15 ਤੋਂ 18 ਸਾਲ ਤਕ ਦੇ ਬੱਚਿਆਂ ਲਈ ਟੀਕਾਕਰਨ ਰਜਿਸਟੇ੍ਸ਼ਨ ਪਹਿਲੀ ਜਨਵਰੀ ਤੋਂ
15 ਤੋਂ 18 ਸਾਲ ਤਕ ਦੇ ਬੱਚਿਆਂ ਲਈ ਟੀਕਾਕਰਨ ਰਜਿਸਟੇ੍ਸ਼ਨ ਪਹਿਲੀ ਜਨਵਰੀ ਤੋਂ
ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 3 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ 15 ਤੋਂ 18 ਸਾਲ ਦੀ ਉਮਰ ਵਰਗ ਦੇ ਕੋਰੋਨਾ ਟੀਕਾਕਰਨ ਲਈ 1 ਜਨਵਰੀ ਤੋਂ ਰਜਿਸਟੇ੍ਸ਼ਨ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਤਕ ਦੇ ਬੱਚਿਆਂ ਨੂੰ ਕੋਰੋਨਾ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਰਜਿਸਟੇ੍ਸ਼ਨ 1 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਰਜਿਸਟੇ੍ਸ਼ਨ ਲਈ ਕੋਵਿਨ ਐਪ ਤੇ ਸਕੂਲ ਦੇ ਪਛਾਣ ਪੱਤਰ ਰਾਹੀ ਰਜਿਸਟੇ੍ਸ਼ਨ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਉਮਰ ਵਰਗ ਦੇ ਨਾਲ ਨਾਲ ਹੈਲਥਕੇਅਰ, ਫਰੰਟਲਾਈਨ ਵਰਕਰਾਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਿਤ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ ਦੇਣ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ 15 ਤੋਂ 18 ਸਾਲ ਵਰਗ ਦੇ ਟੀਕਾਕਰਣ ਲਈ ਕੋਵਿਨ ਪੋਰਟਲ ਤੇ ਆਨਲਾਈਨ ਜਾਂ ਟੀਕਾਕਰਣ ਕੇਂਦਰ ਤੇ ਆਫਲਾਈਨ ਦੋਵਾਂ ਤਰਾਂ੍ਹ ਨਾਲ ਰਜਿਸਟੇ੍ਸ਼ਨ ਕਰਵਾਉਣ ਦੀ ਸਹੂਲਤ ਹੋਵੇਗੀ। ਕੋਵਿਨ ਪੋਰਟਲ ਤੇ ਰਜਿਸਟੇ੍ਸ਼ਨ ਲਈ ਆਪਣੇ ਮਾਤਾ ਪਿਤਾ ਜਾਂ ਸਰਪ੍ਰਸਤ ਦੀ ਪਹਿਲਾਂ ਤੋਂ ਮੋੌਜੂਦ ਆਈ.ਡੀ. ਲਾਗਇਨ ਕਰ ਸਕਦੇ ਹਾਂ ਜਾਂ ਫਿਰ ਨਵੇਂ ਮੋਬਾਇਲ ਰਾਹੀਂ ਓ.ਟੀ.ਪੀ. ਰਾਹੀਂ ਵੀ ਲਾਗਇਨ ਕਰ ਸਕਦੇ ਹਾਂ। ਇਸ ਸਮੇਂ ਡਾ ਕਿਰਨਦੀਪ ਕੌਰ, ਡਾ ਪ੍ਰਭਜੀਤ ਸਿੰਘ, ਡਾ ਵਿਕਰਮ, ਸੁਖਮੰਦਰ ਸਿੰਘ, ਵਿਨੋਦ ਖੁਰਾਣਾ, ਭੁਪਿੰਦਰ ਸਿੰਘ ਹਾਜ਼ਰ ਸਨ।