ਵਪਾਰੀ, ਕਾਰੋਬਾਰੀ ਤੇ ਦੁਕਾਨਦਾਰਾਂ ਨੂੰ ਸੁਰੱਖਿਆ ਦੇਣਾ ‘ਆਪ’ ਦਾ ਮੁੱਢਲਾ ਫਰਜ਼ : ਸਤੇਂਦਰ ਜੈਨ
ਸ਼੍ਰੀ ਮੁਕਤਸਰ ਸਾਹਿਬ, 28 ਦਸੰਬਰ ( ਮਨਪ੍ਰੀਤ ਮੋਨੂੰ ) : ਸਥਾਨਕ ਕੋਟਕਪੂਰਾ ਰੋਡ ਸਥਿਤ ਮਦਾਨ ਹੋਟਲ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਦੌਰਾਨ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਨਣ ਲਈ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਪਹੁੰਚੇ |
ਇਸ ਮੌਕੇ ਟਰੇਗ ਵਿੰਗ ਦੇ ਵਾਈਸ ਪ੍ਰਧਾਨ ਅਨਿਲ ਠਾਕੁਰ, ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਮਨ, ਲੋਕ ਸਭਾ ਇੰਚਾਰਜ਼ ਜਸ਼ਨ ਬਰਾੜ ਲੱਖੇਵਾਲੀ, ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਫਾਜਿਲਕਾ ਦੇ ਪ੍ਰਧਾਨ ਪੰਕਜ਼ ਨਰੂਲਾ, ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਰਾਜੀਵ ਕੁਮਾਰ ‘ਕਾਕਾ ਗਾਂਧੀ’, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਕਾਉਂਣੀ, ਟਰੇਡ ਵਿੰਗ ਦੇ ਜਿਲ੍ਹਾ ਜੁਆਇੰਟ ਸੈਕਟਰੀ ਸੰਦੀਪ ਸ਼ਰਮਾ, ਕੌਂਸਲਰ ਜਗਮੀਤ ਸਿੰਘ ਜੱਗਾ, ਬੀ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ | ਮੀਟਿੰਗ ਦੀ ਸ਼ੁਰੂਆਤ ‘ਚ ਹਲਕਾ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਕੈਬਨਿਟ ਮੰਤਰੀ ਸਤੇਂਦਰ ਜੈਨ ਦਾ ਭਰਵਾਂ ਸਵਾਗਤ ਕਰਦਿਆਂ ਸ਼ਹਿਰ ਦੇ ਦੁਕਾਨਦਾਰਾਂ, ਵਪਾਰੀਆਂ ਤੇ ਕਾਰੋਬਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਮੀਟਿੰਗ ‘ਚ ਹਿੱਸਾ ਲੈ ਕੇ ਆਪਣੀਆਂ ਸਮੱਸਿਆਵਾਂ ਨੂੰ ਦੱਸਿਆ | ਇਸ ਦੌਰਾਨ ਸ਼ੈਲਰ ਐਸੋਸੀਏਸ਼ਨ ਵੱਲੋਂ ਬੀਰਬਲ ਦਾਸ, ਭੱਠਾ ਐਸੋਸੀਏਸ਼ਨ ਵੱਲੋਂ ਓਮ ਪ੍ਰਕਾਸ਼ ਵਧਵਾ, ਹੋਟਲ ਐਸੋਸੀਏਸ਼ਨ ਵੱਲੋਂ ਗੌਰਵ ਮਦਾਨ, ਵਪਾਰ ਮੰਡਲ ਵੱਲੋਂ ਅਨਿਲ ਅਨੇਜਾ, ਕਲਾਥ ਮਰਚੈਂਟਸ ਵੱਲੋਂ ਅਜੈ ਕੁੱਛਲ, ਪਿ੍ਟਿੰਗ ਪ੍ਰੈਸ ਵੱਲੋਂ ਜੀਤ ਸਿੰਘ ਸੰਧੂ ਅਤੇ ਰੁਪਿੰਦਰ ਸਿੰਘ, ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸ਼ਕਤੀ ਖੂੰਗਰ ਵੱਲੋਂ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ | ਮੰਗਾਂ ਨੂੰ ਸੁਨਣ ਉਪਰੰਤ ਕੈਬਨਿਟ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ‘ਤੇ ਵਪਾਰੀਆਂ, ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਮੁਨਾਫੇ ਵਾਲਾ ਬਣਾਉਣ ਲਈ ਵਿਸ਼ੇਸ਼ ਨੀਤੀਆਂ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਵਪਾਰੀਆਂ ਲਈ ਸੁਰੱਖਿਆ ਵੱਡਾ ਮੁੱਦਾ ਹੈ ਅਤੇ ਆਪ ਦੀ ਸਰਕਾਰ ਵਪਾਰ ਲਈ ਸੁਰੱਖਿਅਤ ਮਾਹੌਲ ਬਣਾਏਗੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਕੈਪਟਨ ਸਭ ਆਪਸ ‘ਚ ਮਿਲੇ ਹੋਏ ਹਨ |
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ‘ਆਪ’ ਨੂੰ ਮਿਲੀ ਵੱਡੀ ਜਿੱਤ ਦਾ ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਪੂਰਾ ਅਸਰ ਪਵੇਗਾ ਅਤੇ ਪੰਜਾਬ ‘ਚ ਵੀ ‘ਆਪ’ ਦੇ ਹੱਕ ‘ਚ ਲਹਿਰ ਬਣੇਗੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਪਛਾੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ‘ਚ ਵਪਾਰੀਆਂ ਨੂੰ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੇ ਚੂਸਿਆ ਅਤੇ ਲੁੱਟਿਆ ਅਤੇ ਰਿਸ਼ਵਤਖੋਰੀ ਦੇ ਬੋਲਬਾਲੇ ਨੇ ਪੰਜਾਬੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਸਰਕਾਰ ਚਾਹੀਦੀ ਹੈ, ਅਜਿਹਾ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ, ਕਿਉਂਕਿ ਇਹ ਪਾਰਟੀ ਕੰਮ ਕਰਨ ‘ਚ ਵਿਸ਼ਵਾਸ ਰੱਖਦੀ ਹੈ, ਗੱਲ੍ਹਾਂ ਕਰਨ ‘ਚ ਨਹੀਂ | ਦਿੱਲੀ ‘ਚ ਕੇਜ਼ਰੀਵਾਲ ਸਰਕਾਰ ਨੇ ਅਜਿਹਾ ਕਰਕੇ ਵਿਖਾਇਆ | ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਿਹਤ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਤੇ ‘ਆਪ’ ਦੀ ਸਰਕਾਰ ਬਨਣ ‘ਤੇ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸਿਹਤ ਸਿਸਟਮ ‘ਚ ਵੱਡਾ ਸੁਧਾਰ ਕੀਤਾ ਜਾਵੇਗਾ | ਇਸ ਦੌਰਾਨ ਹਲਕਾ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਸਮੂਹ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਸਿਸਟਮ ‘ਚ ਸੁਧਾਰ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਦਾ ਸਾਥ ਦਿਓ | ਇਸ ਦੌਰਾਨ ਹਲਕਾ ਉਮੀਦਵਾਰ ‘ਕਾਕਾ ਬਰਾੜ’ ਤੇ ਸਮੁੱਚੀ ਟੀਮ ਵੱਲੋਂ ਕੈਬਨਿਟ ਮੰਤਰੀ ਸਤੇਂਦਰ ਜੈਨ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਕੈਬਨਿਟ ਮੰਤਰੀ ਸਤੇਂਦਰ ਜੈਨ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਵਾਈਸ ਪ੍ਰਧਾਨ ਯੂਥ ਵਿੰਗ ਮਿਲਾਪਜੀਤ ਸਿੰਘ ਗਿੱਲ, ਸੂਬਾ ਜੁਆਇੰਟ ਸੈਕਟਰੀ ਅਰਸ਼ ਬਰਾੜ ਜੱਸੇਆਣਾ, ਮੁਰਾਰੀ ਦਾਸ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰਾਜੂ, ਬਲਾਕ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਐਸ.ਸੀ ਵਿੰਗ ਦੇ ਜਿਲ੍ਹਾ ਜੁਆਇੰਟ ਸੈਕਟਰੀ ਜਗਦੀਸ਼ ਕੁਮਾਰ ਦੀਸ਼ਾ, ਜਗਦੀਸ਼ ਸਿੰਘ ਢਿੱਲੋਂ, ਸ਼ੇਰਜੰਗ ਸਿੰਘ ਬਾਂਮ, ਅਰਮਧੀਰ ਸਿੰਘ ਮਾਨ, ਬਿਕਰਮਬਾਜ ਸਿੰਘ ਬਰਾੜ, ਕਿਸਾਨ ਵਿੰਗ ਦੇ ਵਾਈਸ ਪ੍ਰਧਾਨ ਸ਼ਮਸੇਰ ਸਿੰਘ ਵੜਿੰਗ, ਧਰਮਜੀਤ ਸਿੰਘ ਵੜਿੰਗ ਆਦਿ ਵੱਡੀ ਗਿਣਤੀ ‘ਚ ਵਰਕਰ ਤੇ ਕਾਰੋਬਾਰੀ ਹਾਜ਼ਰ ਸਨ |
मुक्तसर की ताजा खबर