ਹਰਜਿੰਦਰ ਸਿੰਘ ਸਿੱਧੂ ਬਣੇ ਡੀਸੀ ਦਫ਼ਤਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਜ਼ਰੂਰੀ ਮੀਟਿੰਗ ਵਰਿੰਦਰ ਢੋਸੀਵਾਲ ਅਤੇ ਹਰਜਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਨੂੰ ਸੰਬੋਧਿਤ ਕਰਦਿਆਂ ਵਰਿੰਦਰ ਢੋਸੀਵਾਲ ਨੇ ਦੱਸਿਆ ਕਿ ਉਨਾਂ੍ਹ ਬਤੌਰ ਸੁਪਰਡੰਟ ਗੇ੍ਡ-2 ਦੀ ਪੋਸਟ ਤੋ ਂਸਵੈ-ਇਛੁੱਕ ਸੇਵਾ ਨਵਿਰਤੀ ਲੈਂਦਿਆਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ, ਇਸ ਲਈ ਹੁਣ ਉਹ ਯੂਨੀਅਨ ‘ਚ ਬਤੌਰ ਪ੍ਰਧਾਨ ਆਪਣੀਆਂ ਸੇਵਾਵਾਂ ਨਹੀਂ ਨਿਭਾ ਸਕਦੇ। ਵਰਿੰਦਰ ਢੋਸੀਵਾਲ ਵੱਲੋਂ ਯੂਨੀਅਨ ਦੀ ਸੀਨੀਅਰ ਲੀਡਰਸ਼ਿਪ ਅੱਗੇ ਆਪਣਾ ਅਸਤੀਫਾ ਦਿੱਤਾ ਗਿਆ, ਜਿਸ ਨੂੰ ਲੀਡਰਸ਼ਿਪ ਵੱਲੋਂ ਪ੍ਰਵਾਨ ਕਰਦਿਆਂ ਨਵੇਂ ਪ੍ਰਧਾਨ ਦੀ ਚੋਣ ਲਈ ਕਾਰਵਾਈ ਆਰੰਭ ਕੀਤੀ ਗਈ। ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕਰਦਿਆਂ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਹਰਜਿੰਦਰ ਸਿੰਘ ਸਿੱਧੂ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜਦਕਿ ਪੁਸ਼ਪਿੰਦਰ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ।
ਇਸ ਮੌਕੇ ਹਰਜਿੰਦਰ ਸਿੰਘ ਸਿੱਧੂ ਨੇ ਕਰਮਚਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਮੁਲਾਜ਼ਮ ਹਿਤਾਂ ਦੀ ਰਾਖੀ ਲਈ ਯੂਨੀਅਨ ਵੱਲੋਂ ਦਿੱਤੇ ਜਾਂਦੇ ਐਕਸ਼ਨ ਪੋ੍ਗਰਾਮ ਨੂੰ ਇੰਨ-ਬਿੰਨ ਲਾਗੂ ਕਰਵਾਉਣਗੇ ਅਤੇ ਸੰਘਰਸ਼ਾਂ ‘ਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਪੀਏ, ਰਾਜਿੰਦਰ ਸਿੰਘ ਬੁੱਟਰ ਸੁਪਰਡੰਟ, ਭੁਪਿੰਦਰ ਸਿੰਘ ਸੁਪਰਡੰਟ, ਜਗਤਾਰ ਸਿੰਘ, ਬਿੰਦਰਪਾਲ, ਬਲਵਿੰਦਰ ਸਿੰਘ, ਮੋਹਨ ਸਿੰਘ, ਸਤਨਾਮ ਸਿੰਘ, ਦਲਜੀਤ ਸਿੰਘ, ਮੁਕੇਸ਼ ਕੁਮਾਰ, ਰਾਜੇਸ਼ ਕਪੂਰ, ਗੁਰਪ੍ਰਰੀਤ ਸਿੰਘ, ਕੁਲਵੰਤ ਕੌਰ, ਕਮਲਦੀਪ ਕੌਰ, ਰੁਪਾਲੀ ਆਦਿ ਵੱਡੀ ਗਿਣਤੀ ‘ਚ ਕਰਮਚਾਰੀ ਮੌਜੂਦ ਸਨ।