google.com, pub-8820697765424761, DIRECT, f08c47fec0942fa0
ElectionMuktsar NewsPoliticalShiromani Akali Dal

ਚਿੱਟੀਆਂ ਟੌਪੀਆਂ ਵਾਲੇ ਪੰਜਾਬ ਚ ਰਾਜ ਕਰਨ ਦੇ ਸੁਪਨੇ ਨਾ ਲੈਣ:ਰੋਜ਼ੀ ਬਰਕੰਦੀ

ਸ਼੍ਰੀ ਮੁਕਤਸਰ ਸਾਹਿਬ, 24 ਜਨਵਰੀ ( ਮਨਪ੍ਰੀਤ ਮੋਨੂੰ ) – ਸ੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਗੱਠਜੋੜ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਪਿੰਡ ਫੱਤਣਵਾਲਾ ਅਤੇ ਅਕਾਲਗੜ੍ਹ ਵਿੱਚ ਚੌਣ ਪ੍ਰਚਾਰ ਕਰਦਿਆਂ ਵੋਟਾਂ ਦੀ ਮੰਗ ਕੀਤੀ |

ਇਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦਾ ਨਾਮ ਤੱਕ ਲੈਣ ਤੋਂ ਗੁਰੇਜ਼ ਕਰ ਰਹੇ ਹਨ | ਇਸ ਪਾਰਟੀ ਨੇ ਪੰਜਾਬ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ | ਉਹਨਾਂ ਕਿਹਾ ਕਿ ਕਾਂਗਰਸ ਝੁੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਪਰੰਤੂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਰੋਜ਼ੀ ਬਰਕੰਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ, ਪੰਜਾਬ ਅੰਦਰ ਚਿੱਟੀਆਂ ਟੋਪੀਆਂ ਵਾਲੇ ਰਾਜ ਕਰਨ ਦੇ ਸੁਪਨੇ ਦੇਖ ਰਹੇ ਹਨ, ਪਰੰਤੂ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਵੇਗਾ | ਇਸ ਦੌਰਾਨ ਵੱ-ਵੱਖ ਪਿੰਡਾਂ ਚ ਸ੍ਰੋਮਣੀ ਅਕਾਲੀ ਦਲ ਪ੍ਰਤੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਚੌਣਾਂ ਚ ਇਹ ਸਾਬਤ ਹੋ ਜਾਵੇਗਾ ਕਿ ਸ੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲਾਂ ਚ ਵਸੀ ਹੈ |ਇਸ ਮੌਕੇ ਪਿੰਡ ਫੱਤਣਾਵਾਲਾ ਅਤੇ ਅਕਾਲਗੜ੍ਹ ਵਿਖੇ ਲੋਕਾਂ ਨੇ ਰੋਜ਼ੀ ਬਰਕੰਦੀ ਲਈ ਭਰਵਾਂ ਹੁੰਗਾਰਾ ਭਰਿਆ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਭੇਜ਼ ਸਿੰਘ ਐਮਪੀ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਕਸ਼ਮੀਰ ਸਿੰਘ ਕਾਕਾ, ਰੋਸ਼ਨ ਸਿੰਘ, ਤਰਲੋਕ ਚੰਦ, ਕੁਲਦੀਪ ਸਿੰਘ ਮੈਂਬਰ, ਕਾਲਾ ਸਿੰਘ ਮੈਂਬਰ, ਸੁਖਚੈਨ ਸਿੰਘ, ਦਰਸ਼ਨ ਸਿੰਘ, ਨਿੱਕਾ ਸਿੰਘ, ਰੇਸ਼ਮ ਸਿੰਘ ਮੈਂਬਰ, ਪੂਰਨ ਸਿੰਘ, ਇਕਬਾਲ ਸਿੰਘ, ਡਾ ਤਰਲੋਕ ਸਿੰਘ, ਜੋਗਿੰਦਰ ਸਿੰਘ, ਮਨੰੂ ਸਿੰਘ, ਬਿੱਟੂ ਸਿੰਘ, ਕੁਲਵਿੰਦਰ ਸਿੰਘ, ਪਵਨਦੀਪ ਸਿੰਘ,ਨਿਰੰਜਣ ਸਿੰਘ, ਗੁਰਮੀਤ ਸਿੰਘ ਮੌੜ, ਸੁਖਜਿੰਦਰ ਸਿੰਘ, ਗੁਰ ਰਾਜ ਸਿੰਘ ਸੰਧੂ, ਜਸਪਾਲ ਸੰਧੂ, ਗੁਰਬਿੰਦਰ ਸਿੰਘ ਸੰਧੂ, ਅਮਿ੍ਤਪਾਲ ਸਿੰਘ ਸੰਧੂ, ਲਖਵੀਰ ਸਿੰਘ ਸੰਧੂ, ਰੇਸ਼ਮ ਸਿੰਘ ਸੰਧੂ, ਗੁਰਦੇਵ ਸਿੰਘ, ਛੀਨਾ, ਪ੍ਰੀਤਮ ਮੱਲ ਆਦਿ ਹਾਜ਼ਰ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਿੰਦਰ ਸਿੰਘ ਗੋਗੀ ਸਰਪੰਚ, ਨਛੱਤਰ ਸਿੰਘ, ਗੁਰਭਗ ਸਿੰਘ ਬਰਾੜ ਮੈਂਬਰ, ਗੁਰਪਿਆਰ ਸਿੰਘ ਬਰਾੜ ਮੈਂਬਰ, ਮਹਿਮਾ ਸਿੰਘ ਮੈਂਬਰ,ਅਮਨਦੀਪ ਸਿੰਘ ਭੱਟੀ ਮੈਂਬਰ, ਪਰਮਜੀਤ ਸਿੰਘ ਨੰਬਰਦਾਰ, ਗੁਰਦੀਪ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ, ਬੀਰਬਲ ਸਿੰਘ ਸਾਬਕਾ ਸਰਪੰਚ, ਇੰਦਰਜੀਤ ਸਿੰਘ, ਹਰਚਰਨ ਸਿੰਘ, ਪ੍ਰਕਾਸ਼ ਸਿੰਘ, ਜਗਰੂਪ ਸਿੰਘ, ਗੁਰਬਾਜ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |

Related Articles

Leave a Reply

Your email address will not be published. Required fields are marked *

Back to top button