ਅਕਾਲੀ-ਬਸਪਾ ਸਰਕਾਰ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ : ਰੋਜੀ ਬਰਕੰਦੀ
ਸ਼੍ਰੀ ਮੁਕਤਸਰ ਸਾਹਿਬ, 21 ਜਨਵਰੀ ( ਮਨਪ੍ਰੀਤ ਮੋਨੂੰ ) ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਅਤੇ ਮੌਜੂਦ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਸਥਾਨਕ ਮੁਹੱਲਾ ਬੁੱਧ ਵਿਹਾਰ ਵਿਖੇ ਵੋਟਰਾਂ ਨਾਲ ਪਲੇਠੀ ਮਿਲਣੀ ਕੀਤੀ | ਭਾਰਤੀ ਵਪਾਰ ਮੰਡਲ ਦੇ ਸ਼ਹਿਰੀ ਪ੍ਰਧਾਨ ਅਨਿਲ ਅਨੇਜਾ ਦੇ ਗ੍ਰਹਿ ਵਿਖੇ ਹੋਈ ਇਸ ਮਿਲਣੀ ਦੌਰਾਨ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਵੇਦ ਪ੍ਰਕਾਸ਼ ਅਨੇਜਾ, ਰਵੀ ਅਨੇਜਾ, ਪ੍ਰੋ. ਰਾਜਵਿੰਦਰ ਗਿੱਲ, ਸੁਰਿੰਦਰ ਸਿੰਘ ਅਰੋੜਾ, (ਸਿੰਘ ਪ੍ਰਾਪਰਟੀਜ਼), ਐਡਵੋਕੇਟ ਭੂਪਿੰਦਰ ਸਿੰਘ, ਰਣਜੀਤ ਸਿੰਘ ਸਮੇਤ ਜਿਉ ਕੰਪਨੀ ਦੇ ਮੁਹਾਲੀ ਸਥਿਤ ਸਟੇਟ ਆਫਿਸ ਦੇ ਪ੍ਰੋਜੈਕਟ ਮੈਨੇਜਰ ਇੰਜ. ਵਿਸ਼ਾਲ ਢੋਸੀਵਾਲ ਵੀ ਉਚੇਚ ਤੌਰ ‘ਤੇ ਮੌਜੂਦ ਸਨ |
ਇਸ ਮੌਕੇ ਰੋਜੀ ਬਰਕੰਦੀ ਨੇ ਅਨੇਜਾ ਪਰਿਵਾਰ ਤੇ ਫਰਜੰਦ ਉਤਕਰਸ਼ ਅਨੇਜਾ ਦਾ ਕੈਨੇਡਾ ਦਾ ਵੀਜਾ ਲੱਗਣ ‘ਤੇ ਵਧਾਈ ਦਿਤੀ ਤੇ ਉਸ ਦੇ ਉਜਲੇ ਭਵਿਖ ਦੀ ਕਾਮਨਾ ਕੀਤੀ | ਇਸ ਸੰਖੇਪ ਮਿਲਣੀ ਦੌਰਾਨ ਰੋਜੀ ਬਰਰੰਦੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਹੀ ਸਹੀ ਸ਼ਬਦਾਂ ਵਿਚ ਪੰਜਾਬ ਦਾ ਭਲਾ ਅਤੇ ਵਿਕਾਸ ਕਰ ਸਕਦੀ ਹੈ | ਰੋਜੀ ਬਰਕੰਦੀ ਨੇ ਅੱਗੇ ਕਿਹਾ ਕਿ ਉਹਨਾਂ ਨੇ ਆਪਣੇ ਵਿਧਾਇਕਾਂ ਦੇ ਕਾਰਜਕਾਲ ਦੇ ਸਮੇਂ ਦੌਰਾਨ ਹਲਕੇ ਦੇ ਵਿਕਾਸ ਅਤੇ ਖਾਸ ਕਰਕੇ ਸ਼ਹਿਰ ਦੀ ਭਲਾਈ ਲਈ ਵਿਸ਼ੇਸ਼ ਕਦਮ ਚੁੱਕੇ ਸਨ | ਉਨ੍ਹਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਉਨ੍ਹਾਂ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ |