ਮੇਲਾ ਮਾਘੀ ਦੌਰਾਨ ਟ੍ਰੈਫਿਕ ਰੂਟਾਂ ਸਬੰਧੀ ਟਰੈਫਿਕ ਪੁਲੀਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਪਲੈਨ ਜਾਰੀ
ਸ਼੍ਰੀ ਮੁਕਤਸਰ ਸਾਹਿਬ, 10 ਜਨਵਰੀ ( ਮਨਪ੍ਰੀਤ ਮੋਨੂੰ ) – ਮਾਣਯੋਗ ਐੱਸ ਐੱਸ ਪੀ ਸਰਦਾਰ ਸਰਬਜੀਤ ਸਿੰਘ ਪੀ ਪੀ ਐੱਸ ਜੀ ਦੇ ਦਿਸ਼ਾ ਨਿਰਦੇਸ਼ ਤੇ ਜਲਿਾ ਟ੍ਰੈਫਿਕ ਪੁਲਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਨੈਸਨਲ ਐਵਾਰਡੀ ਸੰਸਥਾ ਵੱਲੋਂ ਮੇਲਾ ਮਾਘੀ ਦੌਰਾਨ ਦੂਰੋਂ ਦੂਰੋਂ ਆਉਣ ਵਾਲੀ ਸੰਗਤਾਂ ਲਈ ਟਰੈਫਿਕ ਸਮੱਸਿਆ ਨੂੰ ਖਤਮ ਕਰਨ ਲਈ ਟਰੈਫਿਕ ਰੂਟ ਪਲਾਨ ਕੀਤਾ ਗਿਆ ਹੈ ਬੀਤੇ ਦਿਨ ਟ੍ਰੈਫਿਕ ਪੁਲਿਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਨੇ ਟਿਊਬ ਬਲਿਊ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਲਗਾਏ ਜਾਣ ਵਾਲ਼ੇ ਫਲੈਕਸ ਬੋਰਡ ਜਾਰੀ ਕੀਤੇ ਇਨ੍ਹਾਂ ਫਲੈਕਸਾਂ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਸ਼ਹਿਰ ਨੂੰ ਕਿੱਧਰ ਸੜਕ ਮੁੜਦੀ ਹੈ ਉਨ੍ਹਾਂ ਨੇ ਕਿਹਾ ਕਿ ਬਾਈਪਾਸਾਂ ਤੇ ਲਗਾਏ ਜਾਣ ਵਾਲੇ ਨਾਕਿਆਂ ਦੌਰਾਨ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇੰਸਪੈਕਟਰ ਵਿਸ਼ਨ ਲਾਲ ਨੇ ਕਿਹਾ ਕਿ ਇਸੇ ਹੀ ਤਰ੍ਹਾਂ ਆਰਜ਼ੀ ਤੌਰ ਤੇ ਪਾਰਕਿੰਗਾਂ ਬਣਾਈਆਂ ਗਈਆਂ ਹਨ
ਤਾਂ ਜੋ ਸ਼ਰਧਾਲੂ ਆਪਣੇ ਵਾਹਨ ਉਨ੍ਹਾਂ ਪਾਰਕਿੰਗ ਵਿਚ ਖੜ੍ਹੇ ਕਰ ਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕਦੇ ਹਨ ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਪੁਲੀਸ ਹਮੇਸ਼ਾਂ ਹੀ ਲੋਕਾਂ ਦੀ ਸੇਵਾ ਵਿੱਚ ਰਹੀ ਹੈ ਇਸ ਵਾਰ ਸਾਰੀ ਟੀਮ ਪੂਰੀ ਤਿਆਰੀ ਨਾਲ ਮੇਲੇ ਵਿਚ ਟ੍ਰੈਫਿਕ ਸਮੱਸਿਆ ਨੂੰ ਖਤਮ ਕਰਨ ਲਈ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਹੀ ਹੈ ਇਸ ਦੌਰਾਨ ਮੁਕਤੀਸਰ ਵੈੱਲਫੇਅਰ ਕਲੱਬ ਨੈਸਨਲ ਐਵਾਰਡੀ ਰੋਡ ਸੇਫਟੀ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬਡਾ ਨੇ ਕਿਹਾ ਕਿ ਟਰੈਫਿਕ ਪੁਲੀਸ ਵੱਲੋਂ ਜੋ ਇਸ ਵਾਰ ਰੂਟ ਤਿਆਰ ਕੀਤਾ ਗਿਆ ਬਹੁਤੀ ਸ਼ਲਾਘਾਯੋਗ ਹੈ ਇਸ ਨਾਲ ਬਾਈਪਾਸਾਂ ਤੇ ਵੀ ਜੋ ਆਰਜ਼ੀ ਪਾਰਕਿੰਗਾਂ ਬਣਾਈਆਂ ਗਈਆਂ ਹਨ ਲੋਕ ਆਪਣੇ ਵਾਹਨ ਉੱਥੇ ਖਡ੍ਹੇ ਕਰ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਮੇਲਾ ਵੀ ਘੁੰਮ ਸਕਦੇ ਹਨ ਜਿਸ ਨਾਲ ਟ੍ਰੈਫਿਕ ਸਮੱਸਿਆ ਬਹੁਤ ਘੱਟ ਹੋ ਜਾਵੇਗੀ ਅਤੇ ਯਾਤਰੀਆਂ ਨੂੰ ਦਰਸ਼ਨ ਕਰਨ ਵਿਚ ਆਸਾਨੀ ਹੋਵੇਗੀ ਇਸ ਮੌਕੇ ਤੇ ਏ.ਐਸ.ਆਈ ਮੁਕੰਦ ਸਿੰਘ, ਟ੍ਰੈਫਿਕ ਮੁਨਸ਼ੀ ਨਵਜੀਤ ਸਿੰਘ, ਪੀ.ਸੀ.ਆਰ ਮੁਨਸ਼ੀ ਗੁਰਲਾਲ ਸਿੰਘ, ਹੌਲਦਾਰ ਜਸਵੰਤ ਸਿੰਘ,ਵਾਲੰਟੀਅਰ ਪਾਰਸ ਕੁਮਾਰ, ਵਲੰਟੀਅਰ ਮਨੀਸ਼ ਕੁਮਾਰ ਆਦਿ ਹਾਜਰ ਸਨ