ਹਰ ਇਕ ਨੂੰ ਚੋਣਾਂ ਲੜ੍ਹਣ ਦਾ ਅਧਿਕਾਰ : Raja Warring
Everyone has the right to contest elections: Raja Warring
Raja Warring
ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਬਲਕਿ ਹਰ ਇਕ ਨੂੰ ਚੋਣਾਂ ਲੜ੍ਹਣ ਦਾ ਅਧਿਕਾਰ ਹੈ, ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਵਿਖੇ 2 ਕਰੋੜ 70 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜਾ ਵੜਿੰਗ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਖੇਤੀ ਕਾਨੂੰਨ ਵਾਪਸ ਆ ਸਕਦੇ ਹਨ ‘ਤੇ ਬੋਲਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਕਹਿ ਰਹੇ ਹਨ ਕਿ ਭਾਜਪਾ ‘ਤੇ ਭਰੋਸਾ ਕਰਨਾ ਸਹੀ ਨਹੀਂ ਹੈ।
ਬੀਤੇ ਦਿਨੀਂ ਅਕਾਲੀ ਦਲ ਵੱਲੋਂ ਕਾਂਗਰਸ ਦੀ ਦੋਦਾ ਰੈਲੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਰਾਜਾ ਵੜਿੰਗ ਨੇ ਰੈਲੀ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਲਿਜਾ ਕੇ ਵਿਭਾਗ ਨੂੰ 1.75 ਕਰੋੜ ਦਾ ਚੂਨਾ ਲਗਾਇਆ ਹੈ ‘ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਰਾਜਨੀਤਿਕ ਪਾਰਟੀਆਂ ਵੱਲੋਂ ਰੈਲੀਆਂ ਲਈ ਪ੍ਰਰਾਈਵੇਟ ਬੱਸਾਂ ਵਰਤੀਆਂ ਜਾਂਦੀਆਂ ਸਨ ਤੇ ਪੈਸਾ ਪ੍ਰਰਾਈਵੇਟ ਟਰਾਂਸਪੋਰਟਰਾਂ ਦੀ ਝੋਲੀ ਪੈਂਦਾ ਸੀ ਪਰ ਇਸ ਵਾਰ ਉਨਾਂ੍ਹ ਉਹੀ ਰਕਮ ਪੀਆਰਟੀਸੀ ਨੂੰ ਦਿੱਤੀ ਹੈ ਤੇ ਰੈਲੀ ਲਈ ਲਿਜਾਈਆਂ ਗਈਆਂ ਬੱਸਾਂ ਦੀ ਬਣਦੀ ਰਕਮ ਦਾ ਬਣਦਾ ਭੁਗਤਾਨ ਕੀਤਾ ਗਿਆ ਹੈ। ਜੇਕਰ ਅਕਾਲੀ ਦਲ ਚਾਹੇ ਤਾਂ ਉਹ ਉਨਾਂ੍ਹ ਨੂੰ ਇਸ ਦੀ ਰਸੀਦ ਵੀ ਦੇ ਸਕਦੇ ਹਨ। ਵਾਟਰ ਵਰਕਸ ਦੇ ਨਵੀਨੀਕਰਨ ਬਾਰੇ ਬੋਲਦਿਆਂ ਰਾਕੇਸ਼ ਮੋਹਨ ਮੱਕੜ ਐੱਸਡੀਓ ਨੇ ਦੱਸਿਆ ਕਿ ਇਸ ਨਾਲ ਕਲੀਅਰ ਟੈਂਕ ਤੇ ਹੋਰਨਾ ਟੈਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ।
ਉਨ੍ਹਾ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸੀਵਰੇਜ ਤੇ ਵਾਟਰ ਸਪਲਾਈ ਤੇ 21 ਕਰੋੜ ਦੀ ਰਾਸ਼ੀ ਖਰਚ ਕੀਤੀ ਗਈ ਹੈ ਤੇ ਸ਼ਹਿਰ ਦੀ 97 ਫ਼ੀਸਦੀ ਅਬਾਦੀ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਹੈ ਜੋ 5 ਸਾਲ ਪਹਿਲਾਂ 62 ਫ਼ੀਸਦੀ ਸੀ। ਇਸ ਤੋਂ ਇਲਾਵਾ ਸ਼ਹਿਰ ਅੰਦਰ ਵਾਟਰ ਸਪਲਾਈ ਦੀਆਂ 40 ਸਾਲ ਪੁਰਾਣੀਆਂ ਪਾਈਪਾਂ ਬਦਲੀਆਂ ਜਾ ਰਹੀਆਂ ਹਨ ਜਿਸ ਦਾ ਟੈਂਡਰ ਕੱਲ ਖੋਲਿ੍ਹਆ ਜਾਵੇਗਾ। ਇਸ ਮੌਕੇ ਵਿਭਾਗ ਦੇ ਸਮੂਹ ਅਫ਼ਸਰਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਬਿੰਟਾ ਅਰੋੜਾ, ਸਮੂਹ ਕੌਂਸਲਰ ਤੇ ਸ਼ਹਿਰ ਵਾਸੀ ਹਾਜ਼ਰ ਸਨ।