ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ੍ਹ’ ਵੱਲੋ ਡੇਰੇ ਦੀ ਜਮੀਨ ‘ਤੇ ਪਿਛਲੇ ਲੰਮੇ ਸਮੇਂ ਤੋਂ ਕੀਤਾ ਹੋਇਆ ਹੈ ਨਜਾਇਜ਼ ਕਬਜ਼ਾ
ਸ਼੍ਰੀ ਮੁਕਤਸਰ ਸਾਹਿਬ, 23 ਜਨਵਰੀ ( ਮਨਪ੍ਰੀਤ ਮੋਨੂੰ ) ਜਿਥੇ ਸਿਆਸੀ ਲੀਡਰਾਂ ਵੱਲੋ ਵੋਟਾਂ ਬਟੋਰਨ ਲਈ ਸਾਧਾਂ-ਸੰਤਾਂ ਦੇ ਡੇਰਿਆ ‘ਤੇ ਸ਼ਮੂਲੀਅਤ ਕੀਤੀ ਜਾ ਰਹੀ ਹੈ ਤਾਂ ਜੋਕਿ ਵੋਟਾਂ ਬਟੋਰ ਕੇ ਵਿਧਾਇਕ ਬਣ ਸਕਣ |
ਅਕਸਰ ਹੀ ਦੇਖਿਆ ਅਤੇ ਸੁਣਿਆ ਹੈ ਕਿ ਚੋਣਾਂ ਜਿੱਤ ਕੇ ਵਿਧਾਇਕ ਬਣ ਕੇ ਤਾਂ ਆਮ ਜਨਤਾ ਨਾਲ ਧੱਕੇਸ਼ਾਹੀ ਉਕਤ ਵਿਧਾਇਕ ਵੱਲੋ ਕੀਤੀ ਜਾਂਦੀ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋ ਵੀ ਉਕਤ ਵਿਧਾਇਕ ਦੇ ਅਹੁੱਦੇ ਦੇ ਮਾਨ-ਸਨਮਾਨ ਕਾਰਨ ਚੁੱਪੀ ਧਾਰੀ ਹੁੰਦੀ ਹੈ | ਜਨਤਾ ਆਪਣੇ ਵਿਧਾਇਕ ਨੂੰ ਚੁਣ ਕੇ ਵਿਧਾਨ ਸਭਾ ‘ਚ ਭੇਜਣ ਤੋ ਪਹਿਲ੍ਹਾਂ ਉਨ੍ਹਾਂ ਦੀ ਮੋਜੂਦਾ ਸਥਿਤੀ ਬਾਰੇ ਜਾਣੂ ਹੋਣਾ ਬਹੁਤ ਹੀ ਜਰੂਰੀ ਹੋ ਗਿਆ ਹੈ ਤਾਂ ਜੋਕਿ ਆਉਣ ਵਾਲੇ ਸਮੇਂ ‘ਚ ਪਛਤਾਉਣਾ ਨਾ ਪਵੇ |
ਵਿਧਾਇਕ ਬਨਣ ਤੋ ਬਾਅਦ ‘ਚ ਤਾਂ ਹਰ ਇੱਕ ਵਿਅਕਤੀ ਨੇ ਉਕਤ ਨੂੰ ਧੱਕੇਸ਼ਾਹੀ ਕਰਦੇ ਤਾਂ ਆਮ ਦੇਖਿਆ ਹੀ ਹੈ ਅਤੇ ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਉਮੀਦਵਾਰ ਜਗਦੀਪ ਸਿੰਘ ਉਰਫ ਕਾਕਾ ਬਰਾੜ੍ਹ ਦੀ, ਜਿਨ੍ਹਾਂ ਨੇ ਕਾਫੀ ਸਮੇਂ ਤੋ ਸ਼ਹਿਰ ਦੇ ਇੱਕ ਡੇਰੇ ਦੀ ਜਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ | ਉਕਤ ਉਮੀਦਵਾਰ ਅੱਜ ਦੇ ਸਮੇਂ ਹੀ ਨਜਾਇਜ਼ ਕਬਜਾਧਾਰੀ ਬਣੇ ਹੋਏ ਹਨ, ਜੇਕਰ ਜਗਦੀਪ ਸਿੰਘ ਉਰਫ ਕਾਕਾ ਬਰਾੜ੍ਹ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਵਸਨੀਕਾਂ ਦੀ ਗਲਤੀ ਕਾਰਨ ਵਿਧਾਇਕ ਬਣ ਗਏ ਤਾਂ ਆਮ ਜਨਤਾ ਦੀ ਕੀ ਹਸ਼ਰ ਹੋਏਗਾ ?
