google.com, pub-8820697765424761, DIRECT, f08c47fec0942fa0
Punjab News

Bathinda ਜੇਲ੍ਹ ’ਚ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਰਾਜਵੀਰ ਨੇ ਸੀਆਰਪੀਐੱਫ ਜਵਾਨਾਂ ’ਤੇ ਹਮਲਾ ਕੀਤਾ

News

ਕੇਂਦਰੀ ਜੇਲ੍ਹ ’ਚ ਗੈਂਗਸਟਰਾਂ ਵੱਲੋਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਸੀਆਰਪੀਐੱਫ਼ ਦੇ ਜਵਾਨਾਂ ’ਤੇ ਹਮਲਾ ਕਰ ਦਿੱਤਾ। ਇਸ ਸਬੰਧ ’ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਚਿਨਮੀਤ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਜੇਲ੍ਹ ਮੈਨੂਅਲ ਐਕਟ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਥਾਣਾ ਕੈਂਟ ਵਿੱਚ ਪਰਚਾ ਦਰਜ ਕਰ ਲਿਆ ਹੈ। ਹਮਲਾ ਕਰਨ ਵਾਲਿਆਂ ’ਚ ਸ਼ਾਮਲ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਰਾਜਵੀਰ ਸਿੰਘ ਤੋਂ ਇਲਾਵਾ ਹਵਾਲਾਤੀ ਕਰਮਜੀਤ ਸਿੰਘ ਖ਼ਿਲਾਫ਼ ਧਾਰਾ 353, 186 ਅਤੇ ਸੈਕਸ਼ਨ 52 ਜੇਲ੍ਹ ਮੈਨੂਆਲ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਮਲੇ ਦਾ ਆਧਾਰ ਬਹਿਸਬਾਜ਼ੀ ਦੱਸਿਆ ਗਿਆ ਹੈ। ਡਿਊਟੀ ’ਤੇ ਹਾਜ਼ਰ ਹੋਰ ਕਰਮਚਾਰੀਆਂ ਨੇ ਗੈਂਗਸਟਰਾਂ ਨੂੰ ਕਾਬੂ ਕਰਕੇ ਬੈਰਕਾਂ ਵਿੱਚ ਬੰਦ ਕੀਤਾ। ਗੈਂਗਸਟਰ ਦਿਲਪ੍ਰੀਤ ਬਾਬਾ ਨੇ ਨਾਮਵਰ ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਫ਼ਾਇਰਿੰਗ ਕੀਤੀ ਸੀ।

Related Articles

Leave a Reply

Your email address will not be published. Required fields are marked *

Back to top button