ਚੋਰੀ ਮਾਮਲੇ ‘ਚ ਤਿੰਨ ਪੁਲਿਸ ਅੜਿੱਕੇ
ਗਿੱਦੜਬਾਹਾ ਪੁਲਿਸ ਨੇ ਚੋਰੀ ਮਾਮਲੇ ‘ਚ 3 ਲੋਕਾਂ ਨੂੰ ਕੀਤਾ ਹੈ। ਇਸ ਸਬੰਧੀ ਗਗਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰ. 3 ਗਿੱਦੜਬਾਹਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਆਪਣੇ ਪਰਿਵਾਰ ਸਮੇਤ 26 ਦਸੰਬਰ ਨੂੰ ਜ਼ਰੂਰੀ ਕੰਮ ਅਤੇ ਮਾਤਾ ਦੀ ਦਵਾਈ ਲੈਣ ਬਠਿੰਡਾ ਗਏ ਸਨ,
ਜਿਸ ਮੌਕੇ ਘਰ ਕੋਈ ਮੌਜੂਦ ਨਹੀਂ ਸੀ ਅਤੇ ਜਦੋਂ ਉਹ ਦੁਪਹਿਰ ਵਾਪਸ ਘਰ ਆਏ ਤਾਂ ਘਰ ‘ਚ ਸਟੋਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅਲਮਾਰੀ ਖੁੱਲ੍ਹੀ ਪਈ ਸੀ ਜਦੋਂ ਕਿ ਕੱਪੜੇ ਵਗੈਰਾ ਬਿਖਰੇ ਪਏ ਸਨ। ਉਨਾਂ੍ਹ ਜਦੋਂ ਪੜਤਾਲ ਕੀਤੀ ਤਾਂ ਅਲਮਾਰੀ ‘ਚ ਪਏ 4 ਆਨੇ ਭਰ ਲੇਡੀਜ਼ ਸੋਨੇ ਦੇ ਕਾਂਟੇ ਅਤੇ ਅਲਮਾਰੀ ‘ਚ ਪਏ ਪਰਸ ‘ਚੋਂ 3300 ਰੁਪਏ ਗਾਇਬ ਸਨ। ਆਪਣੇ ਬਿਆਨਾਂ ‘ਚ ਗਗਨਦੀਪ ਸਿੰਘ ਨੇ ਹਰਪ੍ਰਰੀਤ ਸਿੰਘ ਉਰਫ ਬੋਬੀ ਪੁੱਤਰ ਸੋਹਣ ਸਿੰਘ ਅਤੇ ਮਨਜੀਤ ਸਿੰਘ ਉਰਫ ਜਗਮੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਵਾਰਡ ਨੰ. 2 ਅੰਬੇਡਕਰ ਨਗਰ ਗਿੱਦੜਬਾਹਾ ਵੱਲੋਂ ਚੋਰੀ ਕੀਤੇ ਜਾਣ ਦਾ ਸ਼ੱਕ ਜਾਹਿਰ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਨ ‘ਤੇ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਹਰਪ੍ਰਰੀਤ ਸਿੰਘ ਤੇ ਮਨਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨਾਂ੍ਹ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਜਾਂਚ ਕਰਨ ਉਕਤ ਲੋਕਾਂ ਦੀ ਨਿਸ਼ਾਨਦੇਹੀ ਤੇ ਉਨਾਂ੍ਹ ਦੇ ਇਕ ਹੋਰ ਸਾਥੀ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਰਦੁਲ ਸਿੰਘ ਵਾਸੀ ਵਾਰਡ ਨੰ. 2 ਗੁਰੁਤੇਗ ਬਹਾਦਰ ਨਗਰ ਗਿੱਦੜਬਾਹਾ ਵੱਲੋਂ ਸੋਨੇ ਦੇ ਕਾਂਟੇ ਬਰਾਮਦ ਕਰ ਕੇ ਉਸ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ, ਜਦੋਂ ਕਿ ਨਗਦੀ ਦੀ ਅਜੇ ਤੱਕ ਬਰਾਮਦਗੀ ਨਹੀਂ ਹੋ ਪਾਈ। ਉਨਾਂ੍ਹ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।