ਹਨੀ ਫੱਤਣਵਾਲਾ ਨੇ 15 ਲੱਖ 75 ਹਜ਼ਾਰ ਦੇ ਵਿਕਾਸ ਕਾਰਜ ਕਰਵਾਏ ਸ਼ੁਰੂ
ਪਿੰਡ ਫੱਤਣਵਾਲਾ ਦੇ ਵਿਕਾਸ ਕੰਮਾਂ ‘ਚ ਝੜੀ ਲਿਆਂਦੀ ਜਾਵੇਗੀ ਅਤੇ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤੇ ਜਾਣਗੇ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਅਤੇ ਮਨਜੀਤ ਸਿੰਘ ਫੱਤਣਵਾਲਾ ਸਾਬਕਾ ਚੇਅਰਮੈਨ ਨੇ ਪਿੰਡ ਫੱਤਣਵਾਲਾ ਵਿਖੇ ਲੇਡੀਜ ਡਿਸਪੈਂਸਰੀ ਅਤੇ ਪਿੰਡ ਦੇ ਸ਼ਮਸ਼ਾਨਘਾਟ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਸਮੇਂ ਟੱਕ ਲਾਉਣ ਵੇਲੇ ਕੀਤਾ।
ਹਨੀ ਫੱਤਣਵਾਲਾ ਨੇ ਕਿਹਾ ਕਿ ਉਨਾਂ੍ਹ ਦੇ ਪਿਤਾ ਗੁਰਰਾਜ ਸਿੰਘ ਫੱਤਣਵਾਲਾ ਦੀ ਯਾਦ ਵਿੱਚ ਲੇਡੀਜ਼ ਡਿਸਪੈਂਸਰੀ ਜਿਸ ਤੇ 5 ਲੱਖ 90 ਹਜਾਰ ਅਤੇ ਸ਼ਮਸ਼ਾਨਘਾਟ ਅਤੇ ਜਨਰਲ ਸ਼ਮਸ਼ਾਨਘਾਟ ਤੇ 9 ਲੱਖ 85 ਹਜ਼ਾਰ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਇਆ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਫੱਤਣਵਾਲਾ, ਇਕਬਾਲ ਸਿੰਘ ਐਸਡੀਓ ਪੰਚਾਇਤੀ ਰਾਜ, ਗੁਰਪਿਆਰ ਸਿੰਘ ਠੇਕੇਦਾਰ, ਗੁਰਪ੍ਰਰੀਤ ਸਿੰਘ, ਰੋਬੀ ਬਰਾੜ, ਜਗਤਾਰ ਸਿੰਘ ਜੱਗਾ, ਵੈਨਕਲ ਬਰਾੜ, ਗੁਰਬਿੰਦਰ ਸਿੰਘ ਸੰਧੂ, ਕਰਮਜੀਤ ਸਿੰਘ ਬਰਾੜ, ਨਛੱਤਰ ਸਿੰਘ, ਦਰਸ਼ਨ ਸਿੰਘ, ਅਨਮੋਲ ਦਿਉਲ, ਬਸੰਤ ਸਿੰਘ ਮੈਂਬਰ, ਹਰਜਿੰਦਰ ਸਿੰਘ ਮੈਂਬਰ, ਕੁਲਦੀਪ ਸਿੰਘ ਮੈਂਬਰ, ਸ਼ਮਿੰਦਰ ਸਿੰਘ, ਪਾਲਜੀਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ।