google.com, pub-8820697765424761, DIRECT, f08c47fec0942fa0
Muktsar News

Muktsar ਆਪਸੀ ਪ੍ਰੇਮ ਅਤੇ ਭਾਈਚਾਰਾ ਮਾਨਵਤਾ ਦਾ ਮੂਲ ਅਧਾਰ ਹੈ : ਭਗਤ ਸ਼ੰਮੀ ਚਾਵਲਾ

ਸ਼੍ਰੀ ਮੁਕਤਸਰ ਸਾਹਿਬ, 23 ਦਸੰਬਰ ( ਮਨਪ੍ਰੀਤ ਮੋਨੂੰ ) ਇਲਾਕੇ ਭਰ ਵਿਚ ਸ਼ਰਧਾ ਅਤੇ ਆਸਥਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਸਥਾਨਕ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਸੰਤ ਮੰਦਰ ਵਿਖੇ ਅੱਜ ਵੀਰਵਾਰ ਦਾ ਸਪਤਾਹਿਕ ਸਤਿਸੰਗ ਆਯੋਜਿਤ ਕੀਤਾ ਗਿਆ | ਡੇਰਾ ਸੇਵਾ ਸੰਭਾਲ ਕਮੇਟੀ ਦੇ ਪ੍ਰਧਾਨ ਅਤੇ ਮੌਜੂਦਾ ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ ਬਾਊ ਜੀ ਦੀ ਦੇਖ ਰੇਖ ਅਤੇ ਅਗਵਾਈ ਹੇਠ ਹੋਏ ਇਸ ਸਤਿਸੰਗ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ |

ਸਤਿਸੰਗ ਦੀ ਸ਼ੁਰੂਆਤ ਬਾਊ ਜੀ ਵੱਲੋਂ ਅਰਦਾਸ ਅਤੇ ਬ੍ਰਹਮ ਲੀਨ ਸੰਤ ਬਾਬਾ ਬੱਗੂ ਭਗਤ ਜੀ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਕਰਕੇ ਕੀਤੀ ਗਈ | ਇਸ ਮੌਕੇ ਬਾਊ ਜੀ ਨੇ ਪੂਰਨ ਵਿਧੀ ਵਿਧਾਨ ਨਾਲ ਸੰਗਤਾਂ ਨੂੰ ਵੀਰਵਾਰ ਦੀ ਕਥਾ ਸਰਵਣ ਕਰਵਾਈ ਅਤੇ ਇਸ ਉਪਰ ਚੱਲਣ ਦੀ ਪ੍ਰੇਰਣਾ ਦਿੱਤੀ | ਬਾਅਦ ਵਿਚ ਆਪਣੇ ਮੁਖਾਰਬਿੰਦ ਤੋਂ ਪ੍ਰਵਚਨਾਂ ਦੀ ਅੰਮਿ੍ਤ ਵਰਖਾ ਕਰਦੇ ਹੋਏ ਬਾਊ ਜੀ ਨੇ ਫਰਮਾਇਆ ਕਿ ਸਾਰੇ ਮਨੁੱਖਾਂ ਨੂੰ ਆਪਸ ਵਿਚ ਪ੍ਰੇਮ ਅਤੇ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ | ਜੋ ਵਿਅਕਤੀ ਆਪਸ ਵਿਚ ਅਹਿਜਾ ਵਰਤਾਓ ਕਰਦੇ ਹਨ, ਉਨ੍ਹਾਂ ਦੇ ਮਨ ਨੂੰ ਹਰ ਤਰ੍ਹਾਂ ਦੀ ਸੰਤੁਸ਼ਟੀ ਅਤੇ ਸ਼ਾਂਤੀ ਮਿਲਦੀ ਹੈ | ਸ਼ਾਂਤ ਸੁਭਾਅ ਅਤੇ ਭਾਈਚਾਰੇ ਦੀ ਭਾਵਨਾ ਰੱਖਣ ਵਾਲਾ ਮਨੁੱਖ ਕਦੇ ਵੀ ਕਿਸੇ ਨਾ ਵੈਰ ਵਿਰੋਧ ਨਹੀਂ ਕਰਦਾ | ਕਿਸੇ ਨੂੰ ਵੀ ਦੁੱਖ ਦੇਣ ਬਾਰੇ ਨਹੀਂ ਸੋਚਦਾ | ਉਹ ਸਾਰਿਆਂ ਵਿਚ ਪ੍ਰਮਾਤਮਾ ਦਾ ਰੂਪ ਦੇਖਦਾ ਹੈ |

ਬਾਊ ਜੀ ਨੇ ਅੱਗੇ ਫਰਮਾਇਆ ਕਿ ਆਪਸੀ ਪ੍ਰੇਮ ਅਤੇ ਭਾਈਚਾਰਾ ਹੀ ਸੱਚੀ ਮਾਨਵਤਾ ਦਾ ਮੂਲ ਅਧਾਰ ਹੈ | ਜਾਣਕਾਰੀ ਦਿੰਦੇ ਹੋਏ ਡੇਰਾ ਕਮੇਟੀ ਦੇ ਚੀਫ ਆਰਗੇਨਾਈਜਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਸਤਿਸੰਗ ਦੇ ਅਖੀਰ ਵਿਚ ਬਾਊ ਜੀ ਨੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਸਾਰਿਆਂ ਦੇ ਭਲੇ ਲਈ ਅਰਦਾਸ ਕੀਤੀ | ਸਭਨਾਂ ਨੂੰ ਭੋਗ ਲੱਗਿਆ ਹੋਇਆ ਪ੍ਰਸ਼ਾਦ ਵੀ ਵਰਤਾਇਆ ਗਿਆ | ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਅੱਜ ਦੇ ਸਤਿਸੰਗ ਵਿਚ ਸਥਾਨਕ ਨਗਰ ਕੌਂਸਲ ਦੇ ਇੰਸਪੈਕਟਰ ਕੁਲਵੰਤ ਸਿੰਘ ਪਾਂਧੀ ਨੇ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ ਵਿਚ ਆਪਣੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਵਿਚ ਸਹਿਯੋਗ ਦਿੱਤਾ | ਸਤਿਸੰਗ ਦੀ ਸਮਾਪਤੀ ਉਪਰੰਤ ਸੇਵਾਦਾਰਾਂ ਨੇ ਸੰਗਤਾਂ ਨੂੰ ਪੂਰੀ ਸ਼ਰਧਾ ਅਤੇ ਪ੍ਰੇਮ ਨਾਲ ਸੰਤ ਬਾਬਾ ਬੱਗੂ ਭਗਤ ਦਾ ਭੰਡਾਰਾ (ਲੰਗਰ) ਵਰਤਾਇਆ |

Related Articles

Leave a Reply

Your email address will not be published. Required fields are marked *

Back to top button