‘ਆਪ’ ਹਲਕਾ ਉਮੀਦਵਾਰ ‘ਕਾਕਾ ਬਰਾੜ’ ਨੇ ਕੀਤਾ ਸੋਨੇ ਦਾ ਤਗਮਾ ਜਿੱਤਣ ਵਾਲੀ ਜਸ਼ਨਦੀਪ ਕੌਰ ਦਾ ਸਨਮਾਨ
ਸ਼੍ਰੀ ਮੁਕਤਸਰ ਸਾਹਿਬ, 30 ਦਸੰਬਰ ( ਮਨਪ੍ਰੀਤ ਮੋਨੂੰ ) ਬੀਤੇ ਦਿਨੀਂ ਕਿੱਕ ਬਾਕਸਿੰਗ ਸਪੋਰਟਸ ਐਸੋਸੀਏਸ਼ਨ ਮਹਾਂਰਾਸ਼ਟਰਾ ਵੱਲੋਂ ਕਰਵਾਈ ਗਈ ਵਾਕੋ ਇੰਡੀਆ ਕੈਡੀਟਸ ਅਤੇ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਪਿੰਡ ਸੰਗੂਧੋਣ ਦੀ ਖਿਡਾਰਨ ਜ਼ਸਨਦੀਪ ਕੌਰ ਨੇ ਸੋਨੇ ਦਾ ਮੈਡਲ ਹਾਸਲ ਕਰਨ ‘ਤੇ ਆਮ ਆਦਮੀ ਪਾਰਟੀ ਦੇ ਹਲਕਾ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਵੱਲੋਂ ਉਨ੍ਹਾਂ ਦੇ ਘਰ ਪਹੁੰਚਕੇ ਸਿਰੋਪਾਓ ਤੇ 5100 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕਰਕੇ ਪੂਰੇ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ |
ਇਸ ਮੌਕੇ ‘ਕਾਕਾ ਬਰਾੜ’ ਨੇ ਪਰਿਵਾਰ ਨੂੰ ਹਰ ਸਾਲ 11 ਹਜ਼ਾਰ ਰੁਪਏ ਦੀ ਮਦਦ ਦਾ ਵੀ ਭਰੋਸਾ ਦੁਆਇਆ | ਇਸ ਮੌਕੇ ਆਪਣੇ ਸੰਬੋਧਨ ‘ਚ ‘ਆਪ’ ਹਲਕਾ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਬੇਟੀ ਜਸ਼ਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਦੀ ਇਸ ਪ੍ਰਾਪਤੀ ਨੇ ਜਿੱਥੇ ਹੋਰਨਾਂ ਲੜਕੀਆਂ ਨੂੰ ਉਤਸ਼ਾਹਿਤ ਕੀਤਾ ਉੱਥੇ ਹੀ ਮਾਪਿਆਂ ਨੂੰ ਵੀ ਇੱਕ ਸੰਦੇਸ਼ ਪਹੁੰਚਾਇਆ ਕਿ ਬੇਟੀਆਂ ਨੂੰ ਅੰਦਰ ਛੁੱਪੀ ਕਲਾ ਨੂੰ ਨਿਖਾਰਨ ਦਾ ਮੌਕਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਖੇਡਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਨੌਜਵਾਨ ਗਰਾਊਾਡਾਂ ਤੋਂ ਦੂਰ ਹੋਕੇ ਨਸ਼ਿਆਂ ਵੱਲ ਵੱਧ ਰਹੇ ਹਨ | ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਾਵੇ ਤਾਂ ਕਿ ਨੌਜਵਾਨਾਂ ਨੂੰ ਮੁੜ ਤੋਂ ਗਰਾਊਾਡਾਂ ਨਾਲ ਜੋੜਿਆ ਜਾਵੇ |
ਉਨ੍ਹਾਂ ਜਸ਼ਨਦੀਪ ਕੌਰ ਦੇ ਪਰਿਵਾਰ ਨੂੰ ਜਿੱਥੇ ਅੱਜ 5100 ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਉੱਥੇ ਹੀ ਹਰ ਸਾਲ 11000 ਰੁਪਏ ਲਗਾਤਾਰ ਪੰਜ ਸਾਲ ਦੇਣ ਦਾ ਵਿਸ਼ਵਾਸ ਦੁਆਇਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਿਧਾਂਤ ‘ਤੇ ਚੱਲਦਿਆਂ ਉਕਤ ਕਾਰਜ ਕੀਤਾ ਗਿਆ ਹੈ ਕਿਉਂਕਿ ਪਾਰਟੀ ਦਾ ਮਕਸਦ ਹੀ ਹੈ ਅਜਿਹੇ ਬੱਚਿਆਂ ਨੂੰ ਉਪਰ ਤੱਕ ਲੈ ਜਾਇਆ ਜਾਵੇ | ਇਸ ਮੌਕੇ ਜਸ਼ਨਦੀਪ ਕੌਰ ਦੇ ਪਿਤਾ ਗੁਰਦੀਪ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਹਲਕਾ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਉਨ੍ਹਾਂ ਦੀ ਬੇਟੀ ਨੂੰ ਸਨਮਾਨ ਹੁੰਦਿਆਂ ਦੇਖ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ | ਉਨ੍ਹਾਂ ਪੂਰੇ ਪਰਿਵਾਰ ਨੇ ‘ਆਪ’ ਦਾ ਸਾਥ ਦੇਣ ਦਾ ਭਰੋਸਾ ਦੁਆਇਆ | ਇਸ ਮੌਕੇ ਪਾਰਟੀ ਦੇ ਟਕਸਾਲੀ ਆਗੂ ਬਲਕਾਰ ਸਿੰਘ ‘ਕਾਲਾ, ਲਾਡੀ ਹੇਅਰ, ਗੁਰਪਾਲ ਸਿੰਘ ਗਿੱਕ, ਸਾਹਿਲ ਕੁੱਬਾ, ਸ਼ਮਸੇਰ ਸਿੰਘ ਲੱਭੀ, ਗੁਰਬਚਨ ਸਿੰਘ, ਮੱਖਣ ਸਿੰਘ, ਗੁਰਸਿਮਰਨ ਸਿੰਘ ਬੌਬੀ, ਰਿੰਕੂ ਫੋਟੋਗ੍ਰਾਫਰ, ਸੂਬੇਦਾਰ ਗੁਰਦੇਵ ਸਿੰਘ, ਗੁਰਦੇਵ ਸਿੰਘ, ਮਿੱਠਾ ਸਿੰਘ, ਇਕੱਤਰ ਸਿੰਘ ਦਾਤਾ, ਗੁਰਪਿੰਦਰ ਸਿੰਘ ਆਦਿ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