google.com, pub-8820697765424761, DIRECT, f08c47fec0942fa0
Trending

2022 Horoscope : ਰਾਸ਼ੀ ਦੇ ਹਿਸਾਬ ਨਾਲ ਜਾਣੋ ਨਵੇਂ ਸਾਲ ’ਚ ਕੀ ਕਰੀਏ ਤੇ ਕੀ ਨਾ ਕਰੀਏ, ਜ਼ਿਆਦਾਤਰ ਕੰਮ ਦੇ ਸਿਲਸਿਲੇ ‘ਚ ਹੋ ਸਕਦੈ ਬਦਲਾਅ

Horoscope

2022 Horoscope Do’s Don’ts : ਕੁਝ ਹੀ ਘੰਟਿਆਂ ਬਾਅਦ ਨਵਾਂ ਸਾਲ ਲੱਗ ਜਾਵੇਗਾ। ਨਵੇਂ ਸਾਲ ਤੋਂ ਸਾਰੇ ਨਵੀਂ ਸ਼ੁਰੂਆਤ ਕਰਨੀ ਚਾਹੁੰਦੇ ਹਨ। ਜੋਤਿਸ਼ ਵਿਗਿਆਨ ’ਚ ਗ੍ਰਹਿਆਂ ਦੀ ਦਸ਼ਾ ਦਾ ਅਧਿਐਨ ਕਰਕੇ ਦੱਸਿਆ ਜਾਂਦਾ ਹੈ ਕਿ ਆਉਣ ਵਾਲਾ ਸਮਾਂ ਕਿਹੋ-ਜਿਹਾ ਰਹੇਗਾ। ਇਹ ਅਸੀਂ ਦੱਸ ਰਹੇ ਹਾਂ ਕਿ ਨਵੇਂ ਸਾਲ ’ਚ ਰਾਸ਼ੀ ਦੇ ਹਿਸਾਬ ਨਾਲ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਸਾਲ 2022 ਨੂੰ ਲੈ ਕੇ ਜੋਤਿਸ਼ ਕਹਿੰਦਾ ਹੈ ਕਿ ਜ਼ਿਆਦਾਤਰ ਲੋਕਾਂ ਲਈ ਕੰਮ ਦੇ ਸਿਲਸਿਲੇ ’ਚ ਸਥਾਨ ਪਰਿਵਰਤਨ ਹੋ ਸਕਦਾ ਹੈ। ਖ਼ਰਚਿਆਂ ਦਾ ਬੋਝ ਪੈ ਸਕਦਾ ਹੈ ਅਤੇ ਨਵੀਂਆਂ ਜ਼ਿੰਮੇਵਾਰੀਆਂ ਆ ਸਕਦੀਆਂ ਹਨ। ਕਰੀਅਰ ਦੇ ਮਾਮਲੇ ’ਚ ਕੋਈ ਅਜਿਹਾ ਬਦਲਾਅ ਹੋ ਸਕਦਾ ਹੈ, ਜਿਸਦਾ ਤੁਸੀਂ ਹਮੇਸ਼ਾ ਇੰਤਜ਼ਾਰ ਕੀਤਾ ਹੈ।

ਇਥੇ ਜਾਣੋ ਨਵੇਂ ਸਾਲ ’ਚ ਕੀ ਕਰੀਏ ਤੇ ਕੀ ਨਾ ਕਰੀਏ…

ਮੇਖ (ARIES): ਹਰ ਮੰਗਲਵਾਰ ਨੂੰ ਹਨੂੰਮਾਨ ਜੀ ਨੂੰ ਬੂੰਦੀ ਦਾ ਭੋਗ ਲਗਾਓ। ਆਪਣੇ ਅਹੰਕਾਰ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ।

ਬ੍ਰਿਖ (TAURIS): ਖ਼ਰਚਿਆਂ ’ਤੇ ਕੰਟਰੋਲ ਰੱਖੋ। ਭਾਵਨਾਵਾਂ ’ਚ ਬਹਿ ਕੇ ਕੋਈ ਵੀ ਫ਼ੈਸਲਾ ਨਾ ਲਓ।

ਮਿਥੁਨ (Gemini) : ਆਪਣੀ ਮਿਹਨਤ ’ਤੇ ਭਰੋਸਾ ਰੱਖੋ। ਸਿਹਤ ਨਾਲ ਜੁਡ਼ਿਆ ਕੋਈ ਵੀ ਜੋਖ਼ਮ ਨਾ ਲਓ।

ਕਰਕ (Cancer) : ਗ਼ੈਰ-ਜ਼ਰੂਰੀ ਖ਼ਰਚਿਆਂ ਤੋਂ ਬਚੋ। ਕਿਸੇ ਵੀ ਮਾਮਲੇ ’ਚ ਲਾਪਰਵਾਹੀ ਨਾ ਵਰਤੋ।

ਸਿੰਘ (Leo) : ਗੁੱਸੇ ’ਤੇ ਕੰਟਰੋਲ ਰੱਖੋ ਅਤੇ ਉਸਨੂੰ ਆਪਣੇ ਰਾਸਤੇ ’ਚ ਮੁਸ਼ਕਲ ਨਾ ਬਣਨ ਦਿਓ। ਪਰਿਵਾਰ ਦੀ ਸਲਾਹ ਤੋਂ ਬਿਨਾਂ ਨਿਵੇਸ਼ ਨਾ ਕਰੋ।

ਕੰਨਿਆ (VIRGO) : ਨਕਾਰਾਤਮਕ ਸੋਚ ਵਾਲੇ ਲੋਕਾਂ ਤੋਂ ਦੂਰ ਰਹੋ। ਆਪਣੇ ਕਿਸੇ ਵੀ ਕੰਮ ਨੂੰ ਕੱਲ੍ਹ ਲਈ ਟਾਲੋ ਨਾ।

ਤੁਲਾ (LIBRA) : ਸਵੇਰੇ ਨਿਯਮਿਤ ਰੂਪ ਨਾਲ ਸੂਰਜ ਨਮਸਕਾਰ ਕਰੋ। ਪੈਸਿਆਂ ਦੇ ਮਾਮਲੇ ’ਚ ਕਿਸੇ ’ਤੇ ਭਰੋਸਾ ਨਾ ਕਰੋ।

ਬ੍ਰਿਸ਼ਚਕ (SCORPIO) : ਸਵੇਰੇ ਸੂਰਜ ਨੂੰ ਅਰਘ ਦਿਓ। ਪੈਸਿਆਂ ਦੇ ਪਿੱਛੇ ਨਹੀਂ ਬਲਕਿ ਆਰਾਮ ਦੇ ਪਿੱਛੇ ਭੱਜੋ।

ਧਨੂ (Sagittarius) : ਦੂਸਰਿਆਂ ਦੀ ਗੱਲਾਂ ’ਤੇ ਜ਼ਿਆਦਾ ਵਿਸ਼ਵਾਸ ਨਾ ਕਰੋ। ਤੇਲ ਤੇ ਮਸਾਲੇ ਵਾਲੇ ਭੋਜਨ ਤੋਂ ਦੂਰ ਰਹੋ।

(CAPRICORN) : ਸਫ਼ਲਤਾ ਪ੍ਰਾਪਤ ਕਰਨ ਲਈ ਮਿਹਨਤ ਕਰਨ ਤੋਂ ਨਾ ਡਰੋ। ਆਪਣੇ ਜੀਵਨਸਾਥੀ ਦੇ ਭਰੋਸੇ ਨੂੰ ਭੰਗ ਨਾ ਕਰੋ।

ਕੁੰਭ (AQUARIUS) : ਇਸ ਸਾਲ ਘੱਟ ਤੋਂ ਘੱਟ ਇਕ ਵਾਰ ਸ਼ਨੀ ਮੰਦਿਰ ਦੇ ਦਰਸ਼ਨ ਜ਼ਰੂਰ ਕਰੋ। ਅਪਸ਼ਬਦਾਂ ਦੇ ਪ੍ਰਯੋਗ ਤੋਂ ਬਚੋ।

ਮੀਨ (PISCES) : ਮਾਤਾ-ਪਿਤਾ ਦਾ ਸਨਮਾਨ ਕਰੋ। ਜਲਦਬਾਜ਼ੀ ’ਚ ਕੋਈ ਫ਼ੈਸਲਾ ਨਾ ਲਓ।

Related Articles

Leave a Reply

Your email address will not be published. Required fields are marked *

Back to top button