Raja Warring : ਕੋਟਕਪੂਰਾ ਵਿਖੇ ਬਣੇਗੀ ਬਸ ਸਟੈਂਡ ਦੀ ਨਵੀਂ ਬਿਲਡਿੰਗ
ਕੋਟਕਪੂਰਾ ਵਿਖੇ 6 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਬਸ ਸਟੈਂਡ ਦੀ ਨਵੀਂ ਬਿਲਡਿੰਗ
Amrinder Singh Raja Warring
ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਪੰਜਾਬ ਸਰਕਾਰ ਮਿਤੀ 27-12-2021 ਦਿਨ ਸੋਮਵਾਰ ਦੁਪਹਿਰ 1.30 ਵਜੇ ਕੋਟਕਪੂਰਾ ਪਹੁੰਚ ਰਹੇ ਹਨ। ਇਥੇ ਉਹ 6 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਬੱਸ ਸਟੈਂਡ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਨਗੇ।
ਦੱਸਣਯੋਗ ਹੈ ਕਿ 25 ਨਵੰਬਰ 2021 ਨੂੰ ਬਾਬੂਸ਼ਾਹੀ ਐਪ ਵਿੱਚ ਖਬਰ ਲੱਗੀ ਸੀ ਕਿ ਖਸਤਾਹਾਲ ਬੱਸ ਸਟੈਂਡ ਕੋਟਕਪੂਰਾ ਦੇ ਅਸੁਰੱਖਿਅਤ ਭਵਨ ਵਿੱਚ ਹੀ ਬੱਸਾਂ ਦਾ ਇੰਤਜ਼ਾਰ ਕਰਦੀਆਂ ਸਵਾਰੀਆਂ।ਇਸ ਖਬਰ ਦਾ ਲਿੰਕ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜਿਆ ਗਿਆ ਸੀ।
ਬਾਬੂਸ਼ਾਹੀ ਐਪ ਉਪਰ ਲੱਗੀ ਖਬਰ ਵੱਲ ਧਿਆਨ ਦਿੰਦੇ ਹੋਏ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ’ਤੇ ਜਨਰਲ ਮੈਨੇਜਰ, ਪੈਪਸੂ ਰੋਡ ਟ੍ਰਾੰਸਪੋਰਟ ਕਾਰਪੋਰੇਸ਼ਨ ਫਰੀਦਕੋਟ ਨੇ ਕਾਰਜ ਸਾਧਕ ਅਫਸਰ, ਨਗਰ ਕੌਂਸਲ ਕੋਟਕਪੂਰਾ ਨੂੰ ਨੋਟਿਸ ਦੇਕੇ ਕਿਹਾ ਹੈ ਕਿ ਬੱਸ ਸਟੈਂਡ ਦੀ ਹਾਲਤ ਸੰਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਬੱਸ ਸਟੈਂਡ ਦਾ ਸੁਧਾਰ ਕੀਤਾ ਜਾਵੇ ਤਾਂ ਜੋ ਬੱਸ ਸਟੈਂਡ ’ਤੇ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਹੁਣ ਰਾਜਾ ਵੜਿੰਗ ਖੁਦ ਬਸ ਸਟੈਂਡ ਦੀ ਇਸ ਖਸਤਾਹਾਲ ਬਿਲਡਿੰਗ ਨੂੰ 6 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸਿਰਿਓਂ ਬਨਾਉਣ ਲਈ ਖੁਦ ਉਦਘਾਟਨ ਕਰਨ ਆ ਰਹੇ ਹਨ।ਇਹ ਜਾਣਕਾਰੀ ਸੁਖਵਿੰਦਰ ਸਿੰਘ ਸੌਰਭ ਚੌਧਰੀ ਸਚਿਵ ਐਨ ਐਸ ਯੂ ਆਈ ਪੰਜਾਬ ਨੇ ਦਿੱਤੀ ਹੈ।
ਵੇਖੋ ਪਹਿਲਾਂ ਪਾਈ ਖਬਰ ਲਿੰਕ ਕਲਿੱਕ ਕਰੋ :