਇੰਦੇ ਦਾ ਹੱਕ ਵੀ ਬਣਦਾ ਹੈ ਕਿ ਸਮਾਂ ਰਹਿੰਦੇ ਸਰਕਾਰ ਦਾ ਲਾਹਾ ਲਿਆ ਜਾਵੇ ਪਰ ਸਰਕਾਰ ਦਾ ਲਾਹਾ ਪੰਜਾਬ ਦੀ ਜਨਤਾ ਵੱਲੋ ਭਰੇ ਜਾਂਦੇ ਟੈਕਸ ਨਾਲ ਲਿਆ ਜਾਵੇ ਤਾਂ ਹਰ ਇਕ ਵਿਅਕਤੀ ਸਵਾਲ ਖੜ੍ਹੇ ਕਰੇਗਾ | ਬੀਤੇ ਦਿਨੀ ਦੋਦਾ ਵਿਖੇ ਹੋਈ ਰੈਲੀ ‘ਚ ਪੰਜਾਬ ਭਰ ਚੋਂ ਕਾਂਗਰਸੀ ਵਰਕਰਾਂ ਅਤੇ ਸਪੋਟਰਾਂ ਨੂੰ ਲਿਆਉਣ ਲਈ ਪੰਜਾਬ ਰੋਡਵੇਜ਼ ਬੱਸਾਂ ਦੀ ਦੂਰਵਰਤੋ ਕੀਤੀ ਗਈ | ਦੋਦਾ ਰੈਲੀ ‘ਚ ਪੰਜਾਬ ਰੋਡਵੇਜ਼ ਦੀਆ ਬੱਸਾਂ ਦੇ ਅੱਗੇ ਦੋਦਾ ਰੈਲੀ ਦੇ ਬੈਨਰ ਲਗਾ ਕੇ ਸ਼ਾਮਿਲ ਹੋਏ | ਦੱਸਣਯੋਗ ਹੈ ਕਿ ਹਲਕਾ ਗਿੱਦੜ੍ਹਬਾਹਾ ਦੇ ਐਮ.ਐਲ.ਏ ਹੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਨ, ਜਿਸ ਕਾਰਨ ਹੀ ਪੰਜਾਬ ਰੋਡਵੇਜ਼ ਬੱਸਾਂ ਦੀ ਦੂਰਵਰਤੋ ਹੋਈ |
ਕਿੰਨੇ ਸਮੇਂ ਬੱਸਾਂ ਦੇ ਰੱਦ ਕਰਕੇ ਗਿੱਦੜ੍ਹਬਾਹਾ ਪਹੁੰਚੀਆਂ ਬੱਸਾਂ ਅਤੇ ਪੰਜਾਬ ਦੀ ਜਨਤਾ ਨੂੰ ਕਿੰਨੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਇਸ ਸਬੰਧੀ ਪੰਜਾਬ ਦੀ ਭੋਲੀ-ਭਾਲੀ ਜਨਤਾ ਭਲੀ-ਭਾਂਤ ਜਾਣੂ ਹੈ | ਦੂਜੇ ਪਾਸੇ ਅੱਜ ਦੇ ਸਮੇਂ Tਧੰਨ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜੋਕਿ ਨੀਹਾਂ ‘ਚ ਚਿਣਵਾਕੇ ਸ਼ਹੀਦ ਕੀਤੇ ਗਏ ਸਨU ਸੰਗਤਾਂ ਛੋਟੇ ਸਾਹਿਬਜ਼ਾਦਿਆ ਦਾ ਸ਼ਹੀਦੀ ਪੂਰਬ ਮਨ੍ਹਾ ਰਹੀਆ ਓਥੇ ਕਾਂਗਰਸ ਪਾਰਟੀ ਵੱਲੋ ਦੋਦਾ ਵਿਖੇ ਰੈਲੀ ਦੋਰਾਨ ਵੱਖ-ਵੱਖ ਸਿੰਗਰਾਂ ਨੂੰ ਸੱਦਾ ਦੇ ਕੇ ਅਖਾੜ੍ਹਾ ਲਗਾਇਆ ਜਾ ਰਿਹਾ ਸੀ, ਜੋਕਿ ਅਤਿ ਨਿੰਦਣਯੋਗ ਹੈ |