ਠੰਡ ਨਾਲ ਹੋ ਰਹੀਆ ਗਰੀਬ ਲਵਾਰਿਸ ਵਿਅਕਤੀਆ ਦੀਆਂ ਮੌਤਾਂ
ਸ਼੍ਰੀ ਮੁਕਤਸਰ ਸਾਹਿਬ, 24 ਜਨਵਰੀ ( ਮਨਪ੍ਰੀਤ ਮੋਨੂੰ ) ਅਕਸਰ ਹੀ ਸ਼ੋਸ਼ਲ ਮੀਡੀਆ ‘ਤੇ ਸਮਾਜਸੇਵੀ ਸੰਸਥਾਵਾਂ ਵੱਲੋ ਗਰੀਬ ਲੋੜ੍ਹਵੰਦ ਵਿਅਕਤੀਆ ਨੂੰ ਕੰਬਲ ਵੰਡਦੇ ਆਮ ਹੀ ਦੇਖਿਆ ਜਾਂਦਾ ਹੈ |
ਕੀ ਉਕਤ ਸਮਾਜਸੇਵੀਆਂ ਵੱਲੋ ਹਰ ਗਰੀਬ ਲੋੜ੍ਹਵੰਦ ਵਿਅਕਤੀਆ ਨੰੁ ਕੰਬਲ ਵੰਡੇ ਜਾਂਦੇ ਹਨ ਜਾ ਫਿਰ ਦੋ-ਚਾਰ ਕੰਬਲ ਗਰੀਬ ਲੋੜ੍ਹਵੰਦ ਵਿਅਕਤੀਆ ਨੂੰ ਦੇ ਕੇ ਫੋਟੋ ਕਰਵਾ ਕੇ ਫੋਕੀ ਵਾਹੋ-ਵਾਹੀ ਖੱਟਣ ਲਈ ਪ੍ਰਸ਼ਾਸ਼ਨ ਦੀਆਂ ਨਜ਼ਰਾਂ ਅਤੇ ਮੀਡੀਆ ਦੀਆਂ ਸੁਰਖੀਆਂ ‘ਚ ਆਉਦੇ ਹਨ ਤਾਂ ਜੋਕਿ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਪਾਸੋ ਆਪਣਾ ਕੋਈ ਨਿੱਜੀ ਕੰਮਕਾਰ ਕਰਵਾਉਣਾ ਸੌਖਾ ਹੋ ਸਕੇ ? ਮਾਮਲਾ ਇੰਝ ਸੀ ਕਿ ਬੀਤੇ ਦੋ-ਤਿੰਨ ਦਿਨ੍ਹਾਂ ‘ਚ ਹੀ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਚੋਂ ਦੋ ਲਾਵਾਰਿਸ ਲਾਸ਼ਾਂ ਮਿਲੀਆ ਹਨ ਅਤੇ ਜਾਣਕਾਰੀ ਮੁਤਾਬਕ ਉਕਤ ਵਿਅਕਤੀਆ ਦੀ ਮੋਤ ਕਾਰਨ ਠੰਢ ਦੱਸਿਆ ਜਾ ਰਿਹਾ ਹੈ |
ਮਿਲੀਆ ਲਵਾਰਿਸ ਲਾਸ਼ਾਂ ਦਾ ਸੰਸਕਾਰ ਸ਼ਹਿਰ ਦੀ ਨਾਮੀ ਸੰਸਥਾ ਬਾਬਾ ਸ਼ਨੀ ਦੇਵ ਸੇਵਾ ਸੋਸਾਇਟੀ ਵੱਲੋ ਪਿਛਲੇ ਤਕਰੀਬਨ 13 ਸਾਲਾਂ ਤੀ ਕੀਤਾ ਜਾ ਰਿਹਾ ਹੈ ਅਤੇ ਉਕਤ ਲਾਸ਼ਾਂ ਦਾ ਸੰਸਕਾਰ ਕਰਨ ਦੀ ਜਿੰਮੇਵਾਰੀ ਉਕਤ ਸੰਸਥਾ ਦੀ ਹੈ | ਇੱਕ ਲਵਾਰਿਸ ਲਾਸ਼ ਦਾ ਸੰਸਕਾਰ Tਜੋਕਿ ਭਾਈ ਮਹਾਂ ਸਿੰਘ ਦੀਵਾਨ ਹਾਲ ਚੋਂ ਮਿਲੀ ਸੀU ਉਕਤ ਸੰਸਥਾ ਵੱਲੋ ਬੀਤੇ ਦਿਨੀਂ ਕੀਤਾ ਜਾ ਚੁੱਕਾ ਹੈ ਅਤੇ ਦੂਜੀ ਲਾਸ਼ ਪੁਲਿਸ ਪ੍ਰਸ਼ਾਸ਼ਨ ਵੱਲੋ ਸ਼ਨਾਖਤ ਲਈ ਸ਼ਹਿਰ ਦੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਈ ਗਈ ਹੈ ਅਤੇ ਇਸ ਲਵਾਰਿਸ ਲਾਸ਼ ਦਾ ਸੰਸਕਾਰ ਕਰਨ ਦਾ ਜਿੰਮੇਵਾਰੀ ਵੀ ਉਕਤ ਸੰਸਥਾ ਦੀ ਹੈ |
ਦੱਸਣਯੋਗ ਹੈ ਕਿ ਉਕਤ ਸੰਸਥਾ ਵੱਲੋ ਆਪਣੀ ਜੇਬ ਖਰਚ ਚੋਂ, ਬਿਨ੍ਹਾਂ ਕਿਸੇ ਪ੍ਰਸ਼ਾਸ਼ਨਿਕ ਅਧਿਕਾਰੀ ਦੀ ਮੱਦਦ ਤੋਂ ਲਵਾਰਿਸ ਲਾਸ਼ਾਂ ਦਾ ਸੰਸਕਾਰ ਕੀਤਾ ਪਿਛਲੇ ਲੰਮੇ ਸਮੇਂ ਤੋ ਕੀਤਾ ਜਾ ਰਿਹਾ ਹੈ | ਹੁਣ ਗੱਲ ਕਰੀਏ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੀ, ਸ਼ਹਿਰ ਦੀਆ ਸਮਾਜਸੇਵੀ ਸੰਸਥਾਵਾਂ ਵੱਲੋ ਆਪਣੇ-ਆਪਣੇ ਤਰੀਕੇ ਨਾਲ ਸਮਾਜਸੇਵਾ ਕੀਤੀ ਜਾਂਦੀ ਹੈ ਅਤੇ ਕਈ ਸਮਾਜਸੇਵੀਆਂ ਵੱਲੋ ਸਮਾਜਸੇਵਾ ਦੇ ਨਾਮ ‘ਤੇ ਆਪਣੇ ਨਿੱਜੀ ਫਾਇਦੇ ਵੀ ਪ੍ਰਸ਼ਾਸ਼ਨ ਵੱਲੋ ਲਏ ਜਾਂਦੇ ਹਨ | ਕੁਝ ਦਿਨ ਪਹਿਲ੍ਹਾਂ ਵੀ ਸ਼ਹਿਰ ਦੀ ਇੱਕ ਸੰਸਥਾ ਵੱਲੋ ਗਰੀਬ ਲੋੜ੍ਹਵੰਦ ਵਿਅਕਤੀਆ ਨੂੰ ਕੰਬਲ ਵੰਡਦੇ ਦੀਆ ਖਬਰਾਂ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆ ਸਨ, ਜੇਕਰ ਸਮਾਜਸੇਵੀ ਸੰਸਥਾ ਵੱਲੋ ਲੋੜ੍ਹਵੰਦ ਵਿਅਕਤੀਆ ਨੂੰ ਕੰਬਲ ਮੁਹੱਇਆ ਕਰਵਾਏ ਗਏ ਸਨ ਤਾਂ ਸ਼ਹਿਰ ‘ਚ ਠੰਢ ਨਾਲ ਮਰਨ ਵਾਲੇ ਲਵਾਰਿਸ ਵਿਅਕਤੀ ਕੋਣ ਹਨ ? ਕਈ ਸਮਾਜਸੇਵੀ ਤਾਂ ਸਿਰਫ ਫੋਟੋਆ ਕਰਵਾਉਣ ਤੱਕ ਸੀਮਿਤ ਹਨ |
