ਮੁਕਤੀਸਰ ਵੈੱਲਫੇਅਰ ਕਲੱਬ ਨੇ 150 ਵਾਹਨਾਂ ਤੇ ਰਿਫ਼ਲੈਕਟਰ ਲਗਾਏ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ
ਸ਼੍ਰੀ ਮੁਕਤਸਰ ਸਾਹਿਬ, 30 ਦਸੰਬਰ ( ਮਨਪ੍ਰੀਤ ਮੋਨੂੰ ) ਮੁਕਤੀਸਰ ਵੈੱਲਫੇਅਰ ਕਲੱਬ (ਰਜਿ.) ਨੈਸਨਲ ਐਵਾਰਡੀ ਸੰਸਥਾ ਵੱਲੋਂ ਜ਼ਿਲ੍ਹਾ ਟ੍ਰੈਫਿਕ ਪੁਲੀਸ ਦੇ ਸਹਿਯੋਗ ਨਾਲ ਡਾ ਕੇਹਰ ਸਿੰਘ ਚੌਕ ਵਿਖੇ ਇੰਸਪੈਕਟਰ ਬਿਸ਼ਨ ਲਾਲ ਜ਼ਿਲ੍ਹਾ ਟਰੈਫਿਕ ਇੰਚਾਰਜ ਦੀ ਅਗਵਾਈ ਹੇਠ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬਡਾ ਦੇ ਸਹਿਯੋਗ ਨਾਲ ਵੱਖ ਵੱਖ ਤਰ੍ਹਾਂ ਦੇ ਡੇਢ ਸੌ ਵਾਹਨਾਂ ਤੇ ਰਿਫ਼ਲੈਕਟਰ ਲਗਾਏ ਗਏ ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਏ ਜਸਪ੍ਰੀਤ ਸਿੰਘ ਛਾਬਡਾ ਨੇ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸੰਸਥਾ ਵੱਲੋਂ ਵਾਹਨਾਂ ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਡੇ ਵੱਲੋਂ ਦੱਸ ਹਜਾਰ ਵਾਹਨਾਂ ਤੇ ਰਿਫਲੈਕਟਰ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ
ਇਸ ਦੌਰਾਨ ਜ਼ਿਲਾ ਟ੍ਰੈਫਿਕ ਇੰਚਾਰਜ ਬਿਸ਼ਨ ਲਾਲ ਨੇ ਕਿਹਾ ਕਿ ਧੁੰਦ ਸਮੇਂ ਦੌਰਾਨ ਸੜਕੀ ਹਾਦਸਿਆਂ ਨੂੰ ਰੋਕਣ ਲਈ ਹਰੇਕ ਵਾਹਨਾਂ ਤੇ ਰਿਫਲੈਕਟਰ ਲੱਗਿਆ ਹੋਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਾਹਨਾਂ ਤੇ ਰਿਫਲੈਕਟਰ ਨਹੀਂ ਲੱਗੇ ਹੋਏ ਅੱਜ ਸੰਸਥਾ ਅਤੇ ਪੰਜਾਬ ਪੁਲਸ ਦੇ ਸਹਿਯੋਗ ਨਾਲ ਉਨ੍ਹਾਂ ਵਾਹਨਾਂ ਤੇ ਰਿਫਲੈਕਟਰ ਲਗਾਏ ਜਾ ਰਹੇ ਹਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਿਫਲੈਕਟਰ ਬਹੁਤ ਸਸਤੇ ਹਨ ਲੋਕਾਂ ਨੂੰ ਵੀ ਖ਼ੁਦ ਰਿਫਲੈਕਟਰ ਤਿਆਰ ਕਰਕੇ ਆਪਣੇ ਵਾਹਨਾਂ ਤੇ ਲਗਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਣਾ ਚਾਹੀਦਾ ਹੈ ਇਸ ਮੌਕੇ ਤੇ ਨਵਜੀਤ ਸਿੰਘ , ਜਸਵੰਤ ਸਿੰਘ, ਏ.ਐਸ.ਆਈ ਮੁਕੰਦ ਸਿੰਘ, ਏ.ਐਸ.ਆਈ ਜਗਸੀਰ ਸਿੰਘ, ਏ.ਐਸ.ਆਈ ਭਰਪੂਰ ਸਿੰਘ, ਏ.ਐਸ.ਆਈ ਸੁਖਦੇਵ ਸਿੰਘ ਆਦਿ ਹਾਜ਼ਰ ਸਨ