ਕਬਜ਼ਾ ਕਰਨ ਦੀ ਨੀਅਤ ਨਾਲ ਨਗਰ ਕੋਸਲ ਦੀ ਜਗ੍ਹਾ ‘ਤੇ ਲਗਾਏ ਪਾਇਪ ਅਤੇ ਸੰਗਲ, ਨਗਰ ਕੋਸਲ ਦੇ ਕਰਮਚਾਰੀਆਂ ਨੇ ਟ੍ਰੈਫਿਕ ਪੁਲਿਸ ਦੀ ਹਾਜ਼ਰੀ ‘ਚ ਪੁੱਟੇ
ਸ਼੍ਰੀ ਮੁਕਤਸਰ ਸਾਹਿਬ, 30 ਦਸੰਬਰ ( ਮਨਪ੍ਰੀਤ ਮੋਨੂੰ ) ਵੇਸੇ ਤਾਂ ਅਕਸਰ ਹੀ ਦੇਖਣ ਅਤੇ ਸੁਨਣ ਨੂੰ ਮਿਲਦਾ ਹੈ ਕਿ ਸਰਕਾਰ ਜਾਂ ਮਹਿਕਮੇ ਦੀ ਜਗ੍ਹਾ ‘ਤੇ ਕਬਜ਼ੇ ਆਮ ਲੋਕਾਂ ਵੱਲੋ ਕਰ ਲਏ ਜਾਂਦੇ ਹਨ |
ਪਹਿਲ੍ਹਾਂ ਤਾਂ ਕਬਜ਼ਾਧਾਰੀਆ ਵੱਲੋ ਉਕਤ ਜਗ੍ਹਾ ‘ਤੇ ਕੋਈ ਘੱਟ ਕੀਮਤ ਵਾਲੀ ਵਸਤੂ ਆਦਿ ਰੱਖ ਦਿੱਤੀ ਜਾਂਦੀ ਹੈ, ਜੇਕਰ ਕਿਸੇ ਮਹਿਕਮੇ ਨੂੰ ਸਮਾਂ ਰਹਿੰਦੇ ਪਤਾ ਲੱਗ ਜਾਵੇ ਤਾਂ ਤੁਰੰਤ ਹੀ ਉਕਤ ਮਹਿਕਮੇ ਦੇ ਕਰਮਚਾਰੀ ਉਕਤ ਜਗ੍ਹਾ ‘ਤੇ ਨਜ਼ਾਇਜ ਕਬਜ਼ਾ ਛੁਡਾਉਣ ਲਈ ਪਹੁੰਚ ਜਾਂਦੇ ਹਨ ਅਤੇ ਕਈ ਵਾਰ ਬਜ਼ਾਰਾਂ ‘ਚ ਵੀ ਦੇਖਣ ਨੂੰ ਮਿਲਦਾ ਹੈ ਕਿ ਦੁਕਾਨ ਮਾਲਕ ਆਪਣੀ ਦੁਕਾਨਾਂ ਦੇ ਬਾਹਰ ਕਈ ਫੁੱਟ ਜਗ੍ਹਾ ਘੇਰ ਲੈਦੇ ਹਨ ਜਿਸ ਕਾਰਨ ਟ੍ਰੈਫਿਕ ਪੁਲਿਸ ਲਈ ਉਕਤ ਦੁਕਾਨ ਮਾਲਕ ਸਿਰਦਰਦੀ ਬਣਦੇ ਰਹਿੰਦੇ ਹਨ | ਕਈ ਮੀਡੀਆ ਕਰਮੀਆ ਨੂੰ ਇਸ ਸਬੰਧੀ ਭਣਕ ਲੱਗਦੇ ਹੀ ਟੈਫਿਕ ਪੁਲਿਸ ਨੂੰ ਬਦਨਾਮ ਕਰਨ ‘ਚ ਕੋਈ ਕਸਰ ਨਹੀ ਛੱਡਦੇ ਹਾਲਾਂਕਿ ਕਸੂਰ ਸਾਰਾ ਕਬਜ਼ਾਧਾਰੀਆ ਦਾ ਹੁੰਦਾ ਹੈ |
