ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਮਨਰੇਗਾ ਮਜ਼ਦੂਰ ਯੂਨੀਅਨ ‘ਸੀਟੂ’ ਅਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ‘ਸੀਟੂ’ ਵੱਲੋਂ ਐਡਵੋਕੇਟ ਦਵਿੰਦਰ ਸਿੰਘ ਕੋਟਲੀ ਜ਼ਲਿ੍ਹਾ ਇੰਚਾਰਜ਼ ‘ਸੀਟੂ’ ਅਤੇ ਕਾਮਰੇਡ ਮੇਜਰ ਸਿੰਘ ਸੀਰਵਾਲੀ ਜ਼ਲਿ੍ਹਾ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ‘ਚ ਮਜ਼ਦੂਰ ਮੰਗਾਂ ਨੂੰ ਲੈ ਕੇ ਮੁਕਤਸਰ ਡੀਸੀ ਦਫ਼ਤਰ ਦਾ ਿਘਰਾਓ ਕੀਤਾ ਗਿਆ।
ਮੰਗਾਂ ਨੂੰ ਲੈ ਕੇ ਮਜ਼ਦੁੂਰਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਸਿਰ ਚੜ੍ਹੇ ਹਰ ਪ੍ਰਕਾਰ ਦੇ ਬੈਂਕ ਕਰਜੇ ਮਾਫ਼ ਕੀਤੇ ਜਾਣ, ਸਰਕਾਰੀ ਜ਼ਮੀਨਾਂ ਦਾ ਤੀਜਾ ਹਿੱਸਾ ਅਤੇ ਸ਼ਾਮਲਾਟ ਨੂੰ ਮਜ਼ਦੂਰਾਂ ਵਿੱਚ ਤੁਰੰਤ ਵੰਡਿਆ ਜਾਵੇ, ਮਨਰੇਗਾ ਵਰਕਰਾਂ ਨੂੰ 200 ਦਿਨ ਕੰਮ ਅਤੇ ਛੇ ਸੌ ਰੁਪਏ ਮਨਰੇਗਾ ਦਿਹਾੜੀ ਦਿੱਤੀ ਜਾਵੇ, ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਦੇ 44 ਕੇਂਦਰੀ ਕਾਨੂੰਨ ਮੁੜ ਬਹਾਲ ਕੀਤੇ ਜਾਣ ਅਤੇ ਚਾਰ ਲੇਬਰ ਕੋਰਟ ਰੱਦ ਕੀਤੇ ਜਾਣ, ਬਿਜਲੀ ਬਿੱਲ 2020 ਤੁਰੰਤ ਰੱਦ ਕੀਤਾ ਜਾਵੇ, ਜਨਤਕ ਵੰਡ ਪ੍ਰਣਾਲੀ ਰਾਹੀਂ ਹਰ ਜੀਅ ਨੂੰ ਪ੍ਰਤੀ ਮਹੀਨਾ 10 ਕਿਲੋ ਕਣਕ ਅਤੇ 16 ਖਾਣ ਵਾਲੀਆਂ ਜ਼ਰੂਰੀ ਵਸਤਾਂ ਵਾਜਬ ਰੇਟਾਂ ‘ਤੇ ਦਿੱਤੀਆਂ ਜਾਣ, ਮਜ਼ਦੂਰਾਂ ਦੇ ਕੱਟੇ ਨੀਲੇ ਕਾਰਡ ਬਾਹਲ ਕੀਤੇ ਜਾਣ, ਰਹਿੰਦੇ ਲੋਕਾਂ ਦੇ ਨਵੇਂ ਨੀਲੇ ਕਾਰਡ ਬਣਾਏ, ਬੁਢਾਪਾ, ਵਿਧਵਾ, ਅੰਗਹੀਣਾਂ ਲਈ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕੀਤੀ ਜਾਵੇ, ਸ਼ਗਨ ਸਕੀਮ ਦੀ 51 ਹਜ਼ਾਰ ਰੁਪਏ ਰਾਸ਼ੀ ਤੁਰੰਤ ਰਲੀਜ਼ ਕੀਤੀ ਜਾਵੇ, ਬੇਘਰੇ ਲੋਕਾਂ ਨੂੰ 10-10 ਮਰਲੇ ਪਲਾਟ ਅਤੇ ਮਕਾਨ ਬਣਾਉਣ ਲਈ ਤਿੰਨ-ਤਿੰਨ ਲੱਖ ਰੁਪਏ ਦੀ ਗ੍ਾਂਟ ਜਾਰੀ ਕੀਤੀ ਜਾਵੇ, ਬੁਢਾਪਾ ਪੈਨਸ਼ਨ ਦੀ ਉਮਰ ਅੌਰਤਾਂ ਤੇ ਮਰਦਾਂ ਦੀ 58 ਸਾਲ ਕੀਤੀ ਜਾਵੇ, ਮਜ਼ਦੂਰਾਂ ਲਈ ਮਿਆਰੀ ਵਿੱਦਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣ, ਸਰਕਾਰੀ ਮਹਿਕਮਿਆਂ ‘ਚੋਂ ਭਿ੍ਸ਼ਟਾਚਾਰ ਖ਼ਤਮ ਕੀਤਾ ਜਾਵੇ ਅਤੇ ਸਮਾਜਿਕ ਜਬਰ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪਲੰਬਰਾਂ ਦੀਆਂ ਕਿੱਟਾਂ ਜਾਰੀ ਕੀਤੀਆਂ ਅਤੇ ਪਿੰਡ ਧਿਗਾਣਾ, ਫੱਤਣਵਾਲਾ, ਵੜਿੰਗ ਅਤੇ ਪਿੰਡ ਖੋਖਰ ਦੇ ਮਨਰੇਗਾ ਯੂਨੀਅਨ ਦੇ ਮਾਸਟਰੋਲ ਤੁਰੰਤ ਕੱਢੇ ਜਾਣ, ਕਿਰਤ ਲਾਭਪਤਾਰੀ ਦੇ 31-31 ਸੌ ਰੁਪਏ ਅਤੇ ਮੀਟਿੰਗ ਨੰਬਰ 75020 ਦੇ ਪੈਂਡਿੰਗ ਪਏ ਪੈਸੇ ਲਾਭਪਾਤਰੀਆਂ ਦੇ ਖਾਤਿਆਂ ‘ਚ ਪਾਏ ਜਾਣ, ਕਿਰਤ ਵਿਭਾਗ ਮੁਕਤਸਰ ਦੀ ਪੈਂਡਿੰਗ ਪਈ ਮੀਟਿੰਗ ਤੁਰੰਤ ਕਰਵਾਈ ਜਾਵੇ ਅਤੇ ਕਿਰਤ ਵਿਭਾਗ ਦੀਆਂ ਪੈਂਡਿੰਗ ਪਈਆਂ ਲੇਬਰ ਕਮੇਟੀਆਂ ਬਣਾਈਆਂ ਜਾਣ। ਇਸਤੋਂ ਉਪਰੰਤ ਉਕਤ ਮੰਗਾਂ ਨੂੰ ਲੈ ਕੇ ਡੀਸੀ ਹਰਪ੍ਰਰੀਤ ਸਿੰਘ ਸੂਦਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਾਮਰੇਡ ਤਰਸੇਮ ਲਾਲ, ਕਾਮਰੇਡ ਇੰਦਰਜੀਤ, ਕਾਮਰੇਡ ਰਾਜ ਕੁਮਾਰ, ਕਾਮਰੇਡ ਰੁਕਮਦਾਸ,ਕਾਮਰੇਡ ਕੁਲਵੰਤ ਸਿੰਘ ਸੀਰਵਾਲੀ, ਸੁਖਦੇਵ ਰੁਪਾਣਾ, ਕਾਮਰੇਡ ਰਵਿੰਦਰ, ਆਰਤੀ, ਬਲਜੀਤ, ਕਾਮਰੇਡ ਮੱਖਣ ਸਿੰਘ ਧਿਗਾਣਾ, ਪ੍ਰਧਾਨ ਸੰਦੀਪ ਕੌਰ ਵੜਿੰਗ, ਕਾਮਰੇਡ ਮਲਕੀਤ ਫੱਤਣਵਾਲਾ, ਲਖਵੰਤ ਸੀਰਵਾਲੀ, ਕਾਮਰੇਡ ਜੰਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਮਜ਼ਦੂਰ ਹਾਜ਼ਰ ਸਨ।