ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਆਪਸ ਚ ਉਲਝਦੇ ਰਹੇ ਕਾਂਗਰਸ ਦੇ ਮੰਤਰੀ: ਰੋਜ਼ੀ ਬਰਕੰਦੀ
ਸ਼੍ਰੀ ਮੁਕਤਸਰ ਸਾਹਿਬ, 23 ਜਨਵਰੀ ( ਮਨਪ੍ਰੀਤ ਮੋਨੂੰ ) – ਵੱਖ-ਵੱਖ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ – ਬੀਐਸਪੀ ਗਠਜੋੜ ਦੇ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਉਮੀਦਵਾਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ਦੀ ਲੜੀ ਤਹਿਤ ਅੱਜ ਪਿੰਡ ਖੋਖਰ ਅਤੇ ਸੰਗੂਧੌਣ ਵਿਖੇ ਵੱਖ-ਵੱਖ ਥਾਵਾਂ ਤੇ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ |
ਇਸ ਮੌਕੇ ਸੰਬੋਧਨ ਕਰਦਿਆਂ ਰੋਜੀ ਬਰਕੰਦੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਸ੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਜਿਸ ਕਰਕੇ ਲੋਕ 2022 ਦੀਆਂ ਚੌਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਗੱਠਜੋੜ ਦੀ ਸਰਕਾਰ ਨੂੰ ਇਕ ਵਾਰ ਫਿਰ ਦੇਖਣਾ ਚਾਹੁੰਦੇ ਹਨ | ਰੋਜ਼ੀ ਬਰਕੰਦੀ ਨੇ ਕਿਹਾ ਕਿ ਕਾਂਗਰਸ ਨੇ ਸੂਬੇ ਲੋਕਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸੀ, ਇਨ੍ਹਾਂ ਦੇ ਆਪਣੇ ਮੰਤਰੀ ਹੀ ਆਪਸ ‘ਚ ਉਲਝਦੇ ਰਹੇ | ਉਹਨਾਂ ਕਿਹਾ ਕਿ ਜਦ ਚੌਣਾਂ ਸਿਰ ਤੇ ਆ ਗਈਆਂ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਲਾਲਚ ਦੇਣੇ ਸੁਰੂ ਕਰ ਦਿੱਤੇ, ਉਹਨਾਂ ਕਿਹਾ ਕਿ ਪਰੰਤੂ ਪੰਜਾਬ ਦੇ ਸਿਆਣੇ ਲੋਕ ਹੁਣ ਕਾਂਗਰਸ ਦੇ ਇਨ੍ਹਾਂ ਝੂਠੇ ਵਾਅਦਿਆਂ ਵਿੱਚ ਫੱਸਣ ਵਾਲੇ ਨਹੀਂ ਹਨ ਅਤੇ ਉਹ ਇਸ ਵਾਰ ਪੰਜਾਬ ਚ ਇਕ ਵਾਰ ਫਿਰ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ ਮੌਕੇ ਦੇਣਗੇ |
ਰੋਜ਼ੀ ਬਰਕੰਦੀ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਉਹਨਾਂ ਨੇ ਹਲਕੇ ਦੇ ਪਿੰਡਾਂ ਦੇ ਜੋ ਵਿਕਾਸ ਕਾਰਜ ਕਰਵਾਏ ਸਨ ਉਸ ਦੀ ਬਦੌਲਤ ਪਿੰਡਾਂ ਵਿਚ ਨੂੰ ਪਿੰਡਾਂ ਵਿੱਚ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ ਅਤੇ ਇਸ ਵਾਰ ਵੀ ਸ਼੍ਰੀ ਮੁਕਤਸਰ ਸਾਹਿਬ ਹਲਕੇ ਤੋਂ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈ ਜਾਵੇਗੀ | ਇਸ ਮੌਕੇ ਉਹਨਾਂ ਸਮੂਹ ਵਰਕਰਾਂ ਨੰੂ ਇਕਜੁੱਟ ਹੋ ਕਿ ਦਿਨ ਰਾਤ ਚੌਣ ਪ੍ਰਚਾਰ ਵਿੱਚ ਜੁਟੇ ਰਹਿਣ ਦੀ ਅਪੀਲ ਕੀਤੀ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸੀਨੀ ਮੀਤ ਪ੍ਰਧਾਨ ਅਮਰਜੀਤ ਸਿੰਘ ਖੋਖਰ,ਲਖਵਿੰਦਰ ਸਿੰਘ ਲੱਖਾ, ਗੁਰਜੰਟ ਸਿੰਘ, ਗੁਰਦੇਵ ਢਾਣੀ ਵਾਲੇ, ਲਖਵਿੰਦਰ ਸਿੰਘ, ਚਰਨ ਸਿੰਘ, ਸਵਰਨ ਸਿੰਘ, ਜਗਦੇਵ ਸਿੰਘ, ਮੰਗਾ ਸਿੰਘ, ਨਿਰਮਲ ਸਿੰਘ,ਦੌਲਧ ਸਿੰਘ, ਸੁਖਮੰਦਰ ਸਿੰਘ, ਗੁਰਾਂਦਿੱਤਾ ਸਿੰਘ, ਜਗਰਾਜ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਾਬਕਾ ਸਰਪੰਚ,ਗੁਰਤੇਜ਼ ਸਿੰਘ ਮੈਂਬਰ,ਇਕਬਾਲ ਸਿੰਘ, ਬੱਗਾ ਸਿੰਘ,ਪਾਲ ਸਿੰਘ, ਜਗਸੀਰ ਸਿੰਘ, ਨਿਰਮਲ ਸਿੰਘ, ਸ਼ੀਰਾ ਵੜਿੰਗ, ਬਲਕਰਨ ਸਿੰਘ ਪ੍ਰਧਾਨ, ਜਗਮੀਤ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਰਾਜਾ, ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਬਾਬਾ, ਰਾਜਾ ਸਿੰਘ ਢਾਣੀ ਵਾਲੇ ਛਿੰਦਰ ਸਿੰਘ ਆਦਿ ਤੋਂ
ਇਲਾਵਾ ਮਹਿੰਦਰ ਸਿੰਘ ਸਾਬਕਾ ਸਰਪੰਚ ਸੰਗੂਧੌਣ, ਬੇਅੰਤ ਸਿੰਘ ਲਾਲੀ ਨੰਬਰਦਾਰ, ਗੁਰਜੀਤ ਸਿੰਘ ਮੈਂਬਰ, ਕ੍ਰਿਸ਼ਨ ਸਿੰਘ ਮੈਂਬਰ, ਰਛਪਾਲ ਸਿੰਘ ਪ੍ਰਧਾਨ, ਗੁਰਭੇਜ਼ ਸਿੰਘ, ਚਰਨਜੀਤ ਸਿੰਘ ਜੇਈ ਸੰਗੂਧੌਣ,ਸਤਨਾਮ ਸਿੰਘ, ਪ੍ਰੇਮੀ ਸਿੰਘ, ਚਮਕੌਰ ਸਿੰਘ ਨੰਬਰਦਾਰ,ਅਮਨਪ੍ਰੀਤ ਸਿੰਘ, ਮੇਘਾ ਸਿੰਘ ਮੈਂਬਰ, ਇਕਬਾਲ ਸਿੰਘ,ਨਿਰਮਲ ਸਿੰਘ ਪ੍ਰਧਾਨ, ਜਗਦੇਵ ਸਿੰਘ ਪ੍ਰੇਮੀ, ਨਛੱਤਰ ਸਿੰਘ, ਨਛਤੱਰ ਸਿੰਘ ਘੋਵਾ,ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ ਲਾਲੀ, ਗੁਰਲਾਲ ਸਿੰਘ ਲਾਲਾ ਸੰਗੂਧੌਣ ਢਾਣੀ ਵਾਲੇ,ਗੁਰਮੀਤ ਸਿੰਘ ਢਾਣੀ ਵਾਲੇ, ਬਿੱਲੂ ਸਿੰਘ ਮੈਂਬਰ, ਰਾਜੂ ਸਿੰਘ ਮੈਂਬਰ, ਚਿੱਠੀ ਸਿੰਘ ਮੈਂਬਰ, ਰੇਸ਼ਮ ਸਿੰਘ, ਜੱਥੇਦਾਰ ਸੁਕੰਦ ਸਿੰਘ, ਕਸ਼ਮੀਰ ਸਿੰਘ, ਮਲਕੀਤ ਸਿੰਘ, ਹਰਚਰਨ ਸਿੰਘ, ਬੱਬੂ ਸਿੰਘ ਆਦਿ ਹਾਜ਼ਰ ਸਨ |