google.com, pub-8820697765424761, DIRECT, f08c47fec0942fa0
CongressElectionMuktsar NewsPolitical

ਸਾਬਕਾ ਵਿਧਾਇਕ ਕਰਨ ਕੌਰ ਬਰਾੜ ਢੋਸੀਵਾਲ ਦੇ ਗ੍ਰਹਿ ਵਿਖੇ ਪਧਾਰੇ

news

ਸ਼੍ਰੀ ਮੁਕਤਸਰ ਸਾਹਿਬ, 26 ਜਨਵਰੀ ( ਮਨਪ੍ਰੀਤ ਮੋਨੂੰ ) – ਇਮਾਨਦਾਰ ਅਤੇ ਬੇਦਾਗ ਆਗੂ ਵਜੋਂ ਜਾਣੇ ਜਾਂਦੇ ਸਾਬਕਾ ਮੁਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰ ਹ ਕਰਨ ਕੌਰ ਬਰਾੜ ਸਾਬਕਾ ਵਿਧਾਇਕ ਉਚੇਚੇ ਤੌਰ ‘ਤੇ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੇ ਬੁੱਧ ਵਿਹਾਰ ਸਥਿਤ ਗ੍ਰਹਿ ਵਿਖੇ ਪਧਾਰੇ | ਇਸ ਮੌਕੇ ਉਨ੍ਹਾਂ ਨਾਲ ਟਕਸਾਲੀ ਕਾਂਗਰਸੀ ਆਗੂ ਮਿੱਠਾ ਸਿੰਘ ਪ੍ਰਾਪਰਟੀ ਸਲਾਹਕਾਰ ਵੀ ਮੌਜੂਦ ਸਨ |

ਪਰਿਵਾਰ ਵਿੱਚ ਕਰੀਬ ਅੱਧਾ ਘੰਟਾ ਰਹੇ ਬੀਬਾ ਬਰਾੜ ਨੇ ਢੋਸੀਵਾਲ ਨੂੰ ਉਹਨਾਂ ਦੀ ਪੀ.ਜੀ.ਆਈ. ਚੰਡੀਗੜ੍ਹ ਵਿਖੇ ਤਾਇਨਾਤ ਛੋਟੀ ਨੂੰ ਹ ਜਯੋਤਸਨਾ ਢੋਸੀਵਾਲ ਦੀ ਬਤੌਰ ਸੀਨੀਅਰ ਨਰਿਸੰਗ ਅਫਸਰ ਤਰੱਕੀ ਹੋਣ ‘ਤੇ ਵਧਾਈ ਦਿੱਤੀ | ਇਸ ਦੇ ਨਾਲ ਹੀ ਉਹਨਾਂ ਨੇ ਢੋਸੀਵਾਲ ਪਰਿਵਾਰ ਦੀ ਵੱਡੀ ਨੂੰ ਹ ਬਾਬਾ ਫਰੀਦ ਯੂਨੀਵਰਸਿਟੀ ਦੇ ਸਰਕਾਰੀ ਨਰਸਿੰਗ ਕਾਲਿਜ (ਯੂਕੋਨ) ਵਿਖੇ ਤਾਇਨਾਤ ਪ੍ਰੋ. ਵੰਦਨਾ ਵੱਲੋਂ ਪੜਾਏ ਗਏ ਐਮ.ਐਸ.ਸੀ. ਦੇ ਵਿਦਿਆਰਥੀਆਂ ਵਲੋਂ ਵਧੀਆ ਅੰਕ ਪ੍ਰਾਪਤ ਕਰਨ ਬਦਲੇ ਵੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ |

ਇਸ ਮੌਕੇ ਸਾਬਕਾ ਵਿਧਾਇਕ ਨੇ ਢੋਸੀਵਾਲ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਮਾਜ ਸੇਵਕ ਸਮਾਜ ਦੀ ਸਹੀ ਅਰਥਾਂ ਵਿਚ ਸੇਵਾ ਕਰਦੇ ਹਨ | ਹਲਕੇ ਤੋਂ ਕਾਂਗਰਸ ਦੀ ਐਲਾਨੀ ਗਈ ਉਮੀਦਵਾਰ ਬੀਬੀ ਬਰਾੜ ਨੇ ਇਸ ਮੌਕੇ ਕਿਹਾ ਕਿ ਉਹ ਵਿਧਾਇਕ ਬਣਕੇ ਸ਼ਹਿਰ ਦੇ ਸੀਵਰੇਜ ਅਤੇ ਜਲ ਸਪਲਾਈ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣਗੇ | ਉਨ੍ਹਾਂ ਨੇ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ |

Related Articles

Leave a Reply

Your email address will not be published. Required fields are marked *

Back to top button