ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰਾਂ ਨੂੰ ਲੈਣਾ ਪਵੇਗਾ ਸ਼ੋਸ਼ਲ ਮੀਡੀਆ ਤੋਂ ਸਰਟੀਫਿਕੇਸ਼ਨ
ਸ਼੍ਰੀ ਮੁਕਤਸਰ ਸਾਹਿਬ, 25 ਜਨਵਰੀ ( ਮਨਪ੍ਰੀਤ ਮੋਨੂੰ ) ਵਿਧਾਨ ਸਭਾ ਚੋਣਾਂ 2022 ਵਿੱਚ ਗਠਿਤ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੇ ਮੈਂਬਰਾਂ ਨੂੰ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਪ੍ਰੋ: ਡਾ ਰੂਬਲ ਕਨੋਜੀਆ ਵੱਲੋਂ ਟ੍ਰੇਨਿੰਗ ਦਿੱਤੀ ਗਈ |
ਇਸ ਟ੍ਰੇਨਿੰਗ ਦੋਰਾਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਵੱਖ ਵੱਖ ਜਿਲਿ੍ਹਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ, ਡਾ. ਕਨੋਜੀਆ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਇਸ ਵਾਰ ਪਿ੍ੰਟਿੰਗ ਤੇ ਇਲੈਕਟਰੋਨਿਕ ਮੀਡੀਆ ਤੋਂ ਇਲਾਵਾ ਸ਼ੋਸ਼ਲ ਮੀਡੀਆ ਦਾ ਵੀ ਅਹਿਮ ਰੋਲ ਰਹੇਗਾ ਜਿਸ ਤੇ 24 ਘੰਟੇ ਨਜ਼ਰ ਰੱਖਣੀ ਯਕੀਨੀ ਬਣਾਈ ਜਾਵੇਗੀ | ਵੱਖ ਵੱਖ ਐਪਸ ਅਤੇ ਵੈੱਬ ਸਾਈਟਾਂ ਦਾ ਹਵਾਲਾ ਦਿੰਦਿਆਂ ਡਾ. ਕਨੋਜੀਆ ਨੇ ਦੱਸਿਆ ਕਿ ਕਿਸੇ ਵੀ ਪਾਰਟੀ ਦੇੇ ਉਮੀਦਵਾਰ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਤੇ ਐਮ ਸੀ ਐਮ ਸੀ ਟੀਮ ਵੱਲੋਂ ਨਜ਼ਰ ਰੱਖੀ ਜਾਵੇਗੀ |
ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਅਤੇ ਰੈਲੀਆਂ ਸਬੰਧੀ ਉਨ੍ਹਾਂ ਦੁਆਰਾ ਕਰਵਾਈ ਜਾ ਰਹੀ ਸਰਟੀਫਿਕੇਸ਼ਨ ਨੂੰ ਸ਼ੋਸ਼ਲ ਮੀਡੀਆ ਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਸਮਗਰੀ ਪੋਸਟ ਕਰਨ, ਇਸ਼ਤਿਹਾਰ ਜਾਰੀ ਕਰਨ ਸਬੰਧੀ ਸੀਮਾਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ, ਇਸ ਸਬੰਧੀ ਸ਼ੋਸ਼ਲ ਮੀਡੀਆ ਤੇ ਕੀਤੀਆ ਜਾਣ ਵਾਲੀਆਂ ਇਸ਼ਤਿਹਾਰ ਦੀ ਮੰਜੂਰੀ ਅਤੇ ਉਹਨਾ ਨੂੰ ਖਰਚੇ ਵਿਚ ਸ਼ਾਮਲ ਕਰਨ ਸਬੰਧੀ ਵਿਸ਼ਥਾਰ ਨਾਲ ਦੱਸਿਆ ਗਿਆ, ਇਸ ਵਿਚ ਵੱਖ ਵੱਖ ਜਿਲਿ੍ਹਆ ਦੇ ਡੀ ਪੀ ਆਰ ਓ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ |
ਸ਼ੋਸ਼ਲ ਮੀਡੀਆ ਦਾ ਦਾਇਰਾ ਕਾਫੀ ਵੱਡਾ ਹੋਣ ਕਰਕੇ ਇਸ ਤੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਨੂੰ ਸੁਚੱਜੇ ਢੰਗ ਨਾ ਨੇਪਰੇ ਚਾੜਿਆ ਜਾ ਸਕੇ | ਮੀਟਿੰਗ ਦੇ ਅੰਤ ਵਿਚ ਡੀ ਪੀ ਆਰ ਓ ਸ. ਗੁਰਦੀਪ ਸਿੰਘ ਮਾਨ ਨੇ ਡਾ ਕਨੋਜੀਆ , ਵੱਖ ਵੱਖ ਜਿਲਿ੍ਹਆ ਦੇ ਡੀ ਪੀ ਆਰ ਓਜ ਅਤੇ ਐਮ ਸੀ ਐਮ ਸੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ |