google.com, pub-8820697765424761, DIRECT, f08c47fec0942fa0
Muktsar NewsPoliticalShiromani Akali Dal

ਕਾਂਗਰਸ ਨੇ ਪੰਜਾਬ ਦੇ ਲੋਕਾਂ ਨੂੰ ਪੰਜ ਸਾਲ ਲੁੱਟਿਆ : ਸੁਖਬੀਰ ਬਾਦਲ

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋੜ ਤੋੜ ਦਾ ਸਿਲਸਿਲਾ ਲਗਾਤਰ ਜਾਰੀ ਹੈ। ਇਸਦੇ ਚਲਦੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਿਆ ਜਦੋ ਹਲਕਾ ਬੱਲੂਆਣਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੱਥੂ ਰਾਮ ਦੇ ਰਿਸ਼ਤੇਦਾਰ ਹਲਕਾ ਲੰਬੀ ਦੇ ਪਿੰਡ ਭੀਟੀ ਵਾਲਾ ਤੋਂ ਸਾਬਕਾ ਸਰਪੰਚ ਸਮੇਤ 50 ਦੇ ਕਰੀਬ ਪਰਿਵਾਰ ਕਾਂਗਰਸ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਜਿਨਾਂ੍ਹ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਕਾਂਗਰਸ ਨੇ ਪੰਜ ਸਾਲਾ ‘ਚ ਕੁਝ ਨਹੀਂ ਕੀਤਾ ਜਿਸ ਤੋਂ ਹਰ ਵਰਗ ਦੁਖੀ ਹੈ। ਉਨਾਂ੍ਹ ਕਿਹਾ ਇਨਾਂ੍ਹ ਨੇ ਅਕਾਲੀ ਦਲ ਵਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ। ਅਕਾਲੀ ਦਲ ਦੀ ਸਰਕਾਰ ਬਣਨ ਤੇ ਗਰੀਬ ਲੋਕਾਂ ਦੇ ਬੰਦ ਪਏ ਆਟਾ ਦਾਲ ਰਾਸ਼ਨ ਕਾਰਡ ਬਣਾਏ ਜਾਣਗੇ ਅਤੇ ਗਰੀਬਾਂ ਦੇ ਰਹਿੰਦੇ ਮਕਾਨ ਬਣਾਏ ਜਾਣਗੇ। ਉਨਾਂ੍ਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਆਏ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਉਨਾਂ੍ਹ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵਿਚ ਲਗਾਤਰ ਬਗਾਵਤ ਹੈ, ਕਾਂਗਰਸ ਖਤਮ ਹੋਣ ਕਿਨਾਰੇ ਹੈ। ਇਸ ਨੇ ਪੰਜ ਸਾਲ ਲੁੱਟਿਆ ਜਿਸ ਤੋਂ ਲੋਕ ਨਫਰਤ ਕਰਨ ਲੱਗੇ ਹਨ। ਇਸ ਲਈ ਲੋਕ ਕਾਂਗਰਸ ਛੱਡ ਕੇ ਅਕਾਲੀ ਦਲ ਵੀ ਸ਼ਾਮਲ ਹੋ ਰਹੇ ਹਨ। ਦੂਸਰੇ ਪਾਸੇ ਹਲਕਾਂ ਲੰਬੀ ਦੇ ਪਿੰਡ ਭੀਟੀ ਵਾਲਾ ਦੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਜਗਤਾਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਤੋਂ ਅੱਜ ਕਾਂਗਰਸ ਪਾਰਟੀ ਦੇ ਵਦਾਇਕ ਨੱਥੂ ਰਾਮ ਦੀ ਚਾਚੀ ਸਾਬਕਾ ਸਰਪੰਚ 50 ਦੇ ਕਰੀਬ ਪਰਿਵਾਰਾਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ ਇਨਾਂ੍ਹ ਦੇ ਅਕਾਲੀ ਦਲ ਵਿਚ ਆਉਣ ਨਾਲ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਤੇਜਿੰਦਰ ਸਿੰਘ ਮਿਡੂਖੇੜਾ, ਜਗਤਾਰ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ, ਬਲਕਰਨ ਸਿੰਘ ਓਐਸਡੀ, ਗੁਰਦਾਸ ਸਿੰਘ ਨੰਬਰਦਾਰ, ਸਤਪਾਲ ਸਿੰਘ, ਸੁਖਬੀਰ ਸਿੰਘ, ਮਨਵਿੰਦਰ ਸਿੰਘ, ਹਰਮੇਸ ਸਿੰਘ, ਬਲਜੀਤ ਸਿੰਘ, ਮਨਦੀਪ ਸਿੰਘ ਪੱਪੀ ਅਵਤਾਰ ਸਿੰਘ ਵਣਵਾਲਾ ਹਰਜਿੰਦਰ ਸਿੰਘ, ਹਜ਼ਾਰੀ ਲਾਲ, ਵਰਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button