ਸਾਲਾਸਰ ਸੇਵਾ ਸੋਸਾਇਟੀ (ਰਜ਼ਿ) ਸ਼੍ਰੀ ਮੁਕਤਸਰ ਸਾਹਿਬ ਨੇ ਲੋੜ੍ਹਵੰਦਾਂ ਨੂੰ ਨਜ਼ਰ ਵਾਲੀਆ ਐਨਕਾਂ ਮੁਫਤ ਮੁਹੱਇਆ ਕਰਵਾਉਣ ਦਾ ਕੀਤਾ ਉਪਰਾਲਾ
ਮਾਨਯੋਗ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦਿੱਤੀ ਵਧਾਈ
ਸ਼੍ਰੀ ਮੁਕਤਸਰ ਸਾਹਿਬ, 11 ਜਨਵਰੀ ( ਮਨਪ੍ਰੀਤ ਮੋਨੂੰ ) – ਪਿਛਲੇ ਲੰਮੇ ਸਮੇ ਤੋ ਲੋੜਵੰਦਾਂ ਦੀ ਸੇਵਾ ਕਰਦੀ ਆ ਰਹੀ ਸ਼ਹਿਰ ਦੀ ਨਾਮਵਰ ਸੰਸਥਾ ਸਾਲਾਸਰ ਸੇਵਾ ਸੋਸਾਇਟੀ ਵੱਲੋ ਬੀਤੇ ਦਿਨੀਂ ਮਾਨਵਤਾ ਦੀ ਸੇਵਾ ਲਈ ਲੋੜਵੰਦ ਮਰੀਜ਼ਾ ਲਈ ਨਜ਼ਰ ਵਾਲੀਆ ਐਨਕਾਂ ਮੁਫਤ ਮੁਹੱਇਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ |
ਇਸ ਦੋਰਾਨ ਉਕਤ ਸੰਸਥਾ ਸੇਵਾਦਾਰ ਦੀਪਾਂਕਰ ਕੁਮਾਰ ਨੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕਰੋਨਾਂ ਮਹਾਮਾਰੀ ਕਾਰਨ ਮੰਦੀ ਦੀ ਮਾਰ ਝੱਲ ਰਹੇ ਕਈ ਗਰੀਬ ਪਰਿਵਾਰ ਪੈਸੇ ਦੀ ਕਮੀ ਕਾਰਨ ਇਲਾਜ਼ ਤੋ ਵਾਝੇ ਰਹਿ ਜਾਂਦੇ ਹਨ, ਜਿਸ ਕਾਰਨ ਕਈ ਪਰਿਵਾਰ ਜੋਕਿ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਹਨ, ਨੂੰ ਆਪਣੀਆ ਅੱਖਾ ਤੋ ਹੱਥ ਧੋਣਾਂ ਪਿਆ ਹੈ | ਇਸ ਸਬੰਧੀ ਕੁਝ ਦਿਨ ਪਹਿਲ੍ਹਾਂ ਮੇਰੇ ਧਿਆਨ ‘ਚ ਕੁਝ ਸਮਾਜਸੇਵੀਆ ਨੇ ਲਿਆਦਾਂ ਸੀ ਅਤੇ ਸਾਡੀ ਸੰਸਥਾ ਵੱਲੋ ਬੀਤੇ ਦਿਨੀਂ ਇਸ ਸਬੰਧੀ ਲੋੜਵੰਦਾਂ ਨੂੰ ਨਜ਼ਰ ਵਾਲੀਆ ਐਨਕਾਂ ਮੁਹੱਇਆ ਕਰਵਾਉਣ ਦਾ ਉਪਰਾਲਾ ਕਤਿਾ ਗਿਆ ਹੈ ਤਾਂ ਜੋਕਿ ਕੋਈ ਵੀ ਲੋੜਵੰਦ ਵਿਅਕਤੀ ਪੈਸਿਆਂ ਕਾਰਨ ਆਪਣੀ ਅੱਖਾ ਦੀ ਰੋਸ਼ਨੀ ਨਾ ਜਾ ਸਕੇ |
ਇਸ ਦੋਰਾਨ ਇਸ ਮੁਹਿੰਮ ਦਾ ਅਗਾਜ਼ ਡਿਪਟੀ ਕਮਿਸ਼ਨਰ ਮਾਨਯੋਗ ਹਰਪ੍ਰੀਤ ਸਿੰਘ ਸੂਦਨ ਨੇ ਕੀਤਾ ਅਤੇ ਸਾਲਾਸਰ ਸੇਵਾ ਸੋਸਾਇਟੀ ਨੂੰ ਇਸ ਨੇਕ ਕੰਮ ਸੁਰੂ ਕਰਨ ਲਈ ਵਧਾਈ ਦਿੱਤੀ | ਇਸ ਦੋਰਾਨ ਡਿਪਟੀ ਕਮਿਸ਼ਨਰ ਨੇ ਸਿਵਲ ਸਰਜ਼ਨ ਸ਼੍ਰੀ ਮੁਕਤਸਰ ਸਾਹਿਬ ਨੂੰ ਲਿਖਤੀ ਤੋਰ ‘ਤੇ ਜਾਣਕਾਰੀ ਦਿੱਤੀ ਕਿ ਜੇਕਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ‘ਚ ਕੋਈ ਵੀ ਵਿਅਕਤੀ ਅੱਖਾਂ ਦਾ ਇਲਾਜ਼ ਕਰਵਾਉਣ ‘ਚ ਅਸਮਰੱਥ ਹੋਵੇ ਜਾ ਫਿਰ ਅਪ੍ਰੇਸ਼ਨ ਤੋ ਬਾਅਦ ਐਨਕ ਲਗਾਉਣ ‘ਚ ਅਸਮਰੱਥ ਹੋਵੇ ਤਾਂ ਉਕਤ ਸੰਸਥਾ ਨਾਲ ਸੰਪਰਕ ਕਰਨ ਦਾ ਹਵਾਲਾ ਦਿੱਤਾ |
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਆਦਾ ਤੋ ਜਿਆਦਾ ਲੋੜਵੰਦਾਂ ਨੂੰ ਇਸ ਸਬੰਧਿ ਜਾਣਕਾਰੀ ਦਿੱਤੀ ਜਾਵੇ ਤਾਂ ਜੋਕਿ ਕੋਈ ਵੀ ਲੋੜਵੰਦ ਨਜ਼ਰ ਦੀ ਐਨਕ ਪ੍ਰਾਪਰ ਕਰਨ ਤੋ ਵਾਝਾ ਨਾ ਰਿਹ ਜਾਵੇ | ਦੱਸਣਯੋਗ ਹੈ ਕਿ ਉਕਤ ਸੰਸਥਾ ਵੱਲੋ ਪਿਛਲੇ ਲੰਮੇ ਸਮੇਂ ਤੋ ਸ਼੍ਰੀ ਮੁਕਤਸਰ ਸਾਹਿਬ ਅਤੇ ਆਸ-ਪਾਸ ਦੇ ਖੇਤਰਾਂ ‘ਚ ਸੇਵਾ ਨਿਭਾ ਰਹੀ ਹੈ ਜਿਵੇ ਕਿ ਐਬੂਲੈਂਸ ਸੇਵਾ, ਚੈਰੀਟੇਬਲ ਲੈਬੋਰੇਟਰੀ ਦੀ ਸੇਵਾ, ਬਲੱਡ ਸੇੁਵਾ, ਲੋੜਵੰਦ ਮਰੀਜ਼ਾ ਦਾ ਇਲਾਜ਼, ਅੰਤਿਮ ਸੰਸਕਾਰ ਕਰਵਾਉਣ ਤੋ ਇਲਾਵਾ ਹੋਰ ਸਮਾਜਸੇਵਾ ਸ਼ਹਿਰ ਵਾਸੀ ਦੇ ਸਹਿਯੋਗ ਨਾਲ ਕੰਮ ਕਰਦੀ ਆ ਰਹੀ ਹੈ | ਇਸ ਮੋਕੇ ਪੰਮਾ ਸੰਧੂ, ਜਸਪ੍ਰੀਤ ਛਾਬੜ੍ਹਾ, ਅਭਿਸ਼ੇਕ ਬਾਂਸਲ, ਰਜਿੰਦਰ ਕੁਮਾਰ, ਸੰਜੀਵ ਕੁਮਾਰ ਉਰਫ ਟਿੰਕੂ ਹਾਜ਼ਰ ਸਨ |