google.com, pub-8820697765424761, DIRECT, f08c47fec0942fa0
AAPElectionMuktsar NewsPolitical

ਆਮ ਆਦਮੀ ਪਾਰਟੀ ਨੇ ਤਕਰੀਬਨ ਦਲ ਬਦਲੂਆਂ ਨੂੰ ਉਮੀਦਵਾਰ ਐਲਾਨਿਆ

ਸ਼੍ਰੀ ਮੁਕਤਸਰ ਸਾਹਿਬ, 12 ਜਨਵਰੀ ( ਮਨਪ੍ਰੀਤ ਮੋਨੂੰ ) ਦਿੱਲੀ ਦੇ ਮੁੱਖ ਮੰਤਰੀ ਮਾਨਯੋਗ ਅਰਵਿੰਦ ਕੇਜ਼ਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੋਕਿ ਆਪਣੀ ਪਾਰਟੀ ਨੂੰ ਇੱਕ ਆਮ ਆਦਮੀ ਦੀ ਪਾਰਟੀ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਭਰਮਾਉਣ ਲਈ ਕਹਾਉਦੇ ਹਨ |

ਦਰਅਸਲ ਆਮ ਆਦਮੀ ਪਾਰਟੀ ਆਮ ਆਦਮੀ ਦੀ ਨਹੀ ਰਹੀ ਬਲਕਿ ਖਾਸ ਆਦਮੀਆ ਦੀ ਹੋ ਚੁੱਕੀ ਹੈ | ਜਦ ਆਮ ਆਦਮੀ ਪਾਰਟੀ ਹੋਂਦ ‘ਚ ਆਈ ਸੀ ਤਾਂ ਕਾਫੀ ਕਰੇਜ਼ ਸੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜ਼ਰੀਵਾਲ ਵੱਲੋ ਆਪਣੀ ਪਾਰਟੀ ਸਟੈਡ ਕਰਨ ਲਈ ਆਮ ਵਿਅਕਤੀਆ ਨੂੰ ਵਿਧਾਨ ਸਭਾ ਲਈ ਉਮੀਦਵਾਰ ਐਲਾਨਿਆ ਸੀ | ਅੱਜ ਦੇ ਸਮੇਂ ਆਮ ਆਦਮੀ ਪਾਰਟੀ ‘ਤੇ ਵਿਧਾਨ ਸਭਾ ਦੀਆ ਟਿਕਟਾਂ ਦੀ ਵੰਡ ਨੂੰ ਲੈ ਕੇ ਭਿ੍ਸ਼ਟ ਹੋਣ ਦੇ ਦੋਸ਼ ਲਗਾ ਕੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਸੋਸ਼ਲ ਮੀਡੀਆ ‘ਤੇ ਆਮ ਹੀ ਦੇਖਿਆ ਜਾ ਸਕਦਾ ਹੈ | ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹ ਰਹੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਸਟੈਡ ਕਰਨ ਵਾਲੇ ਵਿਅਕਤੀ ਇਸ ਕਾਰਨ ਪਾਰਟੀ ਨੂੰ ਅਲਵਿਦਾ ਕਿਹ ਰਹੇ ਹਨ ਕਿਉਕਿ ਉਕਤ ਪਾਰਟੀ ਨੇ ਪੁਰਾਣੇ ਮਿਹਨਤੀ ਪਾਰਟੀ ਵਰਕਰਾਂ ਦੇ ਸੂਪਨਿਆ ‘ਤੇ ਪਾਣੀ ਫੇਰ ਕੇ ਪੈਸੇ ਲੈ ਕੇ ਵਿਧਾਨ ਸਭਾ ਦੀਆ ਟਿਕਟਾਂ ਸਰਮਾਏਦਾਰ ਵਿਅਕਤੀਆ ਨੂੰ ਦਿੱਤੀਆ ਗਈ ਸਨ | ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੀਆ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਤਕਰੀਬਨ ਹੀ ਦਲ ਬਦਲੂ ਹਨ, ਜਿਹੜ੍ਹੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਰਹੇ ਹਨ |

ਇਨ੍ਹਾਂ ਉਮੀਦਵਾਰਾਂ ਚੋਂ ਗੁਰਮੀਤ ਖੁੱਡੀਆਂ ਹਲਕਾ ਲੰਬੀ ਪਹਿਲ੍ਹਾਂ ਅਕਾਲੀ ਦਲ ਮਾਨ ਅਤੇ ਬਾਅਦ ‘ਚ ਕਾਂਗਰਸ ਹੁਣ ਆਪ ਵਿੱਚ ਹਨ, ਸਰਵਣ ਧੁੰਨ ਹਲਕਾ ਖੇਮਕਰਨ ਪਹਿਲਾਂ ਪੀਪੀਪੀ ਬਾਅਦ ‘ਚ ਕਾਂਗਰਸ ਅਤੇ ਹੁਣ ਆਪ ‘ਚ ਹਨ, ਸੀਤਲ ਅੰਗੁਰਾਲ ਹਲਕਾ ਜਲੰਧਰ ਪੱਛਮੀ ਪਹਿਲਾਂ ਬੀਜੇਪੀ ਵਿੱਚ ਅਤੇ ਹੁਣ ਆਪ ‘ਚ ਹਨ, ਹਰਦੀਪ ਮੁੰਡੀਆਂ ਹਲਕਾ ਸਾਹਨੇਵਾਲ ਪਹਿਲਾਂ ਕਾਂਗਰਸ ਵਿੱਚ ਸਨ ਅਤੇ ਹੁਣ ਆਪ ‘ਚ ਹਨ, ਲਾਲੀ ਮਜੀਠੀਆ ਹਲਕਾ ਮਜੀਠਾ ਪਹਿਲਾ ਕਾਂਗਰਸ ਵਿੱਚ ਅਤੇ ਹੁਣ ਆਪ ‘ਚ ਹਨ, ਅਮਿਤ ਰਤਨ ਹਲਕਾ ਬਠਿੰਡਾ ਦਿਹਾਤੀ ਪਹਿਲਾਂ ਕਾਂਗਰਸ ਅਤੇ ਬਾਅਦ ‘ਚ ਅਕਾਲੀ ਦਲ ਵੱਲੋ ਉਕਤ ‘ਤੇ ਕੁਰੱਪਸਨ ਦੇ ਇਲਜਾਮ ਲੱਗਣ ਕਾਰਨ ਕੱਢਿਆ ਸੀ ਅਤੇ ਹੁਣ ਆਪ ‘ਚ ਹਨ, ਗੁਰਪ੍ਰੀਤ ਬਣਾਂਵਾਲੀ ਹਲਕਾ ਸਰਦੂਲਗੜ ਪਹਿਲ੍ਹਾਂ ਅਕਾਲੀ ਦਲ ਵਿੱਚ ਸਨ ਅਤੇ ਹੁਣ ਆਪ ‘ਚ, ਇੰਦਰਜੀਤ ਮਾਨ ਹਲਕਾ ਨਕੋਦਰ ਪਹਿਲ੍ਹਾਂ ਅਕਾਲੀ ਦਲ ਅਤੇ ਹੁਣ ਆਪ ‘ਚ, ਦਿਨੇਸ ਢੱਲ ਹਲਕਾ ਜਲੰਧਰ ਉੱਤਰੀ ਪਹਿਲਾਂ ਕਾਂਗਰਸ ਪਾਰਟੀ ਅਤੇ ਹੁਣ ਆਪ ‘ਚ ਗੱਜਣਮਾਜਰਾ ਹਲਕਾ

ਅਮਰਗੜ ਪਹਿਲ੍ਹਾਂ ਅਕਾਲੀ ਦਲ ਅਤੇ ਹੁਣ ਆਪ ‘ਚ, ਲਾਲਜੀਤ ਭੁੱਲਰ ਹਲਕਾ ਪੱਟੀ ਪਹਿਲ੍ਹਾਂ ਕਾਂਗਰਸ ਅਤੇ ਆਪ ‘ਚ, ਕੁਲਵੰਤ ਸਿੰਘ ਹਲਕਾ ਮੋਹਾਲੀ ਪਹਿਲ੍ਹਾਂ ਅਕਾਲੀ ਦਲ ਅਤੇ ਹੁਣ ਆਪ ‘ਚ,ਰਣਜੀਤ ਰਾਣਾ ਹਲਕਾ ਭੋਲੱਥ ਪਹਿਲਾਂ ਕਾਂਗਰਸ ਅਤੇ ਹੁਣ ਆਪ ‘ਚ, ਜਗਰੂਪ ਗਿੱਲ ਬਠਿੰਡਾ ਸਹਿਰੀ ਪਹਿਲ੍ਹਾਂ ਅਕਾਲੀ ਫਿਰ ਕਾਂਗਰਸ ਅਤੇ ਹੁਣ ਆਪ ‘ਚ, ਕਰਮਵੀਰ ਘੁੰਮਣ ਹਲਕਾ ਦਸੂਹਾ ਪਹਿਲਾਂ ਅਕਾਲੀ ਦਲ, ਕਾਂਗਰਸ, ਫਿਰ ਅਕਾਲੀ ਦਲ ਅਤੇ ਹੁਣ ਆਪ ‘ਚ, ਬ੍ਰਹਮ ਸੰਕਰ ਜਿੰਪਾ ਹਲਕਾ ਹੋਸ਼ਿਆਰਪੁਰ ਪਹਿਲਾਂ ਕਾਂਗਰਸ ਵਿੱਚ ਅਤੇ ਹੁਣ ਆਪ ‘ਚ, ਹਰਮਿੰਦਰ ਸੰਧੂ ਹਲਕਾ ਚੱਬੇਵਾਲ ਪਹਿਲ੍ਹਾਂ ਅਕਾਲੀ ਦਲ ਅਤੇ ਹੁਣ ਆਪ ‘ਚ, ਅਮਨਦੀਪ ਗੋਲਡੀ ਮੁਸਾਫਿਰ ਹਲਕਾ ਬੱਲੂਆਣਾ ਪਹਿਲਾਂ ਕਾਂਗਰਸ ਅਤੇ ਹੁਣ ਆਪ ‘ਚ, ਨਰਿੰਦਰ ਸਵਨਾ ਹਲਕਾ ਫਾਜਿਲਕਾ ਪਹਿਲਾ ਅਕਾਲੀ ਦਲ ਅਤੇ ਹੁਣ ਆਪ ‘ਚ, ਮਦਲ ਲਾਲ ਹਲਕਾ ਲੁਧਿਆਣਾ ਉੱਤਰੀ ਪਹਿਲ੍ਹਾਂ ਅਕਾਲੀ ਦਲ ਅਤੇ ਹੁਣ ਆਪ ‘ਚ, ਕੁਲਵੰਤ ਸਿੱਧੂ ਹਲਕਾ ਆਤਮ ਨਗਰ ਪਹਿਲ੍ਹਾਂ ਕਾਂਗਰਸ ਅਤੇ ਹੁਣ ਆਪ ‘ਚ, ਦਲਜੀਤ ਭੋਲਾ ਹਲਕਾ ਲੁਧਿਆਣਾ ਪੂਰਵੀ ਪਹਿਲ੍ਹਾਂ ਕਾਂਗਰਸ ਅਤੇ ਹੁਣ ਆਪ ‘ਚ, ਲਾਡੀ ਢੋਸ ਹਲਕਾ ਧਰਮਕੋਟ ਪਹਿਲਾਂ ਅਕਾਲੀ, ਪੀਪੀਪੀ, ਕਾਂਗਰਸ ਅਤੇ ਹੁਣ ਆਪ ‘ਚ, ਪੱਪੀ ਪਰਾਸਰ ਹਲਕਾ ਲੁਧਿਆਣਾ ਕੇਂਦਰੀ ਪਹਿਲਾਂ ਕਾਂਗਰਸ ਅਤੇ ਹੁਣ ਆਪ ‘ਚ, ਰਮਨ ਬਹਿਲ ਹਲਕਾ ਗੁਰਦਾਸਪੁਰ ਪਹਿਲਾਂ ਕਾਂਗਰਸ ਅਤੇ ਹੁਣ ਆਪ ‘ਚ, ਜਗਰੂਪ ਸੇਖਵਾਂ ਹਲਕਾ ਕਾਦੀਆਂ ਪਹਿਲਾਂ ਅਕਾਲੀ

ਦਲ ਅਤੇ ਹੁਣ ਆਪ ‘ਚ, ਬੱਲੂ ਪਾਠਕ ਹਲਕਾ ਨਵਾਂਸਹਿਰ ਪਹਿਲਾਂ ਕਾਂਗਰਸ ਅਤੇ ਹੁਣ ਆਪ ‘ਚ, ਸੰਤੋਸ ਕਟਾਰੀਆ ਹਲਕਾ ਬਲਾਚੌਰ ਪਹਿਲਾਂ ਕਾਂਗਰਸ ਅਤੇ ਹੁਣ ਆਪ ‘ਚ, ਕੁਲਵੰਤ ਸਰਹਾਲ ਹਲਕਾ ਬੰਗਾ ਪਹਿਲਾਂ ਅਕਾਲੀ ਦਲ ਅਤੇ ਹੁਣ ਆਪ ‘ਚ, ਰਮਨ ਅਰੋੜਾ ਹਲਕਾ ਜਲੰਧਰ ਸੈਂਟਰਲ ਪਹਿਲਾਂ ਕਾਂਗਰਸ ਅਤੇ ਹੁਣ ਆਪ ‘ਚ, ਸੱਜਣ ਸਿੰਘ ਚੀਮਾ ਸੁਲਤਾਨਪੁਰ ਲੋਧੀ ਪਹਿਲਾ ਆਪ, ਫਿਰ ਅਕਾਲੀ ਅਤੇ ਹੁਣ ਆਪ ‘ਚ, ਬਲਕਾਰ ਸਿੱਧੂ ਰਾਜਪੁਰਾ ਫੂਲ ਪਹਿਲਾ ਆਪ, ਕਾਂਗਰਸ ਅਤੇ ਹੁਣ ਆਪ ‘ਚ, ਹਰਮੀਤ ਸਿੰਘ ਪਠਾਨਮਾਜਰਾ ਪਹਿਲਾ ਅਕਾਲੀ ਦਲ ਯੂਥ ਪ੍ਰਧਾਨ ਅਤੇ ਹੁਣ ਆਪ ‘ਚ, ਜਗਦੀਪ ਗੋਲਡੀ ਜਲਾਲਾਬਾਦ ਪਹਿਲਾ ਕਾਂਗਰਸ ਅਤੇ ਹੁਣ ਆਪ ‘ਚ, ਨਰੇਸ ਕਟਾਰੀਆ ਜੀਰਾ ਪਹਿਲਾ ਕਾਂਗਰਸ, ਅਕਾਲੀ ਅਤੇ ਹੁਣ ਆਪ ‘ਚ, ਜਗਦੀਪ ਸਿੰਘ ਉਰਫ ਕਾਕਾ ਬਰਾੜ੍ਹ ਸ਼੍ਰੀ ਮੁਕਤਸਰ ਸਾਹਿਬ ਪਹਿਲ੍ਹਾਂ ਅਕਾਲੀ ਦਲ ਅਤੇ ਹੁਣ ਆਪ ‘ਚ ਹਨ | ਇਹ ਆਮ ਆਦਮੀ ਪਾਰਟੀ ਦਾ ਉਹ ਬਿਊਰਾ ਹੈ ਜਿਨ੍ਹਾਂ ਨੂੰ ਕੁਰਸੀਆ ਦੇ ਲਾਲਚੀ ਕਿਹਾ ਜਾ ਸਕਦਾ ਹੈ, ਉਕਤ ਹਲਕਿਆ ਉਮੀਦਵਾਰਾਂ ਨੂੰ ਪੰਜਾਬ ਦੀ ਜਨਤਾ ਦਾ ਦੁਖੜ੍ਹਾ ਨਹੀ ਬਲਕਿ ਕੁਰਸੀ ਦਾ ਲਾਲਚ ਹੋ ਸਕਦਾ ਹੈ | ਹੁਣ ਪੰਜਾਬ ਦੇ ਭੋਲੀ-ਭਾਲੀ ਜਨਤਾ ਨੂੰ ਸਮਝਣ ਦੀ ਜਰੂਰਤ ਹੈ ਕਿ ਆਮ ਆਦਮੀ ਪਾਰਟੀ ਆਮ ਵਿਅਕਤੀਆ ਦੀ ਨਹੀ ਬਲਕਿ ਖਾਸ ਵਿਅਕਤੀਆ ਦੀ ਹੋ ਚੁੱਕੀ ਹੈ | ਆਸ ਹੈ ਪੰਜਾਬ ਦੇ ਲੋਕ ਆਪਣੀ ਵੋਟ ਦਾ ਇਸਤੇਮਾਲ ਬਹੁਤ ਹੀ ਸਹੀ ਤਰੀਕੇ ਨਾਲ ਕਰਨਗੇ |

Related Articles

Leave a Reply

Your email address will not be published. Required fields are marked *

Back to top button