ਚੋਣਾਂ ਦੌਰਾਨ ਗ਼ੈਰ ਸਭਿਅਕ ਭਾਸ਼ਾ ਦੀ ਵਰਤੋਂ ਨਿੰਦਣਯੋਗ : ਢੋਸੀਵਾਲ
ਚੋਣਾਂ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰ ਆਪਣੇ ਆਪ ਨੂੰ ਸਭ ਤੋਂ ਉਤਮ ਅਤੇ ਦੁੱਧ ਧੋਤਾ ਸਾਬਤ ਕਰਨ ਲਈ ਹਰ ਹੀਲਾ ਵਰਤਦੇ ਹਨ। ਆਪਣੀ ਪਾਰਟੀ ਦਾ ਗੁਣਗਾਣ ਕਰਦੇ ਹਨ। ਆਪਣੀਆਂ ਤਾਰੀਫਾਂ ਦੇ ਪੁਲ ਬੰਨਦੇ ਹਨ। ਵਿਰੋਧੀ ਪਾਰਟੀਆਂ ਅਤੇ ਲੀਡਰਾਂ ਦੀਆਂ ਕਮੀਆਂ ਆਮ ਲੋਕਾਂ ਦੇ ਸਾਹਮਣੇ ਉਜਾਗਰ ਕਰਦੇ ਹਨ। ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਰਾਪਤੀਆਂ ਬਾਰੇ ਲੋਕਾਂ ਨੂੰ ਦੱਸਣਾ ਹਰੇਕ ਰਾਜਨੀਤਕ ਲੀਡਰ ਦਾ ਫਰਜ਼ ਬਣਦਾ ਹੈ। ਵਿਰੋਧੀ ਪਾਰਟੀ ਦੀਆਂ ਕਮਜੋਰੀਆਂ ਅਤੇ ਗਲਤੀਆਂ ਬਾਰੇ ਲੋਕਾਂ ਨੂੰ ਜਾਗਿ੍ਤ ਕਰਨਾ ਵੀ ਤਰਕਸੰਗਤ ਹੈ। ਪੰ੍ਤੂ ਕਈ ਵਾਰ ਰਾਜਨੀਤਕ ਲੀਡਰ ਆਪਣੀਆਂ ਵਿਰੋਧੀ ਪਾਰਟੀਆਂ ਅਤੇ ਉਨਾਂ੍ਹ ਦੇ ਆਗੂਆਂ ਨੂੰ ਨੀਵਾਂ ਦਿਖਾਉਣ ਲਈ ਹੋਛੇ ਹੱਥ ਕੰਡੇ ਅਪਣਾਉਂਦੇ ਹਨ। ਵਿਰੋਧੀ ਪਾਰਟੀਆਂ ਦੇ ਬੈਨਰ, ਝੰਡੇ ਅਤੇ ਪੋਸਟਰ ਫਾੜਨਾ, ਲੀਡਰਾਂ ਉਪਰ ਕਾਲਖ ਮਲਣ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਐਨਾ ਹੀ ਨਹੀਂ ਕਈ ਵਾਰ ਤਾਂ ਲੀਡਰ ਆਪਣੇ ਭਾਸ਼ਣਾਂ ਦੌਰਾਨ ਆਪਣੇ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਲਈ ਗ਼ੈਰ ਸਭਿਅਕ ਸ਼ਬਦਾਂ ਦਾ ਪ੍ਰਯੋਗ ਕਰਦੇ ਹਨ। ਬੇਈਮਾਨ, ਚੋਰ, ਪਰਿਵਾਰਕ ਲੁਟੇਰੇ, ਜੱਦੀ ਠੱਗ ਆਦਿ ਜਿਹੇ ਸ਼ਬਦ ਪ੍ਰਯੋਗ ਕਰ ਦਿੰਦੇ ਹਨ। ਅਜਿਹਾ ਕਰਕੇ ਇਹ ਲੀਡਰ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਤੇ ਮਰਿਆਦਾ ਦੀ ਉਲੰਘਣਾ ਕਰਦੇ ਹਨ। ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਅਤੇ ਆਲ ਇੰਡੀਆ ਐਸਸੀ/ਬੀਸੀ/ਐਸਟੀ ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਨੇਤਾਵਾਂ ਦੀ ਉਕਤ ਪ੍ਰਵਿਰਤੀ ਦੀ ਪੁਰਜੋਰ ਸ਼ਬਦਾਂ ‘ਚ ਅਲੋਚਨਾ ਕੀਤੀ ਹੈ। ਅੱਜ ਇਥੇ ਢੋਸੀਵਾਲ ਨੇ ਕਿਹਾ ਹੈ ਕਿ ਆਪਣੇ ਵਿਰੋਧੀਆਂ ਦੀਆਂ ਖਾਮੀਆਂ ਦੱਸਣ ਲਈ ਕਿਸੇ ਹਾਲਤ ਵਿਚ ਵੀ ਮਨੁੱਖੀ ਕਦਰਾਂ ਕੀਮਤਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਮਰਿਆਦਾ ਦਾ ਪੂਰਾ ਖਿਆਲ ਰੱਖਿਆ ਜਾਵੇ। ਅਜਿਹਾ ਕਰਕੇ ਹੀ ਸਮਾਜਿਕ ਭਾਈਚਾਰਾ ਬਰਕਰਾਰ ਰੱਖਿਆ ਜਾ ਸਕਦਾ ਹੈ। ਢੋਸੀਵਾਲ ਨੇ ਦੇਸ਼ ਦੇ ਇਲੈਕਸ਼ਨ ਕਮਿਸ਼ਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਗ਼ੈਰ ਮਰਿਆਦਾ ਵਾਲੀ ਭਾਸਾ ਦਾ ਪ੍ਰਯੋਗ ਕਰਨ ਵਾਲੇ ਰਾਜਨੀਤਕ ਲੀਡਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।