ਸੈਨੇਟਰ ਕਪਿਲ ਸ਼ਰਮਾਂ ਵੱਲੋ ਪਹਿਲੀ ਮੀਟਿੰਗ ‘ਚ ਹੀ ਚੁੱਕਿਆ ਰਿਜ਼ਨਲ ਸੈਂਟਰ ਦਾ ਮੁੱਦਾ
ਸ਼੍ਰੀ ਮੁਕਤਸਰ ਸਾਹਿਬ, 10 ਜਨਵਰੀ ( ਮਨਪ੍ਰੀਤ ਮੋਨੂੰ ) – ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਪਹਿਲੀ ਸੈਨੇਟ ਮੀਟਿੰਗ ਵਿਚ ਹੀ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦਾ ਮੁੱਦਾ ਗਰਮਾਇਆ ਦੋ ਸਾਲਾਂ ਬਾਅਦ ਹੋਈ ਸੈਨੇਟ ਮੀਟਿੰਗ ਵਿੱਚ ਸੈਨੇਟਰ ਕਪਿਲ ਸ਼ਰਮਾ ਵੱਲੋਂ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੀ ਤਰਸਯੋਗ ਹਾਲਤ ਬਾਰੇ ਸਾਰੇ ਹਾਊਸ ਨੂੰ ਜਾਣਕਾਰੀ ਦਿੰਦਿਆ
ਉਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਲਗਪਗ ਪਿਛਲੇ ਤਕਰੀਬਨ ਪੱਚੀ ਸਾਲਾਂ ਤੋਂ ਇਹ ਰਿਜਨਲ ਸੈਂਟਰ ਕਿਰਾਏ ਦੀ ਬਿਲਡਿੰਗ ਵਿਚ ਚੱਲ ਰਿਹਾ ਹੈ ਅਤੇ ਉਹ ਬਿਲਡਿੰਗ ਜੋ ਅਣਸੇਫ ਹੋ ਚੁੱਕੀ ਹੈ | ਬਿਲਡਿੰਗ ਦੀ ਪਹਿਲੀ ਮੰਜਿਲ ਤੇ ਬਣੇ ਕਮਰਿਆਂ ਦੀਆਂ ਛੱਤਾਂ ਵੀ ਟੀਨ ਦੀਆਂ ਹਨ ਅਤੇ ਜਿਸ ਵਿੱਚ ਵਿਦਿਆਰਥੀ ਸੁਖਾਵੇਂ ਮਾਹੌਲ ਵਿੱਚ ਪੜਾਈ ਨਹੀਂ ਕਰ ਸਕਦੇ | ਕਪਿਲ ਸ਼ਰਮਾ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਰਿਜਨਲ ਸੈਂਟਰ ਲਈ ਪੰਜ ਕਿੱਲੇ ਜ਼ਮੀਨ ਦੇ ਦਿੱਤੀ ਹੈ ਅਤੇ ਇਸ ਦੀ ਚਾਰਦੀਵਾਰੀ ਵੀ ਹੋ ਚੁੱਕੀ ਹੈ ਪਰ ਫਿਰ ਵੀ ਬੜੇ ਲੰਬੇ ਸਮੇਂ ਤੋਂ ਇਸ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਨਹੀਂ ਸ਼ੁਰੂ ਹੋਇਆ | ਵੀਸੀ ਸਾਹਿਬ ਨੂੰ ਖ਼ੁਦ ਇੱਕ ਵਾਰ ਆ ਕੇ ਇਸ ਰੀਜਨਲ ਸੈਂਟਰ ਦਾ ਦੌਰਾ ਕਰਨ ਦੀ ਅਪੀਲ ਕੀਤੀ ਤਾਂ ਜੋ ਉਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਰਿਜਨਲ ਸੈਂਟਰ ਕਿਹੜੇ ਹਾਲਾਤਾਂ ਵਿਚ ਚੱਲ ਰਿਹਾ ਹੈ |
ਕਪਿਲ ਸ਼ਰਮਾ ਨੇ ਜਾਣਕਾਰੀ ਦਿੰਦਿਆ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਇਸ ਰਿਜਨਲ ਸੈਂਟਰ ਦੇ ਲਈ ਦੱਸ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ ਅਤੇ ਸ਼ਹਿਰ ਦੇ ਬਹੁਤ ਸਾਰੇ ਦਾਨੀ ਸੱਜਣਾ ਵੱਲੋਂ ਵੀ ਰਿਜਨਲ ਸੈਂਟਰ ਦੀ ਬਿਲਡਿੰਗ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਨੂੰ ਇਸ ਸਬੰਧੀ ਸਾਰੀਆਂ ਫਾਈਲਾਂ ਪਾਸ ਕਰਕੇ ਅਤੇ ਇਸ ਸੰਬੰਧੀ ਗਰਾਂਟ ਰਿਲੀਜ ਕਰਨੀ ਬਣਦੀ ਹੈ | ਇਸ ਦੋਰਾਨ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਰਾਜ ਕੁਮਾਰ ਜੀ ਵੱਲੋਂ ਰਿਜਨਲ ਸੈਂਟਰ ਦਾ ਦੌਰਾ ਕਰਨ ਦੀ ਗੱਲ ਮੰਨੀ ਗਈ ਅਤੇ ਇਸ ਤੋਂ ਇਲਾਵਾ ਹੋਰ ਵੀ ਸੈਨੇਟਰਾਂ, ਜਿਨਾਂ ਵਿਚ ਸ੍ਰੀ ਜਤਿੰਦਰ ਗਰੋਵਰ, ਸ੍ਰੀ ਸੰਦੀਪ ਕਟਾਰੀਆ ਜੀ, ਸ੍ਰੀ ਜਗਵੰਤ ਜੀ ਅਤੇ ਸੰਘਾ ਸਾਹਿਬ ਆਦਿ ਸੈਨੇਟਰਾਂ ਨੇ ਵੀ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਨੂੰ ਬੜੀ ਗਰਮਜੋਸ਼ੀ ਦੇ ਨਾਲ ਉਠਾਇਆ ਅਤੇ ਇਸ ਨੂੰ ਜਲਦ ਤੋਂ ਜਲਦ ਬਣਾਉਣ ਦੀ ਹਮਾਇਤ ਕੀਤੀ |