google.com, pub-8820697765424761, DIRECT, f08c47fec0942fa0
Muktsar News

ਭੇਦਭਰੀ ਹਾਲਤ ‘ਚ ਨੌਜਵਾਨ ਦੀ ਮੌਤ

muktsar news

ਮੁਕਤਸਰ ਦੇ ਕਿਰਤ ਨਗਰ ਨਿਵਾਸੀ ਇਕ ਨੌਜਵਾਨ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਮਿ੍ਤਕ ਨੌਜਵਾਨ ਹਰਪ੍ਰਰੀਤ ਸਿੰਘ ਉਰਫ਼ ਗੱਗੀ (25) ਨਸ਼ਾ ਕਰਨ ਦਾ ਆਦੀ ਸੀ ਜਿਸਦਾ ਮਟੀਲੀ (ਰਾਜਸਥਾਨ)’ਚ ਨਸ਼ਾ ਛਡਾਉ ਕੇਂਦਰ ਤੋਂ ਇਲਾਜ ਚਲ ਰਿਹਾ ਸੀ।

ਉਹ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਆਇਆ ਸੀ। ਹਰਪ੍ਰਰੀਤ ਸਿੰਘ ਬੀਤੇ ਸੋਮਵਾਰ ਸਵੇਰੇ ਕਰੀਬ ਛੇ ਵਜੇ ਘਰੋਂ ਗਿਆ ਸੀ ਅਤੇ ਕੁਝ ਸਮੇਂ ਬਾਅਦ ਕਿਸੇ ਨੇ ਘਰ ਆ ਕੇ ਦੱਸਿਆ ਕਿ ਤੁਹਾਡਾ ਮੁੰਡਾ ਮਲੋਟ ਰੋਡ ‘ਤੇ ਡਿੱਗਿਆ ਪਿਆ ਹੈ। ਜਦ ਪਰਿਵਾਰਿਕ ਮੈਂਬਰਾਂ ਨੇ ਜਾ ਕੇ ਦੇਖਿਆ ਤਾਂ ਉਸਦੇ ਮੂੰਹ ‘ਚੋਂ ਖੂਨ ਨਿਕਲ ਰਿਹਾ ਸੀ। ਪਰਿਵਾਰਿਕ ਮੈਂਬਰ ਉਸਨੂੰ ਨੇੜੇ ਦੇ ਹਸਪਾਤਲ ‘ਚ ਲੈ ਕੇ ਗਏ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰਪ੍ਰਰੀਤ ਸਿੰ ਨੂੰ ਨਸ਼ਾ ਛਡਾਉ ਕੇਂਦਰ ‘ਚ ਭਰਤੀ ਕਰਵਾਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਘਰ ਆਇਆ ਸੀ। ਪਰਿਵਾਰਿਕ ਮੈਂਬਰਾਂ ਵੱਲੋਂ ਖਦਸ਼ਾ ਜਿਤਾਇਆ ਜਾ ਰਿਹਾ ਹੈ ਕਿ ਇਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਹੈ।

ਮਿ੍ਤਕ ਭਾਰਤੀ ਕਿਸਾਨ ਯੁੂਨੀਅਨ ਡਕੌਂਦਾ ਦੇ ਪ੍ਰਧਾਨ ਸੁਰਜੀਤ ਸਿੰਘ ਸਰਾਏਨਾਗਾ ਦਾ ਭਾਣਜਾ ਸੀ ਤੇ ਟਰੱਕਾਂ ਦੀ ਰਿਪੇਅਰ ਦਾ ਕੰਮ ਕਰਦਾ ਸੀ। ਮਿ੍ਤਕ ਵਿਆਹਿਆ ਹੋਇਆ ਸੀ ਜੋ ਪਿੱਛੇ ਆਪਣੀ ਪਤਨੀ, ਛੇ ਮਹੀਨੇ ਦੀ ਬੇਟੀ ਤੇ ਮਾਤਾ ਨੂੰ ਰੌਂਦਿਆਂ ਛੱਡ ਗਿਆ। ਓਧਰ ਥਾਣਾ ਸਿਟੀ ਪੁਲਿਸ ਵੱਲੋਂ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ।

Related Articles

Leave a Reply

Your email address will not be published. Required fields are marked *

Back to top button