ਇਸੇ ਲੜ੍ਹੀ ਤਹਿਤ ਸ਼ਹਿਰ ਦੇ ਕੋਟਕਪੂਰਾ ਰੋਡ ‘ਤੇ ਸਵ: ਪ੍ਰੋਫੈਸਰ ਗੁਰਦੀਪ ਸਿੰਘ ਦੇ ਪਰਿਵਾਰਕ ਮੈਬਰਾਂ ਵੱਲੋ ਨਗਰ ਕੋਸਲ ਦੀ ਜਗ੍ਹਾ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਪਣੇ ਘਰ ਦੇ ਬਾਹਰ ਮੇਨ ਰੋਡ ‘ਤੇ ਕਈ ਫੁੱਟ ਜਗ੍ਹਾ ਘੇਰ ਕੇ ਪਾਇਪ ਅਤੇ ਸੰਗਲ ਆਦਿ ਲਗਾ ਦਿੱਤੇ ਸਨ | ਉਕਤ ਰੋਡ ‘ਤੇ ਮੇਨ ਰੋਡ ਰੋਡ ਹੋਣ ਕਾਰਨ ਟ੍ਰੈਫਿਕ ਸਮੱਸਿਆ ਆਮ ਹੀ ਰਹਿੰਦੀ ਹੈ ਅਤੇ ਕਈ ਅਜਿਹੇ ਵਿਅਕਤੀ ਅਜਿਹਾ ਕਰਕੇ ਟ੍ਰੈਫਿਕ ਦੀ ਸਮੱਸਿਆ ਨੂੰ ਹੋਰ ਵਧਾ ਦਿੰਦੇ ਹਨ | ਇਸ ਸਬੰਧੀ ਭਣਕ ਲੱਗਦੇ ਹੀ ਨਗਰ ਕੋਸਲ ਦੇ ਕਰਮਚਾਰੀ ਤੁਰੰਤ ਮੋਕੇ ‘ਤੇ ਪਹੁੰਚ ਕੇ ਟ੍ਰੈਫਿਕ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੋਕੇ ‘ਤੇ ਪਹੁੰਚੇ ਟ੍ਰੈਫਿਕ ਅਧਿਕਾਰੀ ਦੀ ਹਾਜ਼ਰੀ ‘ਚ ਨਗਰ ਕੋਸਲ ਦੇ ਕਰਮਚਾਰੀਆ ਨੇ ਉਕਤ ਵਿਅਕਤੀ ਵੱਲੋ ਲਗਾਏ ਪਾਇਪ ਅਤੇ ਸੰਗਲ ਅਦਿ ਪੁੱਟ ਦਿੱਤੇ ਗਏ |
ਜਦ ਇਸ ਮੋਕੇ ‘ਤੇ ਪਹੁੰਚੇ ਨਗਰ ਕੋਸਲ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਲੋ ਉਕਤ ਵਿਅਕਤੀ ਦੇ ਘਰ ਦੇ ਬਾਹਰ ਜਾ ਕੇ ਮੋਕਾ ਦੇਖ ਕੇ ਕਬਜ਼ਾਧਾਰੀ ਨੂੰ ਸੰਗਲ ਅਤੇ ਪਾਇਪਾਂ ਪੁੱਟਣ ਲਈ ਗੱਲਬਾਤ ਕਰਨ ਲਈ ਕਈ ਵਾਰ ਫੋਨ ਮਿਲਾਇਆ ਪਰ ਉਕਤ ਵਿਅਕਤੀ ਨੇ ਫੋਨ ਚੁੱਕਣਾ ਜਰੂਰੀ ਨਹੀ ਸਮਝਿਆ, ਜਿਸ ਕਾਰਨ ਟ੍ਰੈਫਿਕ ਅਧਿਕਾਰੀ ਨੂੰ ਇਸ ਸਬੰਧੀ ਸੂਚਨਾਂ ਦਿੱਤੀ ਅਤੇ ਉਕਤ ਅਧਿਕਾਰੀ ਦੀ ਹਾਜ਼ਰੀ ‘ਚ ਕਬਜ਼ਾਧਾਰੀ ਵੱਲੋ ਲਗਾਏ ਸੰਗਲ ਅਤੇ ਪਾਇਪਾਂ ਪੁੱਟ ਦਿੱਤੀਆ ਗਈਆ ਹਨ |