ਜੇਕਰ ਉਕਤ ਸਮਾਜਸੇਵੀ ਸੰਸਥਾ ਵੱਲੋ ਸਹੀ ਲੋੜ੍ਹਵੰਦ ਗਰੀਬ ਵਿਅਕਤੀਆ ਤੱਕ ਪਹੁੰਚ ਕੀਤੀ ਹੁੰਦੀ ਤਾਂ ਪਿਛਲੇ ਦਿਨੀਂ ਠੰਢ ਨਾਲ ਮਰਨ ਵਾਲੇ ਵਿਅਕਤੀ ਵੀ ਅੱਜ ਜਿਊਦੇ ਹੁੰਦੇ | ਬਾਬਾ ਸ਼ਨੀ ਦੇਵ ਸੇਵਾ ਸੋਸਾਇਟੀ ਵੱਲੋ ਕਰੋਨਾ ਮਹਾਮਾਰੀ ਦੇ ਭਿਆਨਕ ਦੋਰ ‘ਚ ਵੀ ਅਣ-ਗਿਣਤ ਲਵਾਰਿਸ ਲਾਸ਼ਾਂ ਦਾ ਸੰਸਕਾਰ Tਜਿਨ੍ਹਾਂ ਨੂੰ ਉਕਤ ਦਾ ਪਰਿਵਾਰ ਵੀ ਕਰੋਨਾ ਮਹਾਮਾਰੀ ਨਾਲ ਹੋਈ ਮੋਤ ਕਾਰਨ ਛੱਡ ਗਏ ਸਨU ਆਪਣੀ ਜੇਬ ਚੋਂ ਲੱਖਾਂ ਰੁਪਏ ਖਰਚ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲਵਾਰਿਸ ਅਤੇ ਬਿਮਾਰੀ ਦੇ ਡਰ ਕਾਰਨ ਛੱਡ ਕੇ ਗਏ ਮਿ੍ਤਕ ਵਿਅਕਤੀਆਂ ਦੇ ਸੰਸਕਾਰ ਕੀਤੇ ਗਏ | ਇਸ ਵੀ ਦੱਸਣਯੋਗ ਹੈ ਕਿ ਉਕਤ ਸੰਸਥਾ ਨੂੰ ਲਵਾਰਿਸ ਲਾਸ਼ ਦਾ ਸੰਸਕਾਰ ਕਰਨ ਲਈ ਵੀ ਸਮਸ਼ਾਨ ਘਾਟ ਪ੍ਰਬੰਧਕਾਂ ਵੱਲੋ ਲੱਕੜ੍ਹ ਵੀ ਮੁੱਲ ਦਿੱਤੀ ਜਾਂਦੀ ਹੈ ਜਦਕਿ ਸਮਸ਼ਾਨ ਘਾਟ ਦੇ ਪ੍ਰਾਇਵੇਟ ਪ੍ਰਬੰਧਕਾਂ ਨੇ ਸਮਸ਼ਾਨ ਘਾਟ ਨੂੰ ਵੀ ਨਿੱਜੀ ਜਾਇਦਾਦ ਬਣਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ, ਜਿਸ ਤੋਂ ਪ੍ਰਸ਼ਾਸ਼ਨ ਬੇਖਬਰ ਹੈ ਜਾ ਫਿਰ ਪ੍ਰਸ਼ਾਸ਼ਨ ਦੇ ਅਧਿਕਾਰੀਆ ਦੀ ਮਿਲੀ-ਭਗਿਤ ਸਮਝਿਆ ਜਾਵੇ