google.com, pub-8820697765424761, DIRECT, f08c47fec0942fa0
Muktsar News

ਡੈਮੋਕਰੈਟਿਕ ਭਾਰਤੀਯ ਲੋਕ ਦਲ ਵੱਲੋਂ ਕਰਵਾਈ ਜਾ ਰਹੀ ਅਧਿਕਾਰ ਰੈਲੀ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ

Muktsar
Muktsar

ਸ਼੍ਰੀ ਮੁਕਤਸਰ ਸਾਹਿਬ (Muktsar), 28 ਦਸੰਬਰ ( ਮਨਪ੍ਰੀਤ ਮੋਨੂੰ ) : ਡੈਮੋਕਰੈਟਿਕ ਭਾਰਤੀਯ ਲੋਕ ਦਲ ਪੰਜਾਬ ਵੱਲੋਂ 30 ਦਸੰਬਰ ਦਿਨ ਵੀਰਵਾਰ ਨੂੰ ਗੋਨਿਆਣਾ ਚੌਂਕ ਧਰਮਸ਼ਾਲਾ ਵਿਖੇ ਅਧਿਕਾਰ ਰੈਲੀ ਕਰਵਾਈ ਜਾ ਰਹੀ ਹੈ | ਰੈਲੀ ਨੂੰ ਸੰਬੋਧਨ ਕਰਨ ਲਈ ਡੈਮੋਕਰੈਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਅਤੇ ਪੰਜਾਬ ਬਾਡੀ ਦੇ ਆਗੂ ਸਹਿਬਾਨ ਪਹੁੰਚ ਰਹੇ ਹਨ | ਅਧਿਕਾਰ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਲਗਪਗ 7 ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ | ਸਗੋਂ ਦੇਸ਼ ਦੀ ਜਨਤਾ ਦੀ ਲੁੱਟ ਖਸੁੱਟ ਕੀਤੀ ਹੈ |ਇਸੇ ਤਰ੍ਹਾਂ ਹੀ ਪੰਜਾਬ ਦੀ ਸੱਤਾ ਧਿਰ ਕਾਂਗਰਸ ਪਾਰਟੀ ਨੇ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ |ਡੈਮੋਕਰੇਟਿਕ ਭਾਰਤੀਯ ਲੋਕਦਲ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਲਿਾਫ਼ ਅਧਿਕਾਰ ਰੈਲੀ ਕੀਤੀ ਜਾ ਰਹੀ ਹੈ |ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਧਿਕਾਰ ਰੈਲੀ ਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ |ਇਸ ਮੌਕੇ ਜਗਮੀਤ ਸਿੰਘ ਸੋਨੂੰ ,ਅਜੇ ਸੰਗੋਈਆ, ਰਾਜੇਸ਼ ਕੁਮਾਰ, ਸਿਕੰਦਰ ਸਿੰਘ, ਮੰਦਰ ਸਿੰਘ, ਬਿੱਕਰ ਸਿੰਘ, ਮਹਿੰਦਰ ਸਿੰਘ ,ਆਦਿ ਹਾਜ਼ਰ ਸਨ |

Related Articles

Leave a Reply

Your email address will not be published. Required fields are marked *

Back to top button