ਪਿਛਲੇ ਲੰਮੇ ਸਮੇਂ ਤੋ ਆਮ ਆਦਮੀ ਪਾਰਟੀ ‘ਤੇ ਦੋਸ਼ ਲੱਗਦੇ ਆ ਰਹੇ ਹਨ ਕਦੇ ਹਲਕਿਆ ਦੀਆ ਟਿਕਟਾਂ ਵੇਚਣ ਦੇ ਦੋਸ਼ ਅਤੇ ਕਈ ਵਾਰ ਕੋਈ ਹੋਰ ਦੋਸ਼ | ਟਿਕਟਾਂ ਵੇਚਣ ਨੂੰ ਲੈ ਕੇ ਤਾਂ ਅਕਸਰ ਹੀ ਕਿਸੇ ਨਾ ਕਿਸੇ ਆਮ ਆਦਮੀ ਪਾਰਟੀ ਦੇ ਸਾਬਕਾ ਨੁਮਾਇੰਦੇ ਵੱਲੋ ਸੌਸ਼ਲ ਮੀਡੀਆ ‘ਤੇ ਖੁਲਾਸੇ ਕੀਤੇ ਜਾ ਰਹੇ ਹਨ ਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜ਼ਰੀਵਾਲ ਵੱਲੋ ਇਸ ਸਬੰਧੀ ਜਿਆਦਾ ਧਿਆਨ ਨਹੀ ਦਿੱਤਾ ਜਾ ਰਿਹਾ |
ਕੁਝ ਦਿਨ ਪਹਿਲ੍ਹਾਂ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਵੀ ਨੰਗਾ ਹੋਇਆ ਸੀ ਕਿਉਕਿ ਆਪ ਦੇ ਕਨਵੀਨਰ ਅਰਵਿੰਦ ਕੇਜ਼ਰੀਵਾਲ ਵੱਲੋ ਆਪਣੀ ਸਜ਼ਾ ਤੋ ਜਿਆਦਾ ਸਜ਼ਾ ਭੁਗਤ ਚੁੱਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਫਾਇਲ ਨੂੰ ਠੁਕਰਾ ਦਿੱਤਾ ਸੀ | ਆਮ ਆਦਮੀ ਪਾਰਟੀ ਵੱਲੋ ਅਜਿਹਾ ਕਰਕੇ ਸੋਸ਼ਲ ਮੀਡੀਆ ਦੇ ਬੀਜੇਪੀ ਦੀ ਦੂਜੀ ਟੀਮ ਵੱਜੋ ਜਾਣੀ ਜਾਂਦੀ ਆਮ ਆਦਮੀ ਪਾਰਟੀ ‘ਤੇ ਬੀਜੇਪੀ ਦੀ ਦੂਜੀ ਟੀਮ ਹੋਣ ਦੀ ਮੋਹਰ ਲੱਗ ਗਈ ਹੈ | ਜਮੀਨਾਂ ‘ਤੇ ਨਜ਼ਾਇਜ ਕਬਜ਼ੇ ਹਰ ਪਾਰਟੀ ਦੇ ਸਿਆਸੀ ਲੀਡਰਾਂ ਵੱਲੋ ਕੀਤੇ ਜਾਂਦੇ ਹਨ ਅਤੇ ਆਮ ਆਦਮੀ ਪਾਰਟੀ ਜੋਕਿ ਪੰਜਾਬ ਅੰਦਰੋ ਭਿ੍ਸ਼ਟਾਚਾਰ ਖਤਮ ਕਰਨ ਦੀਆ ਗੱਲਾਂ ਪਿਛਲੇ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ ਉਕਤ ਪਾਰਟੀ ਅਜਿਹਾ ਕਰਕੇ ਪੰਜਾਬ ਦੀ ਜਨਤਾ ਨੂੰ ਭਰਮਾ ਕੇ ਸਿਰਫ ਆਪਣੀ ਸਰਕਾਰ ਪੰਜਾਬ ਅੰਦਰ ਬਨਾਉਣ ਦੀ ਤਾਂਕ ‘ਚ ਹੈ ਕਿਉਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ Tਕਾਕਾ ਬਰਾੜ੍ਹU ਵੱਲੋ ਹੀ ਸ਼ਹਿਰ ਦੇ ਡੇਰੇ ਦੀ ਜਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ |
ਅਸਾਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ Tਕਾਕਾ ਬਰਾੜ੍ਹU ਵੱਲੋ ਬਿਨ੍ਹਾਂ ਵਿਧਾਇਕ ਬਣੇ ਜਮੀਨਾਂ ‘ਤੇ ਨਜ਼ਾਇਜ ਕਬਜ਼ੇ ਕੀਤੇ ਹੋਏ, ਜੇਕਰ ਉਕਤ ਵਿਧਾਇਕ ਬਣ ਗਏ ਤਾਂ ਹਲਕਾ ਸ਼੍ਰੀ ਮੁਕਤਸਰ ਸਾਹਿਬ ‘ਚ ਨਜ਼ਾਇਜ ਕਬਜ਼ਿਆ ਦੀ ਝੜ੍ਹੀ ਲੱਗ ਸਕਦੀ ਹੈ, ਜਿਸ ਤੋ ਹਲਕਾ ਵਾਸੀ ਬੇਖਬਰ ਹਨ | ਜਗਦੀਪ ਸਿੰਘ Tਕਾਕਾ ਬਰਾੜ੍ਹU ਡੇਰੇ ਦੀ ਜਮੀਨ ‘ਤੇ ਕੀਤਾ ਨਜ਼ਾਇਜ ਕਬਜ਼ਾ ਛੱਡ ਕੇ ਆਪਣੀ ਇਮਾਨਦਾਰੀ ਦਾ ਸਬੂਤ ਦੇਣ, ਨਹੀ ਤਾਂ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਵਾਸਨੀਕਾਂ ਵੱਲੋ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ |