ਪਿੰਡ ਦੋਦਾ ਦੇ ਕਈ ਪਰਿਵਾਰ ਅਕਾਲੀ ਦਲ ‘ਚ ਸ਼ਾਮਲ
ਪਿੰਡ ਦੋਦਾ ਦੇ ਕਈ ਪਰਿਵਾਰ ਕਾਂਗਰਸ ਦੇ ਲਾਰਿਆਂ ਤੋਂ ਤੰਗ ਆ ਕੇ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਤੇ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਹਾਜ਼ਰੀ ‘ਚ ਸ਼ੋ੍ਰਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ।
ਇਸ ਮੌਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਜੋਗਿੰਦਰ ਸਿੰਘ ਸਚਦੇਵਾ ਤੇ ਬਲਵਿੰਦਰ ਸਿੰਘ ਬੱਬੂ ਸਚਦੇਵਾ ਸਮੇਤ ਵੱਡੀ ਗਿਣਤੀ ‘ਚ ਆਪੋ-ਆਪਣੇ ਪਰਿਵਾਰਾਂ ਸਮੇਤ ਅਕਾਲੀ ਦਲ ‘ਚ ਸ਼ਾਮਲ ਹੋਣ ਵਾਲੇ ‘ਤੇ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਪਾਰਟੀ ‘ਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦਾ ਕੁਝ ਨਹੀ ਸਵਾਰ ਸਕਦੀ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਦੀ ਹਿਤੈਸ਼ੀ ਪਾਰਟੀ ਹੈ ਤੇ ਹਰ ਰੋਜ਼ ਦੇ ਲਾਰਿਆਂ ਤੋਂ ਅੱਕੇ ਲੋਕ ਕਾਂਗਰਸ ਨੂੰ ਸਬਕ ਸਿਖਾਉਣ ਲਈ ਲੋਕ ਤਿਆਰ ਬੈਠੇ ਹਨ।
ਇਸ ਮੌਕੇ ਸ਼ਨੀ ਢਿੱਲੋਂ , ਜਬਰਜੰਗ ਸਿੰਘ ਢਿੱਲੋਂ , ਨਵਤੇਜ ਸਿੰਘ ਕਾਉਣੀ, ਅਮਰੀਕ ਸਿੰਘ, ਜਲੰਧਰ ਸਿੰਘ ਪੰਚ, ਜੱਸੀ ਪੰਚ, ਦਰਸ਼ਨ ਸਿੰਘ ਝੋਰੜ ਪੰਚ, ਨਰੇਸ ਗੋਇਲ, ਗੁਰਨਾਮ ਸਚਦੇਵਾ, ਮੱਖਣ ਸਿੰਘ, ਬਲਜੀਤ ਸਿੰਘ, ਬੱਬੀ ਬਰਾੜ, ਜਗਮੋਹਨ ਸਿੰਘ, ਅੰਮਿ੍ਤਪਾਲ ਬਰਾੜ, ਹਰਜਗਪ੍ਰਰੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।