google.com, pub-8820697765424761, DIRECT, f08c47fec0942fa0
Crime NewsMuktsar News

ਸੇਵਾ ਮੁਕਤ ਵਿਜੀਲੈਂਸ ਇੰਸਪੈਕਟਰ ਨਾਲ ਰਿਸ਼ਤੇਦਾਰ ਨੇ ਮਾਰੀ 35 ਲੱਖ ਦੀ ਠੱਗੀ, ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ

Muktsar News

ਵਿਜੀਲੈਂਸ ਬਿਊਰੋ ਦੇ ਸੇਵਾ ਮੁਕਤ ਇੰਸਪੈਕਟਰ ਤੇਜਿੰਦਰਪਾਲ ਸਿੰਘ ਦੇ ਨਾਲ ਉਸਦੇ ਹੀ ਰਿਸ਼ਤੇਦਾਰ ਵੱਲੋਂ 35 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਸਿਟੀ ਮੁਕਤਸਰ ਪੁਲਿਸ ਨੇ ਐਸਬੀਆਈ ਦੇ ਮੈਨੇਜਰ ਸਮੇਤ ਸੱਤ ਲੋਕਾਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਤੇਜਿੰਦਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਐਸਐਸਪੀ ਸਰਬਜੀਤ ਸਿੰਘ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 14 ਅਕਤੂਬਰ 2020 ਨੂੰ ਉਸਦੀ ਪਤਨੀ ਦਲਜੀਤ ਕੌਰ ਕੋਰੋਨਾ ਦੀ ਬਿਮਾਰੀ ਤੋਂ ਪੀੜ੍ਹਤ ਹੋ ਗਈ ਸੀ। ਉਸਨੇ ਦੱਸਿਆ ਕਿ 18 ਅਕਤੂਬਰ 2020 ਨੂੰ ਉਸਦੀ ਸਾਲੇਹਾਰ ਹਰਮਿੰਦਰ ਕੌਰ ਅਤੇ ਉਨ੍ਹਾਂ ਦੇ ਬੱਚੇ ਉਸਦੀ ਪਤਨੀ ਨੂੰ ਇਲਾਜ ਵਾਸਤੇ ਲੁਧਿਆਣੇ ਲੈ ਗਏ ਪਰ ਕਰੀਬ ਡੇਢ ਮਹੀਨੇ ਦੇ ਬਾਅਦ ਇਕ ਨਵੰਬਰ ਨੂੰ ਉਸਦੀ ਪਤਨੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਸਦੀ ਸਾਲੇਹਾਰ ਉਸਦੀ ਪਤਨੀ ਨੂੰ ਨਾਲ ਲਿਜਾਣ ਸਮੇਂ ਇੱਥੇ 2 ਲੱਖ ਰੁਪਏ ਨਕਦ ਅਤੇ 20 ਤੋਲੇ ਸੋਨਾ ਘਰ ’ਚੋਂ ਲੈ ਗਏ। ਉੱਥੇ ਬਾਅਦ ’ਚ ਉਨ੍ਹਾਂ ਨੇ ਧੋਖੇ ਨਾਲ ਉਸਦੀ ਸਵਰਗਵਾਸੀ ਪਤਨੀ ਦਲਜੀਤ ਕੌਰ ਦੀ ਨੋਮੀਨੇਸ਼ਨ ਬਦਲ ਕੇ 23 ਲੱਖ 38 ਹਜ਼ਾਰ ਰੁਪਏ ਦੀਆਂ ਵੱਖ ਵੱਖ ਬੈਂਕਾਂ ਦੀਆਂ ਐਫਡੀਆਰਜ਼ ਵੀ ਕੈਸ਼ ਕਰਵਾ ਲਈਆਂ। ਇਸ ਤਰ੍ਹਾਂ ਕਰਕੇ ਉਨ੍ਹਾਂ ਨਾਲ ਕਰੀਬ 35 ਲੱਖ ਰੁਪਏ ਦੀ ਠੱਗੀ ਮਾਰੀ। ਪੁਲਿਸ ਨੇ ਇਸ ਮਾਮਲੇ ’ਚ ਪੜਤਾਲ ਉਪਰੰਤ ਜ਼ਿਲ੍ਹਾ ਅਟਾਰਨੀ ਦੀ ਰਾਇ ਲੈੈਣ ਤੋਂ ਬਾਅਦ ਸੱਤ ਲੋਕਾਂ ਸਟੇਟ ਐਸਬੀਆਈ ਦੀ ਮੁਕਤਸਰ ਸ਼ਾਖਾ ਦੇ ਚੀਫ਼ ਮੈਨੇਜ਼ਰ ਰਾਜ ਕੁਮਾਰ ਗੋਇਲ, ਸਾਲੇਹਾਰ ਹਰਮਿੰਦਰ ਕੌਰ, ਸਾਲੇਹਾਰ ਦੀ ਬੇਟੀ ਅਰਸ਼ਦੀਪ ਕੌਰ ਤੇ ਲੜਕਾ ਹਰਕੰਵਲਪ੍ਰੀਤ ਸਿੰਘ ਨਿਵਾਸੀ ਪਿੰਡ ਔੜ, ਰਮਿੰਦਰ ਸਿੰਘ ਨਿਵਾਸੀ ਪਿੰਡ ਨਵਾਂ ਸ਼ਹਿਰ, ਹਰਪ੍ਰੀਤ ਸਿੰਘ ਨਿਵਾਸੀ ਧਰਮਕੋਟ ਅਤੇ ਜਗਦੀਪ ਸਿੰਘ ਨਿਵਾਸੀ ਪਿੰਡ ਰਾਹੋਂ ਦੇ ਖਿਲਾਫ਼ ਧੋਖਾਧੜੀ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲ ਦਰਜ਼ ਕਰ ਲਿਆ। ਜਦਕਿ ਗ੍ਰਿਫ਼ਤਾਰ ਅਜੇ ਬਾਕੀ ਹੈ।

Related Articles

Leave a Reply

Your email address will not be published. Required fields are marked *

Back to top button