ਬੀਜੇਪੀ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦੇ ਦਫਤਰ ਦਾ ਉਦਘਾਟਨ ਅੱਜ
ਸ਼੍ਰੀ ਮੁਕਤਸਰ ਸਾਹਿਬ, 24 ਜਨਵਰੀ (ਮਨਪ੍ਰੀਤ ਮੋਨੂੰ ) ਕੁਝ ਦਿਨ ਪਹਿਲ੍ਹਾਂ ਭਾਰਤੀ ਜਨਤਾ ਪਾਰਟੀ ਵੱਲੋ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ਅੰਦਰ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ ਅਤੇ ਇਸ ਲਿਸਟ ‘ਚ ਅਨੇਕਾਂ ਵਿਅਕਤੀਆ ਦੇ ਚਿਹਰਿਆ ‘ਤੇ ਖੁਸ਼ੀ ਦਾ ਮਾਹੋਲ ਸੀ ਅਤੇ ਕਈਆਂ ਦੇ ਮੂੰਹ ਤੋ ਮੱਖੀ ਤੱਕ ਨਹੀ ਉਡ ਰਹੀ ਸੀ ਕਿਉਕਿ ਆਪਣੀਆਂ ਵੱਖ-ਵੱਖ ਪਾਰਟੀਆ ਨੂੰ ਛੱਡ ਬਹੁਤ ਵਿਅਕਤੀ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਏ ਸਨ |
ਉਕਤ ਵਿਅਕਤੀ ਇਸ ਲਈ ਸ਼ਾਮਿਲ ਹੋਏ ਸਨ ਕਿ ਭਾਰਤੀ ਜਨਤਾ ਪਾਰਟੀ ਵੱਲੋ ਵਿਧਾਨ ਸਭਾ ਦੀਆ ਚੌਣਾਂ ਸਬੰਧੀ ਉਮੀਦਵਾਰ ਐਲਾਨਿਆ ਜਵੇਗਾ ਇਸ ਉਕਤ ਵਿਅਕਤੀਆ ਦਾ ਬਹੁਤ ਵੱਡਾ ਭਰਮ ਸੀ ਕਿ ਬੀਜੇਪੀ ਨੂੰ ਕਿਸਾਨੀ ਅੰਦੋਲਨ ਕਾਰਨ ਉਮੀਦਵਾਰ ਵੱਜੋ ਚੇਹਰੇ ਲੱਭਣੇ ਔਖੇ ਹੋਣਗੇ | ਇਸੇ ਲੜ੍ਹੀ ਤਹਿਤ ਹਲਕਾ ਸ਼੍ਰੀ ਮੁਕਤਸਰ ਸਾਹਿਬ ਚੋਂ ਵੀ ਅਨੇਕਾਂ ਪਬਲਿਕ ਫੇਸ ਵਾਲੇ ਵਿਅਕਤੀ ਬੀਜੇਪੀ ‘ਚ ਸ਼ਾਮਿਲ ਹੋਏ ਸਨ ਤਾਂ ਜੋਕਿ ਵਿਧਾਨ ਸਭਾ ਦੀਆਂ ਹੋਣ ਵਾਲੀਆ ਚੌਣਾਂ ਸਬੰਧੀ ਬੀਜੇਪੀ ਦੇ ਉਮੀਦਵਾਰ ਬਣ ਸਕਣ ਪਰ ਉਕਤ ਇਸ ਗੱਲ ਤੋ ਸ਼ਾਇਦ ਅਨਜਾਣ ਸਨ ਕਿ ਭਾਰਤੀ ਜਨਤਾ ਪਾਰਟੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਕੁਮਾਰ Tਗੋਰਾ ਪਠੇਲਾU ਦੇ ਪਿਤਾ ਨੇ ਉਸ ਸਮੇਂ ਮਿਊਸਪਲ ਕੌਸਲਰ ਦੀ ਚੋਣ ਬਹੁਤ ਵੱਡੀ ਲੀਡ ਨਾਲ ਜਿੱਤੀ ਜਦ ਕਿਸਾਨੀ ਅੰਦੌਲਨ ਕਾਰਨ ਪੰਜਾਬ ਅੰਦਰ ਬੀਜੇਪੀ ਦਾ ਪੂਰਾ ਵਿਰੋਧ ਸੀ |
ਭਾਰਤੀ ਜਨਤਾ ਪਾਰਟੀ ਵੱਲੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬੀਜੇਪੀ ਦੇ ਪ੍ਰਧਾਨ ਨੂੰ ਹਲਕਾ ਸ਼੍ਰੀ ਮੁਕਤਸਰ ਸਾਹਿਬ ਤੋ ਵਿਧਾਨ ਸਭਾ ਦੀਆ ਚੋਣਾਂ ਸਬੰਧੀ ਉਮੀਦਵਾਰ ਐਲਾਨਿਆ ਗਿਆ ਹੈ | ਦੱਸਣਯੋਗ ਹੈ ਕਿ ਰਾਜੇਸ਼ ਕੁਮਾਰ Tਗੋਰਾ ਪਠੇਲਾU ਬੀਜੇਪੀ ਦੇ ਬਹੁਤ ਪੁਰਾਣੇ ਸਾਥੀ ਹਨ | ਬੀਜੇਪੀ ਵੱਲੋ ਰਾਜੇਸ਼ ਕੁਮਾਰ Tਗੋਰਾ ਪਠੇਲਾU ਨੂੰ ਉਮੀਦਵਾਰ ਐਲਾਨਣ ‘ਤੇ ਚੋਣਾਂ ਸਬੰਧੀ ਕਮਰ ਕੱਸ ਲਈ ਹੈ ਅਤੇ ਅੱਜ ਸ਼ਹਿਰ ਜਲਾਲਾਬਾਦ ਰੋਡ ‘ਤੇ ਸਥਿਤ ਸਾਇਨ ਪਾਇਲ ਸਿਨੇਮਾ ਦੇ ਸਾਹਮਣੇ ਦਫਤਰ ਦਾ ਉਦਘਾਟਨ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ | ਇਸ ਸਬੰਧੀ ਅਨੁਰਾਗ ਸ਼ਰਮਾਂ ਨੇ ਜੀਵਨ ਸ਼ਰਮਾਂ ਅਤੇ ਪਰਮਜੀਤ ਸ਼ਰਮਾਂ ਇੰਚਾਰਜ਼ ਚੌਣ ਦਫਤਰ, ਰਾਜ ਚਹਿਲ ਜਿਲ੍ਹਾ ਪ੍ਰਧਾਨ ਪੰਜਾਬ ਲੋਕ ਕਾਂਗਰਸ, ਰਜਿੰਦਰ ਸਿੰਘ ਰਾਜਾ ਜਿਲ੍ਹਾ ਪਰਧਾਨ ਸੰਯੁਕਤ ਅਕਾਲੀ ਦਲ, ਰਣਦੀਪ ਕਮਰਾ ਮੰਡਲ ਪ੍ਰਧਾਨ ਮੁਕਤਸਰ ਸ਼ਹਿਰੀ, ਪਾਲਾ ਸਿੰਘ ਮੰਡਲ ਪ੍ਰਧਾਨ ਮੁਕਤਸਰ ਦਿਹਾਤੀ, ਸੁਖਜਿੰਦਰ ਸਿੰਘ ਮੰਡਲ ਪ੍ਰਧਾਨ ਬਰੀਵਾਲਾ ਵੱਲੋ ਦਫਤਰ ਦੇ ਉਦਘਾਟਨ ਸਮਾਰੋਹ ‘ਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ |