ਬਲਾਕ ਮੁਕਤਸਰ-1 ਦਾ ਨਿਪੁੰਨ ਭਾਰਤ ਤਹਿਤ ਸੈਮੀਨਾਰ ਲਗਾਇਆ ਗਿਆ
ਸ਼੍ਰੀ ਮੁਕਤਸਰ ਸਾਹਿਬ, 11 ਜਨਵਰੀ ( ਮਨਪ੍ਰੀਤ ਮੋਨੂੰ ) ਸਿਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇ ਸਿਖਿਆ ਪ੍ਰੋਜੈਕਟ ਨਿਪੁੰਨ ਭਾਰਤ ਸੰਬੰਧੀ ਟਰੇਨਿੰਗ ਦੇਣ ਲਈ ਇਕ ਰੋਜਾ ਸੈਮੀਨਾਰ ਲਗਾਏ ਜਾ ਰਹੇ ਹਨ | ਜਿਸ ਤਹਿਤ ਬਲਾਕ ਮੁਕਤਸਰ-1 ਦੇ ਅਧਿਆਪਕਾਂ ਦਾ ਸੈਮੀਨਾਰ ਉਦੇਕਰਨ ਵਿਖੇ ਸ਼ੁਰੂ ਕੀਤੇ ਗਏ | ਜਿਸ ਵਿੱਚ ਦੋ ਗਰੁੱਪਾਂ ਵਿੱਚ ਲੱਗਭੱਗ 65 ਅਧਿਆਪਕ ਸ਼ਾਮਿਲ ਹੋ ਰਹੇ ਹਨ | ਇਸ ਸੈਮੀਨਾਰ ਵਿੱਚ ਰਿਸੋਰਸ ਪਰਸਨ ਵੱਲੋਂ ਨਿਪੁੰਨ ਭਾਰਤ ਦੇ ਟੀਚਿਆਂ ਉਦੇਸਾਂ ਸੰਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ | ਇਹ ਪ੍ਰੋਜੈਕਟ ਪ੍ੀ ਪ੍ਰਾਇਮਰੀ ਤੋਂ ਤੀਸਰੀ ਜਮਾਤ ਦੇ ਵਿਦਿਆਰਥੀਆਂ ਵਿੱਚ ਸਿਖਿਆ ਦੇ ਸੁਧਾਰ ਲਈ ਚਲਾਇਆ ਗਿਆ ਹੈ | ਇਸ ਦਾ ਵਿਸਥਾਰ ਅੱਠਵੀ ਜਮਾਤ ਤਕ ਕੀਤਾ ਜਾਵੇਗਾ | ਇਸ ਸੈਮੀਨਾਰ ਵਿਚ ਬਤੌਰ ਰਿਸੋਰਸ ਪਰਸਨ, ਗੁਰਵਿੰਦਰ ਸਿੰਘ, ਪਰਗਟ ਸਿੰਘ ਜੰਬਰ, ਗੁਰਮੀਤ ਸਿੰਘ, ਗੁਰਚਰਨ ਸਿੰਘ, ਅਤੇ ਚਰਨਜੀਤ ਸਿੰਘ ਸ਼ਾਮਿਲ ਹਨ | ਜਿਲ੍ਹਾਂ ਕੁਆਰਡੀਨੇਟਰ ਕਮਲਪ੍ਰੀਤ ਸਿੰਘ ਅਤੇ ਜਿਲ੍ਹਾਂ ਸਹਾਇਕ ਕੁਆਰਡੀਨੇਟਰ ਰਾਜੀਵ ਪਾਹਵਾ ਵਿਸ਼ੇਸ਼ ਤੌਰ ਤੇ ਪਹੁੰਚੇ |