HealthPunjab News
Patiala News : ਥਾਪਰ ਇੰਸਟੀਚਿਊਟ ਬਣਿਆ ਕਰੋਨਾ ਦਾ ਨਵਾਂ ਗੜ੍ਹ: ਤਿੰਨ ਦਿਨਾਂ ’ਚ 27 ਵਿਦਿਆਰਥੀ ਪਾਜ਼ੇਟਿਵ, ਸੈਂਕੜੇ ਰਿਪੋਰਟਾਂ ਦੀ ਉਡੀਕ
Patiala News : ਇਥੇ ਸਥਿਤ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 12 ਵਿਦਿਆਰਥੀ ਕਰੋਨਾ ਪਾਜ਼ੇਟਿਵ ਨਿਕਲੇ, ਜਦੋਂ ਕਿ ਸੈਂਕੜੇ ਵਿਦਿਆਰਥੀਆਂ ਦੀਆਂ ਰਿਪੋਰਟਾਂ ਦਾ ਹਾਲੇ ਇੰਤਜ਼ਾਰ ਹੈ। ਇਸ ਨਾਲ ਸੰਸਥਾ ਦੇ 27 ਵਿਦਿਆਰਥੀ ਪਿਛਲੇ ਤਿੰਨ ਦਿਨਾਂ ਵਿੱਚ ਕਰੋਨਾ ਪਾਜ਼ੇਟਿਵ ਨਿਕਲੇ ਚੁੱਕੇ ਹਨ। ਇਸ ਤੋਂ ਬਾਅਦ, ਹੋਸਟਲ ਜੇ ਨੂੰ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸਿਹਤ ਵਿਭਾਗ ਯੂਨੀਵਰਸਿਟੀ ਕੈਂਪਸ ਵਿੱਚ ਵਿਆਪਕ ਜਾਂਚ ਕਰੇਗਾ। ਇਸ ਦੌਰਾਨ ਸਿਹਤ ਵਿਭਾਗ ਨੇ ਨਵੇਂ ਸਟ੍ਰੇਨ ਦਾ ਪਤਾ ਲਗਾਉਣ ਲਈ ਪਾਜ਼ੇਟਿਵ ਵਿਦਿਆਰਥੀਆਂ ਦੇ ਸੈਂਪਲ ਪਹਿਲਾਂ ਹੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਜੀਨੋਮ ਸੀਕਵੈਂਸਿੰਗ ਲੈਬ ਵਿੱਚ ਭੇਜ ਦਿੱਤੇ ਹਨ।