ਕੋਰੋਨਾ ਵਾਇਰਸ ਨਾਲ ਮਰਨ ਵਾਲੇ ਵਿਅਕਤੀਆਂ ਨੇ ਪਹਿਲਾਂ ਨਹੀਂ ਲਗਵਾਇਆ ਕੋਰੋਨਾ ਵਾਇਰਸ ਦਾ ਟੀਕਾ
ਸ਼੍ਰੀ ਮੁਕਤਸਰ ਸਾਹਿਬ, 23 ਜਨਵਰੀ ( ਮਨਪ੍ਰੀਤ ਮੋਨੂੰ ) ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਸਿਹਤ ਵਿਭਾਗ ਦੇ ਹਵਾਲੇ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਜਿਹਨ੍ਹਾਂ ਦੋਂ ਵਿਅਕਤੀਆਂ ਦੀ ਚਾਲੂ ਮਹੀਨਾ ਜਨਵਰੀ 2022 ਦੌਰਾਨ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ, ਇਹਨਾਂ ਵਿਅਕਤੀਆਂ ਨੇ ਸਿਹਤ ਵਿਭਾਗ ਪਾਸੋ ਪਹਿਲਾ ਕੋਰੋਨਾ ਵੈਕਸੀਨ ਦਾ ਕੋਈ ਟੀਕਾ ਨਹੀਂ ਲਗਵਾਇਆ |
ਡਾ.ਰੰਜੂ ਸਿੰਗਲਾ ਸਿਵਿਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਾ ਇੱਕ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ, ਜਦਕਿ ਦੂਸਰਾ ਪਿੰਡ ਮੋਹਲਾ ਦਾ ਵਸਨੀਕ ਸੀ, ਇਹਨਾਂ ਵਿਅਕਤੀਆਂ ਨੇ ਸਿਹਤ ਵਿਭਾਗ ਪਾਸੋਂ ਕੋਰੋਨਾ ਵੈਕਸੀਨ ਦਾ ਪਹਿਲਾ ਕੋਈ ਵੀ ਟੀਕਾ ਨਹੀਂ ਲਗਵਾਇਆ | ਡਿਪਟੀ ਕਮਿਸ਼ਨਰ ਅਤੇ ਸਿਵਿਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਪਾਸੋ ਜਰੂਰ ਵੈਕਸੀਨ ਲਗਵਾਉਣ ਤਾਂ ਜ਼ੋਂ ਵਾਇਰਸ ਨੂੰ ਅੱਗੇ ਵੱਧਣ ਤੋਂ ਫੈਲਣ ਤੋਂ ਰੋਕਿਆ ਜਾ ਸਕੇ |
ਇਸ ਤੋਂ ਇਲਾਵਾ ਉਚਿਤ ਦੂਰੀ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ, ਆਪਣੇ ਹੱਥਾਂ ਨੂੰ ਸਾਬਣ ਅਤੇ ਸੈਨੀਟਾਈਜ਼ਰ ਨਾਲ ਸਾਫ ਕੀਤਾ ਜਾਵੇ ਅਤੇ ਲੋੜ ਪੈਣ ਤੇ ਸਿਹਤ ਵਿਭਾਗ ਦੀ ਜਰੂਰ ਸਹਾਇਤਾ ਲਈ ਜਾਵੇ | ਉਹਨਾਂ ਅੱਗੇ ਕਿਹਾ ਕਿ ਜਿਹਨਾਂ ਨਾਗਰਿਕਾਂ ਨੇ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾ ਲਿਆ ਹੈ, ਉਹ ਜਰੂਰ ਕੋਰੋਨਾ ਵੈਕਸੀਨ ਦਾ ਦੂਸਰਾ ਟੀਕਾ ਵੀ ਲਗਵਾਉਣ | ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਹਰ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਵਾਰਡਾਂ ਵਿੱਚ ਵਿਸ਼ੇਸ਼ ਟੀਮਾਂ ਰਾਹੀਂ ਨਿਰੰਤਰ ਕੋਰੋਨ ਵੈਕਸੀਨ ਕੈੱਪ ਲਗਾਏ ਜਾ ਰਹੇ ਹਨ | ਲੋੜਵੰਦਾਂ ਨੂੰ ਇਹਨਾਂ ਕੈਂਪਾਂ ਦਾ ਜਰੂਰ ਲਾਭ ਉਠਾਉਣਾ ਚਾਹੀਦਾ ਹੈ |