ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਦੋਨੋਂ ਸੰਧੂਆਂ ਨੂੰ ਬੀ ਜੇ ਪੀ ਵੱਲੋਂ ਨਿਰਾਸ਼ਾ
ਸ਼੍ਰੀ ਮੁਕਤਸਰ ਸਾਹਿਬ, 23 ਜਨਵਰੀ ( ਮਨਪ੍ਰੀਤ ਮੋਨੂੰ ) – ਦੇਸ਼ ਵਿੱਚ ਰਾਜ ਕਰ ਰਹੀ ਪਾਰਟੀ ਬੀ ਜੇ ਪੀ, ਪੰਜਾਬ ਲੋਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਸਯੁੰਕਤ ਵੱਲੋੰ ਸੀਟਾਂ ਦੀ ਵੰਡ ਹੋਣ ਉਪਰੰਤ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਦੀ ਇਸ ਗੱਲ ਵੱਲ ਨਿਗਾ ਸੀ ਕਿ ਮੁਕਤਸਰ ਤੇ ਫਰੀਦਕੋਟ ਸੀਟ ਕੀ ਬੀ ਜੇ ਪੀ ਦੇ ਹਿੱਸੇ ਆਵੇਗੀ
ਤੇ ਦੂਜੀ ਤਵੱਜੋ ਇਸ ਗੱਲ ਵੱਲ ਸੀ ਕਿ, ਕੀ ਇਹ ਸੀਟ ਕ੍ਰਮਵਾਰ ਸ੍ਰੀ ਮੁਕਤਸਰ ਸਾਹਿਬ ਤੋੰ ਸੇਵਾ ਮੁਕਤ ਡੀ ਟੀ ਓ ਗੁਰਚਰਨ ਸਿੰਘ ਸੰਧੂ ਤੇ ਫਰੀਦਕੋਟ ਤੋਂ ਬੀ ਜੇ ਪੀ ਦੇ ਸੂਬਾਈ ਕਿਸਾਨ ਨੇਤਾ ਕੁਲਦੀਪ ਸਿੰਘ ਸੰਧੂ ਭੰਗੇਵਾਲਾ ਨੂੰ ਮਿਲੇਗੀ ? ਹਾਲਾਂਕਿ ਫਰੀਦਕੋਟ ਤੋੰ ਇਹ ਗੱਲ ਸਪੱਸ਼ਟ ਜਾਪਦੀ ਸੀ ਕਿ ਜੇਕਰ ਫਰੀਦਕੋਟ ਸੀਟ ਬੀ ਜੇ ਪੀ ਹਿੱਸੇ ਆਈ ਤਾਂ ਲਾਜਮੀ ਕੁਲਦੀਪ ਸਿੰਘ ਸੰਧੂ ਭੰਗੇਵਾਲਾ ਨੂੰ ਹੀ ਮਿਲੇਗੀ | ਸਿਰਫ ਇੱਕੋ ਗੱਲ ਦਾ ਸੀ ਜੇਕਰ ਇਹ ਸੀਟ ਪੰਜਾਬ ਲੋਕ ਕਾਂਗਰਸ ਦੇ ਹਿੱਸੇ ਆ ਗਈ ਤਾਂ ਇੱਥੋੰ ਕੈਪਟਨ ਦੇ ਨਜਦੀਕੀ ਸੰਨੀ ਬਰਾੜ ਨੂੰ ਟਿਕਟ ਮਿਲੇਗੀ |
ਜਦਕਿ ਸ੍ਰੀ ਮੁਕਤਸਰ ਸਾਹਿਬ ਸੀਟ ਵੀ ਗੁਰਚਰਨ ਸਿੰਘ ਸੰਧੂ ਨੂੰ ਮਿਲਣ ਦੀ ਸੰਭਾਵਨਾ ਸੀ | ਹਾਲਾਂਕਿ ਬੀ ਜੇ ਪੀ ਵਿੱਚ ਸੀਨੀਆਰਟੀ ਅਨੁਸਾਰ ਉਹ ਕਿਤੇ ਵੀ ਨਹੀਂ ਸਨ ਤੇ ਟਿਕਟ ਟਕਸਾਲੀ ਬੀ ਜੇ ਪੀ ਆਗੂ ਨੂੰ ਹੀ ਮਿਲੀ ਹੈ ਪਰ ਜਾਪਦਾ ਸੀ ਕਿ ਬੀ ਜੇ ਪੀ ਕਿਸਾਨਾਂ ਵਿੱਚ ਆਪਣੀ ਪੈਠ ਬਨਾਉਣ ਲਈ ਗੁਰਚਰਨ ਸੰਧੂ ਨੂੰ ਹੀ ਟਿਕਟ ਦੇਵੇਗੀ | ਉਹ ਕੁਝ ਮਹੀਨਿਆਂ ਤੋਂ ਬਹੁਤ ਮਿਹਨਤ ਵੀ ਕਰ ਰਹੇ ਸਨ ਤੇ ਇਹ ਸਮਝਿਆ ਜਾ ਰਿਹਾ ਸੀ ਕਿ ਟਿਕਟ ਦਾ ਵਾਅਦਾ ਕਰਕੇ ਹੀ ਉਨ੍ਹਾਂ ਨੂੰ ਪਾਰਟਇ ਵਿੱਚ ਲਿਆ ਗਿਆ ਸੀ | ਦੂਜੇ ਪਾਸੇ ਫਰੀਦਕੋਟ ਸੀਟ ਤੋਂ ਜੇਕਰ ਕੁਲਦੀਪ ਭੰਗੇਵਾਲਾ ਨੂੰ ਟਿਕਟ ਮਿਲਦੀ ਤਾਂ ਪੇੰਡੂ ਵੋਟ ਦਾ ਜੋ ਲਾਭ ਮਿਲਣਾ ਸੀ ਉਹ ਹੁਣ ਨਹੀਂ ਮਿਲੇਗਾ |
ਬਾਕੀ ਰਾਜਨੀਤਿਕ ਮਾਹਿਰਾਂ ਨੂੰ ਫਰੀਦਕੋਟ ਤੋੰ ਕੁਲਦੀਪ ਸਿੰਘ ਸੰਧੂ ਭੰਗੇਵਾਲਾ ਦੀ ਟਿਕਟ ਕੱਟਣ ਦੀ ਬਹੁਤ ਹੈਰਾਨੀ ਹੇੈ ਕਿਉਂਕਿ ਭੰਗੇਵਾਲਾ ਨਾ ਸਿਰਫ ਪੰਜਾਬ ਬਲਕਿ ਕੇੰਦਰੀ ਆਗੂਆਂ ਨਾਲ ਵੀ ਚੰਗੀ ਲਿਹਾਜ ਰੱਖਦੇ ਹਨ | ਕੁਝ ਵੀ ਹੋਵੇ ਦੋਨੋੰ ਸੰਧੂਆਂ ਦੀਆਂ ਟਿਕਟਾਂ ਕੱਟੇ ਜਾਣ’ਤੇ ਇਲਾਕੇ ਦੇ ਲੋਕ ਬਹੁਤ ਹੈਰਾਨ ਹਨ | ਕਿਉੰਕਿ ਦੋਨੋੰ ਸ੍ਰੀ ਮੁਕਤਸਰ ਸਾਹਿਬ ਨਾਲ ਹੀ ਸਬੰਧਤ ਸਨ ਤੇ ਚੰਗਾ ਸਮਾਜਿਕ ਤੇ ਰਾਜਨੀਤਿਕ ਆਧਾਰ ਰੱਖਦੇ ਸਨ |